ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਜਲੰਧਰ- ਫਗਵਾੜਾ ਹਾਈਵੇ ‘ਤੇ ਲਵਲੀ ਪ੍ਰੋਫੈਸ਼ਨਲ  ਯੂਨੀਵਰਸਟੀ ਦੇ ਸਾਹਮਣੇ ਭੇਦ ਭਰੇ ਹਾਲਾਤਾਂ ‘ਚ ਇਕ ਵਿਦਿਆਰਥੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਸੂਚਨਾ ਦੇ ਆਧਾਰ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਨੇੜਲੇ ਸਰਕਾਰੀ ਹਸਪਤਾਲ ਭੇਜ ਦਿੱਤਾ।

ਚਹੇੜੂ ਚੌਂਕੀ ਪੁਲਿਸ ਦੇ ਏਐਸਆਈ ਮਨਜੀਤ ਸਿੰਘ ਦੀ ਦਿੱਤੀ ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਜੇਬ ਵਿਚੋਂ ਮਿਲੇ ਆਈ ਕਾਰਡ ਤੋਂ ਉਸ ਦੀ ਪਛਾਣ ਮੋਹਿਤ ਘਨਘਾਸ ਵਜੋਂ ਹੋਈ ਹੈ, ਜੋ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ ਦੇ ਐਮਐਸਸੀ ਸੈਕੰਡ ਸਮਿਸਟਰ ਦਾ ਵਿਦਿਆਰਥੀ ਸੀ। Image result for lovely professional university

ਦੂਜੇ ਪਾਸੇ ਏਐਸਆਈ ਚਹੇੜੂ ਚੌਂਕੀ ਕੋਲੋ ਲਾਸ਼ ਸੰਬੰਧੀ, ਜਦੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਸਾਰੇ ਮਾਮਲੇ ‘ਤੇ ਪਰਦਾ ਪਾਉਣ ਦੀ ਕੋਸ਼ਿਸ ਕੀਤੀ ਅਤੇ ਕਿਹਾ ਕਿ, ਲਾਸ਼ ਸਿਵਲ ਹਸਪਤਾਲ  ਫਗਵਾੜਾ ਭੇਜ ਦਿੱਤੀ ਗਈ ਹੈ। ਇਸ ਸਾਰੇ ਮਾਮਲੇ ਸੰਬੰਧੀ ਬਾਰੇ ਜਦੋਂ ਐਸਐਚਓ ਅਮਰਜੀਤ ਮੱਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ, ਮ੍ਰਿਤਕ ਕੈਥਲ ਦਾ ਰਹਿਣ  ਵਾਲਾ ਹੈ ਅਤੇ ਉਸਦੇ ਪਰਿਵਾਰ ਨੂੰ ਉਸਦੀ ਮੌਤ ਦੀ ਸੂਚਨਾ ਦਿੱਤੀ ਜਾ ਚੁੱਕੀ ਹੈ ਅਤੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY