ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿਹਾਰ ‘ਚ ਚਮਕੀ ਬੁਖਾਰ ਦੇ ਕਾਰਨ ਮਰਨੇ ਵਾਲੇ ਬੱਚਿਆ ਦੀ ਗਿਣਤੀ ਦਾ ਆਂਕੜਾ 140 ਤੱਕ ਪਹੁੰਚ ਚੁੱਕਿਆ ਹੈ। ਇਹਨਾਂ ਹੀ ਨਹੀਂ ਦੱਸਿਆ ਜਾ ਰਿਹਾ ਹੈ ਕਿ ਹਰ ਘੰਟੇ ਇਸਦੀ ਗਿਣਤੀ ਵਧਦੀ ਵੀ ਜਾ ਰਿਹਾ ਹੈ। ਜਿਸ ਕਾਰਨ ਇਲਾਕੇ ‘ਚ ਅਲਰਟ ਵੀ ਜਾਰੀ ਕਰ ਦਿੱਤਾ ਗੇਆ ਹੈ। ਇਸੇ ਦੌਰਾਨ ਬਿਹਾਰ ਦੀ ਸ਼ਾਨ ਤੇ ਫਲਾਂ ਦੀ ਰਾਣੀ ਦੇ ਨਾਂ ਤੋਂ ਜਾਨੀ ਜਾਣਨ ਵਾਲੀ ਲੀਚੀ ਵਿਵਾਦਾਂ ਦੇ ਘੇਰੇ ‘ਚ ਆ ਖੜ੍ਹੀ ਹੋ ਗਈ ਹੈ। ਸੋਸ਼ਲ ਮੀਡੀਆ ਤੇ ਵੀ ਇਕ ਅਫਵਾਹ ਫੈਲ ਰਹੀ ਹੈ ਕਿ ਜਿਸ ਇਲਾਕੇ ‘ਚ ਲੀਚੀ ਜਿਆਦਾ ਪਾਈ ਜਾ ਰਹੀ ਹੈ ਉੱਥੋਂ ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।

litchi and chamki fever   ਇਸ ਬੁਖਾਰ ਤੇ ਡਾਕਟਰਾਂ ਤੇ ਸਰਕਾਰ ਦੇ ਮੰਤਰੀਆਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਮੌਤ ਦੇ ਪਿੱਛੇ ਲੀਚੀ  ਖਾਣਾ ਵੀ ਇਕ ਕਾਰਨ ਦੱਸਿਆ ਜਾ ਰਿਹਾ ਹੈ। ਉੱਥੇ ਹੀ ਇਸਦਾ ਅਸਰ ਬਿਹਾਰ ਸਮੇਤ ਕਈ ਦੇਸ਼ਾਂ ‘ਚ ਦੇਖਣ ਨੂੰ ਮਿਲਿਆ ਹੈ ਜਿੱਥੇ ਲੀਚੀ ਨੂੰ ਸ਼ੱਕੀ ਨਜਰ ਦੇ ਨਾਲ ਦੇਖਿਆ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਨੇ ਲੀਚੀ ਖਰੀਦਣਾ ਤੇ ਖਾਣਾ ਬੰਦ ਕਰ ਦਿੱਤਾ। ਇਸਦਾ ਸਾਰਾ ਅਸਰ ਦੁਕਾਨਦਾਰਾਂ ਦੇ ਕਾਰੋਬਾਰ ਤੇ ਪੈ ਰਿਹਾ ਹੈ।

litchi and chamki fever

 

litchi and chamki fever

ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਲੀਚੀ ਦੀ ਖਰੀਦਾਰੀ ਘੱਟ ਹੋਣ ਦੇ ਕਾਰਨ ਇਸਦੀ ਵਿਕਰੀ ਚ ਕਰੀਬ 30 ਫੀਸਦੀ ਤੱਕ ਗਿਰਾਵਟ ਆ ਗਈ ਹੈ। ਬਿਹਾਰ ਚ ਸਭ ਤੋਂ ਜਿਆਦਾ ਪਸੰਦ ਕੀਤੇ ਜਾਣ ਵਾਲੀ ਲੀਚੀ ਦੀ ਵਿਕਰੀ ਚ ਕਰੀਬ 60 ਫੀਸਦੀ ਤੱਕ ਗਿਰਾਵਟ ਆਈ ਹੈ। ਹੁਣ ਇਸ ਚ ਲੋਕਾਂ ਦੀ ਡਰ ਕਹਿ ਸਕਦੇ ਹਾ ਜਾਂ ਫਿਰ ਇਕ ਅਫਵਾਹ ਜਿਸਦੇ ਸ਼ਿਕਾਰ ਲੋਕ ਹੋ ਰਹੇ ਹਨ ਤੇ ਖਾਮਿਯਾਜਾ ਦੁਕਾਨਦਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਖੈਰ ਤੁਹਾਨੂੰ ਹੁਣ ਦੱਸਦੇ ਹਾਂ ਕਿ ਆਖਿਰ ਲੀਚੀ ਨੂੰ ਖਾਉਣ ਤੋਂ ਲੋਕ ਇਹਨਾਂ ਕਿਓਂ ਡਰ ਰਹੇ ਹਨ।

litchi and chamki fever

ਕੀ ਲੀਚੀ ਖਾਉਣ ਨਾਲ ਹੋ ਰਿਹਾ ‘ਚਮਕੀ ਬੁਖਾਰ’

ਬਿਹਾਰ ਚ ਸਿਹਤ ਵਿਭਾਗ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਾ ਸਕੀ ਹੈ ਆਖਿਰ ਇਹ ਚਮਕੀ ਬੁਖਾਰ ਦਾ ਵਾਇਰਸ ਕਿਹੜਾ ਹੈ ਤੇ ਇਹ ਚਮਕੀ ਬੁਖਾਰ ਕਿਸ ਕਿਸਮ ਦੀ ਬੀਮਾਰੀ ਹੈ। ਇਸ ਬੀਮਾਰੀ ਦੇ ਕੀ ਕਾਰਨ ਹਨ। ਅਜੇ ਤੱਕ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ। ਪਰ ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਬਿਹਾਰ ਚ ਲੀਚੀ ਵਾਲੇ ਖੇਤਰ ਜਿਵੇਂ ਕਿ ਮੁੱਜਫਰਪੁਰ ਚ ਇਹ ਬੀਮਾਰੀ ਬਹੁਤ ਹੀ ਤੇਜੀ ਦੇ ਨਾਲ ਫੈਲ ਰਹੀ ਹੈ। ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਲੀਚੀ ਖਾਉਣ ਦੇ ਕਾਰਨ ਹੀ ਇਸ ਤਰ੍ਹਾ ਦੀ ਬੀਮਾਰੀ ਫੈਲ ਰਹੀ ਹੈ ਤੇ ਬੱਚੇ ਲੀਚੀ ਨੂੰ ਖਾਉਣ ਦੇ ਕਾਰਨ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਲੀਚੀ ਨੂੰ ਖਾਲੀ ਪੇਟ ਖਾਉਣ ਕਾਰਨ ਇਹ ਬੀਮਾਰੀ ਜਿਆਦਾ ਅਸਰ ਦਿਖਾ ਰਹੀ ਹੈ।

litchi and chamki fever

 

ਰਿਸਰਚ ਦਾ ਕਹਿਣਾ ਹੈ ਕਿ ਜੇਕਰ ਲੀਚੀ ਨੂੰ ਖਾਲੀ ਪੇਟ ਖਾਇਆ ਜਾਂਦਾ ਹੈ ਤਾਂ ਚਮਕੀ ਬੁਖਾਰ ਹੋਣ ਦਾ ਜਿਆਦਾ ਖਤਰਾ ਵਧ ਜਾਂਦਾ ਹੈ। ਇੰਗਲੈਂਡ ਚ ਲ਼ੰਡਨ ਚ ਪ੍ਰਕਾਸ਼ਿਤ ਦ ਲੈਂਸੇਚ ਨਾਂ ਦੀ ਮੈਡੀਕਲ ਜਨਰਲ ਚ ਪ੍ਰਕਾਸ਼ਿਤ ਇਕ ਰਿਸਰਚ ਦਾ ਕਹਿਣਾ ਹੈ ਕਿ ਲੀਚੀ ਚ ਕੁਦਰਤੀ ਰੂਪ ਚ ਪਾਏ ਜਾਣ ਵਾਲੇ ਪਦਾਰਥ ਜਿਸਨੂੰ ਹਾਈਪੋਗਲਾਇਸੀਨ-ਏ ਅਤੇ ਐਮਪੀਸੀਜੀ ਕਿਹਾ ਜਾਂਦਾ ਹੈ ਜੋ ਕਿ ਸ਼ਰੀਰ ਚ ਫੈਟੀ ਤੇਜਾਬ ਮੇਚਾਬਾਲਿਜ਼ਮ ਦੀ ਪ੍ਰਕਿਰਿਆ ਨੂੰ ਰੋਕ ਰਿਹਾ ਹੈ। ਜਿਸ ਕਾਰਨ ਲੀਚੀ ਮਿਠੀ ਹੋਣ ਦੇ ਕਾਰਨ ਖਾਲੀ ਪੇਟ ਖਾਉਣ ਦੇ ਕਾਰਨ ਸ਼ਰੀਰ ਚ ਬੱਲਡ ਸ਼ੁਗਰ ਲੋ ਪੱਧਰ ਚ ਚੱਲਿਆ ਜਾਂਦਾ ਹੈ।

litchi and chamki fever

ਜਿਸ ਕਾਰਨ ਦਿਮਾਗ ਸੰਬੰਧੀ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਦੌਰੇ ਪੈਣ ਲੱਗ ਜਾਂਦੇ ਹਨ। ਜੇਕਰ ਰਾਤ ਦਾ ਖਾਣਾ ਨਹੀਂ ਖਾਇਆ ਹੁੰਦਾ ਤੇ ਸਵੇਰੇ ਖਾਲੀ ਪੇਟ ਲੀਚੀ ਨੂੰ ਖਾਇਆ ਜਾਂਦਾ ਹੈ ਤਾਂ ਇਹ ਪਰੇਸ਼ਾਨੀ ਹੋ ਵੀ ਜਿਆਦਾ ਵਧ ਜਾਂਦੀ ਹੈ ਕਿਉਂਕਿ ਪਹਿਲਾ ਹੀ ਬੱਲਡ ਸ਼ੁਗਰ ਦਾ ਪੱਧਰ ਘੱਟ ਹੁੰਦਾ ਹੈ। ਤੇ ਲੀਚੀ ਖਾਣ ਕਾਰਨ ਪਰੇਸ਼ਾਨੀ ਵਧ ਜਾਂਦੀ ਹੈ। ਉੱਥੇ ਹੀ ਜੇਕਰ ਇਸ ਰਿਸਰਚ ਨੂੰ ਦੇਖਿਆ ਜਾਵੇ ਤਾਂ ਚਮਕੀ ਬੁਖਾਰ ਦੇ ਵਧਣ ਦੇ ਪਿੱਛੇ ਦਾ ਕਾਰਨ ਲੀਚੀ ਹੀ ਹੈ।

ਸਿਰਫ ਲੀਚੀ ਹੀ ਨਹੀਂ ਹੈ ਚਮਕੀ ਬੁਖਾਰ ਦਾ ਮੁੱਖ ਕਾਰਨ

ਜਿਲ੍ਹਾਂ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਖਾਲੀ ਪੇਟ ਲੀਚੀ ਖਾਣਾ ਬੇਸ਼ਕ ਖਤਰਨਾਕ ਹੈ ਪਰ ਚਮਕੀ ਬੁਖਾਰ  ਦੇ ਲਈ ਇਹ ਇਕਲੀ ਵਜ੍ਹਾ ਨਹੀਂ ਹੈ। ਇਹ ਇਕ ਦਿਮਾਗੀ ਬੁਖਾਰ ਹੈ। ਤਾਪਮਾਨ ਦੇ ਵਧਣ ਦੇ ਕਾਰਨ ਗਰਮੀ ਦੇ ਕਾਰਨ ਇਹ ਜਿਆਦਾ ਹੁੰਦਾ ਹੈ। ਇਹ ਇਕ ਖਾਸ ਤਰ੍ਹਾਂ ਦਾ ਬੈਕਟੀਰਿਆ ਜਾਂ ਵਾਇਰਸ ਹੈ।

litchi and chamki fever

ਜਿਸਦੇ ਲਈ ਹਰ ਤਰ੍ਹਾਂ ਤੋਂ ਸਾਵਧਾਨੀ ਵਰਤਣ ਦੀ ਲੋੜ ਹੈ। ਕੁਪੋਸ਼ਣ ਦੇ ਸ਼ਿਕਾਰ ਬੱਚੇ ਇਸਦੀ ਚਪੇਟ ਚ ਜਿਆਦਾ ਆਉਂਦੇ ਹਨ ਜਿਸ ਕਾਰਨ ਬੱਚਿਆ ਨੂੰ ਲੋੜ ਅਨੁਸਾਰ ਭੋਜਨ ਦੇਣਾ ਜਿਆਦਾ ਜਰੂਰੀ ਹੈ।  ਨਾਲ ਹੀ ਘਰ ਦੀ ਸਫਾਈ ਰੱਖਣੀ ਵੀ ਜਿਆਦਾ ਜਰੂਰੀ ਹੁੰਦੀ ਹੈ। ਇਸ ਤੋਂ ਇਲਾਵਾ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਮਾਂ ਪਿਓ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਖਾਲੀ ਪੇਟ ਲੀਚੀ ਖਾਣ ਨਾ ਦੇਣ ਤਾਂ ਜੋ ਉਹਨਾਂ ਨੂੰ ਇਸ ਬੀਮਾਰੀ ਦੇ ਕਾਰਨ ਮੌਤ ਦੇ ਮੁੰਹ ਚ ਜਾਣਾ ਪਵੇ।

 

 

LEAVE A REPLY