ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਚ ਪੈਂਦੇ ਇਲਾਕੇ ਪ੍ਰੇਮ ਨਗਰ ਚ ਕੁਝ ਨੌਜਵਾਨਾਂ ਵਲੋਂ ਪੁਰਾਣੀ ਰੰਜਿਸ਼ ਦੇ ਚਲਦਿਆਂ ਇਕ ਘਰ ਚ ਦਾਖਲ ਹੋਕੇ ਇੱਟਾਂ ਰੋੜੇ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਤੇ ਘਰ ਚ ਮੌਜੂਦ ਇਕ ਮਹਿਲਾਂ ਦੀ ਰਾਡ ਨਾਲ ਮਾਰਕੁੱਟ ਕੀਤੀ ਗਈ।

ਪੀੜਤ ਮਹਿਲਾ ਅਨੁਸਾਰ ੳੇੁਸੇ ਇਲਾਕੇ ਦਾ ਰਹਿਣ ਵਾਲਾ ਨੌਜਵਾਨ ਅਕਸਰ ਉਹਨਾਂ ਦੀ ਦੁਕਾਨ ਤੋਂ ਉਧਾਰ ਸਮਾਨ ਲੈ ਜਾਂਦਾ ਸੀ ਤੇ ਪੈਸੇ ਮੰਗਣ ਤੇ ਮੁਲਜਮ ਵਲੋਂ ਉਹਨਾਂ ਦੀ ਦੁਕਾਨ ਤੇ ਹਮਲਾ ਕਰ ਉਹਨਾਂ ਨੂੰ ਜਖਮੀ ਕਰ ਦਿੱਤਾ। ਘਟਨਾ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਚ ਕੈਦ ਹੋ ਚੁੱਕੀ ਹੋ ਤੇ ਫਿਲਹਾਲ ਪੁਲਿਸ ਮੁਲਜਮਾਂ ਤੇ ਮਾਮਲਾ ਦਰਜ ਕਰਨ ਦੀ ਗਲ ਕਰ ਰਹੀ ਹੈ |

Watch Video

LEAVE A REPLY