ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕਾ ਵਿਚ 11 ਸਤੰਬਰ 2001 ਨੂੰ ਵਰਲਡ ਟ੍ਰੇਡ ਸੈਂਟਰ ਉੱਤੇ ਹੋਏ ਹਮਲੇ ਦੀ ਇਕ ਤਸਵੀਰ ਨੇ ਦੁਨੀਆ ਭਰ ਦੇ ਅਖਬਾਰਾਂ ਤੇ ਟੀਵੀ ਸਕਰੀਨਾ ਵਿਚ ਆਪਣੀ ਥਾਂ ਬਣਾਈ ਸੀ। ਦਰਅਸਲ ਇਸ ਤਸਵੀਰ ਵਿਚ ਵਰਲਡ ਟ੍ਰੇਡ ਸੈਂਟਰ ਦੇ ਬਾਹਰ ਹਮਲੇ ਦੌਰਾਨ ਕੁੱਝ ਲੋਕ ਆਪਣੀ ਜਾਨ ਬਚਾਉਂਦੇ ਹੋਏ ਭੱਜਦੇ ਵਿਖਾਈ ਦੇ ਰਹੇ ਹਨ, ਜਿਨ੍ਹਾਂ ਵਿਚ ਇਕ ਕਾਲੀ ਕਮੀਜ਼ ਅਤੇ ਖਾਖੀ ਪੈਂਟ ਵਾਲਾ ਵਿਅਕਤੀ ਵੀ ਹੈ ਅਤੇ ਉਸ ਦੇ ਹੱਥ ਵਿਚ ਇਕ ਪੀਲੇ ਕਵਰ ਵਾਲੀ ਫਾਇਲ ਫੜੀ ਹੋਈ ਹੈ। ਇਹ ਵਿਅਕਤੀ ਉਸ ਜਾਨਲੇਵਾ ਹਮਲੇ ਵਿਚ ਤਾਂ ਬੱਚ ਗਿਆ ਸੀ ਪਰ ਹੁਣ ਕੋਰੋਨਾ ਮਹਾਂਮਾਰੀ ਨੇ ਉਸਦੀ ਜਾਨ ਲੈ ਲਈ ਹੈ।

Man in famous 9,11 photo dies from Coronavirus in Florida

ਮੀਡੀਆ ਰਿਪੋਰਟਾਂ ਅਨੁਸਾਰ ਨਿਊਯਾਰਕ ਦੇ ਰਹਿਣ ਵਾਲੇ ਇਸ ਇਲਕਟ੍ਰੋਨਿਕ ਇੰਜੀਨਿਅਰ ਸਟੀਫ ਕੂਪਰ ਦੀ 28 ਮਾਰਚ ਨੂੰ ਡੇਲਰੇ ਬੀਚ ਦੇ ਮੈਡੀਕਲ ਸੈਂਟਰ ਵਿਚ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ ਹੈ, ਜਿਸ ਦੀ ਜਾਣਕਾਰੀ ਉਸ ਦੇ ਪਰਿਵਾਰ ਨੇ ਦਿੱਤੀ ਹੈ। ਕਪੂਰ ਦੀ ਉੱਮਰ 72 ਸਾਲ ਸੀ। ਇਕ ਸਮਾਚਾਰ ਏਜੰਸੀ ਦੇ ਫੋਟੋਗ੍ਰਾਫਰ ਦੁਆਰਾ ਹਮਲੇ ਦੌਰਾਨ ਲਈ ਇਸ ਤਸਵੀਰ ਨੂੰ ਅਖਬਾਰਾਂ ਅਤੇ ਰਸਾਲਿਆਂ ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇੰਨਾ ਹੀ ਨਹੀਂ ਬਲਕਿ ਇਹ ਤਸਵੀਰ ਨਿਊਯਾਰਕ ਦੇ 9/11 ਅਜਾਇਬ ਘਰ ਵਿਚ ਵੀ ਪ੍ਰਦਰਸ਼ਿਤ ਹੈ। ਰਿਪੋਰਟਾਂ ਅਨੁਸਾਰ ਕੂਪਰ ਦੀ 27 ਸਾਲਾਂ ਲੜਕੀ ਜੇਸਿਕਾ ਰਾਸ਼ੇਮ ਨੇ ਦੱਸਿਆ ਹੈ ਕਿ ”ਉਸ ਦੇ ਪਿਤਾ ਹਰ ਸਾਲ 11 ਸਤੰਬਰ ਨੂੰ ਰਸਾਲੇ ਲੈਣ ਜਾਂਦੇ ਸਨ ਅਤੇ ਵਾਪਸ ਆ ਕੇ ਤਸਵੀਰ ਦਿਖਾਉਂਦੇ ਸਨ। ਪਰਿਵਾਰ ਦੇ ਪਾਰਟੀ ਅਤੇ ਹੋਰ ਪ੍ਰੋਗਰਾਮਾਂ ਵਿਚ ਵੀ ਇਹ ਤਸਵੀਰ ਉਨ੍ਹਾਂ ਦੁਆਰਾ ਦਿਖਾਈ ਜਾਂਦੀ ਸੀ”। ਕੂਪਰ ਦੇ ਲੰਬੇ ਸਮੇਂ ਤੱਕ ਦੋਸਤ ਰਹੀ ਸੁਸੈਨ ਗੋਲਡ ਦਾ ਕਹਿਣਾ ਹੈ ਕਿ ਕੂਪਰ ਉਸ ਤਸਵੀਰ ਨੂੰ ਆਪਣੇ ਪਹਿਚਾਣ ਪੱਤਰ ਦੀ ਤਰ੍ਹਾ ਆਪਣੇ ਕੋਲ ਰੱਖਦੇ ਸਨ।

ਰਿਪੋਰਟਾਂ ਦੀ ਮੰਨੀਏ ਤਾਂ ਕੂਪਰ ਦੇ 33 ਸਾਲ ਤੱਕ ਸਹਿਯੋਗੀ ਰਹੇ ਜੇਨੇਟ ਰਾਸ਼ੇਸ ਨੇ ਦੱਸਿਆ ਹੈ ਕਿ ਕੂਪਰ ਨੂੰ ਪਤਾ ਨਹੀ ਸੀ ਕਿ ਉਸਦੀ ਤਸਵੀਰ ਲੈ ਲਈ ਗਈ ਹੈ। ਅਚਾਨਕ ਉਸ ਨੇ ਹਮਲੇ ਤੋਂ ਬਾਅਦ ਟਾਈਮ ਰਸਾਲੇ ਨੂੰ ਵੇਖਿਆ ਜਿਸ ਵਿਚ ਉਸਨੇ ਆਪਣੀ ਖੁਦ ਦੀ ਫੋਟੋ ਵੇਖੀ ਅਤੇ ਕਿਹਾ ‘ਓ ਮਾਈ ਗੋਡ ਇਹ ਮੈ ਹਾਂ’। ਉਸਨੂੰ ਭਰੋਸਾ ਨਹੀਂ ਹੋ ਰਿਹਾ ਸੀ ਕਿ ਉਸਦੀ ਫੋਟੋ ਅਖਬਾਰਾਂ ਅਤੇ ਰਸਾਲਿਆਂ ਵਿਚ ਛਪੀ ਹੋਈ ਹੈ।

LEAVE A REPLY