ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਬਹੁਚਰਚਿਤ ਜੈਸਿਕਾ ਲਾਲ ਹੱਤਿਆਕਾਂਡ ਵਿਚ ਦੋਸ਼ੀ ਅਤੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਮਨੁ ਸ਼ਰਮਾ ਨੂੰ ਦਿੱਲੀ ਦੇ ਉੱਪ ਰਾਜਪਾਲ ਦੀ ਮੰਜ਼ੂਰੀ ਤੋਂ ਬਾਅਦ ਜੇਲ੍ਹ ‘ਚੋਂ ਅੱਜ ਮੰਗਲਵਾਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਫਿਲਹਾਲ ਉਹ ਪੈਰੋਲ ਉੱਤੇ ਜੇਲ੍ਹ ਤੋਂ ਬਾਹਰ ਆਏ ਹਨ। ਉਨ੍ਹਾਂ ਨੂੰ 14 ਸਾਲ ਦੀ ਕੈਦ ਤੋਂ ਬਾਅਦ ਚੰਗੇ ਵਿਵਹਾਰ ਦੇ ਆਧਾਰ ਉੱਤੇ ਤਿਹਾੜ ਜੇਲ੍ਹ ਤੋਂ ਰਿਹਾਈ ਮਿਲੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਇਸ ਤੋਂ ਪਹਿਲਾਂ 13 ਮਈ ਨੂੰ ਜੈਸਿਕਾ ਲਾਲ ਹੱਤਿਆਕਾਂਡ ਦੇ ਦੋਸ਼ੀ ਤੇ ਹਰਿਆਣਾ ਦੇ ਸਾਬਕਾ ਮੰਤਰੀ ਵਿਨੋਦ ਸ਼ਰਮਾ ਦੇ ਬੇਟੇ ਮਨੁ ਸ਼ਰਮਾ ਨੂੰ ਤਿਹਾੜ ਜੇਲ੍ਹ ਤੋਂ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਜਿਸ ਉੱਤੇ ਆਖਰੀ ਮੋਹਰ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੂੰ ਲਗਾਉਣੀ ਸੀ। ਦਿੱਲੀ ਦੇ ਗ੍ਰਹਿ ਮੰਤਰੀ ਸਤਿੰਦਰ ਜੈਨ ਦੀ ਪ੍ਰਧਾਨਗੀ ਵਿਚ ਹੋਈ ਸਜ਼ਾ ਸਮੀਖਿਆ ਬੋਰਡ ਦੀ ਬੈਠਕ ਵਿਚ ਮਨੁ ਸ਼ਰਮਾ ਦੀ ਰਿਹਾਈ ਲਈ ਸਿਫਾਰਿਸ਼ ਕੀਤੀ ਗਈ ਸੀ ਜਿਸ ਨੂੰ ਮੰਜ਼ੂਰ ਕਰ ਲਿਆ ਗਿਆ। ਰਿਪੋਰਟਾਂ ਮੁਤਾਬਕ ਇਸ ਤੋਂ ਪਹਿਲਾਂ ਮਨੁ ਸ਼ਰਮਾ ਨੂੰ ਜੇਲ੍ਹ ਤੋਂ ਰਿਹਾਅ ਕਰਨ ਦੀ ਪੰਜ ਵਾਰ ਅਪੀਲ ਕਮੇਟੀ ਦੇ ਸਾਹਮਣੇ ਜਾ ਚੁੱਕੀ ਸੀ ਪਰ ਉਸ ਨੂੰ ਖਾਰਜ਼ ਕਰ ਦਿੱਤਾ ਗਿਆ। ਨਵੀਂ ਅਪੀਲ ਆਉਣ ਤੋਂ ਪਹਿਲਾਂ ਤਿਹਾੜ ਜੇਲ੍ਹ ਪ੍ਰਸ਼ਾਸਨ, ਦਿੱਲੀ ਪੁਲਿਸ ਅਤੇ ਜੈਸਿਕਾ ਲਾਲ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਕਿਹਾ ਗਿਆ ਸੀ ਕਿ ਮਨੁ ਸ਼ਰਮਾ ਨੂੰ ਜੇਲ੍ਹ ‘ਚੋਂ ਛੱਡਣ ਵਿਚ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।

ਕੀ ਹੈ ਜੈਸਿਕ ਲਾਲ ਹੱਤਿਆ ਕਾਂਡ

ਮਸ਼ਹੂਰ ਮਾਡਲ ਜੇਸਿਕ ਲਾਲ ਨੂੰ ਮਨੁ ਸ਼ਰਮਾ ਨੇ 29 ਅਪ੍ਰੈਲ 1999 ਦੀ ਰਾਤ ਦਿੱਲੀ ਦੇ ਟੈਮਰਿੰਡ ਕੋਰਟ ਰੈਸਟੋਰੈਂਟ ਵਿਚ ਗੋਲੀ ਮਾਰ ਕੇ ਇਸ ਕਾਰਨ ਮੌਤ ਦੇ ਘਾਟ ਉਤਾਰ ਦਿੱਤਾ ਸੀ ਕਿਉਂਕਿ ਉਸਨੇ ਸ਼ਰਾਬ ਪਰੋਸਨ ਤੋਂ ਮਨ੍ਹਾ ਕਰ ਦਿੱਤਾ ਸੀ ਅਤੇ ਸੱਤ ਸਾਲ ਚੱਲੇ ਇਸ ਮੁੱਕਦਮੇ ਤੋਂ ਬਾਅਦ ਕੋਰਟ ਨੇ 2006 ਵਿਚ ਸਾਰੇ ਆਰੋਪੀਆਂ ਨੂੰ ਬਰੀ ਕਰ ਦਿੱਤਾ ਸੀ ਜਿਸ ਉੱਤੇ ਜੈਸਿਕਾ ਦੀ ਭੈਣ ਨੇ ਆਵਾਜ਼ ਬੁਲੰਦ ਕਰਦੇ ਹੋਏ ਇਹ ਮਾਮਲਾ ਮੀਡੀਆ ਰਾਹੀਂ ਜਨਤਾ ਦੇ ਸਾਹਮਣੇ ਰੱਖਿਆ। ਇਸ ਤੋਂ ਬਾਅਦ ਜੈਸਿਕਾ ਨੂੰ ਇਨਸਾਫ ਦਿਵਾਉਣ ਲਈ ਚਿੰਗਾਰੀ ਅਜਿਹੀ ਭੜਕੀ ਕਿ ਕੇਸ ਨੂੰ ਦੁਬਾਰਾ ਖੋਲ੍ਹਿਆ ਗਿਆ ਤੇ ਫਾਸਟ ਟ੍ਰੈਕ ਕੋਰਟ ਵਿਚ 25 ਦਿਨ ਲਗਾਤਾਰ ਮੁੱਕਦਮੇ ਦੀ ਸੁਣਵਾਈ ਮਗਰੋ ਦੋਸ਼ੀ ਮਨੁ ਸ਼ਰਮਾ ਨੂੰ ਉੱਮਰ ਕੈਦ ਦੀ ਸਜ਼ਾ ਸੁਣਾਈ ਗਈ।

LEAVE A REPLY