ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜੰਮੂ ਕਸ਼ਮੀਰ ਦੇ ਨਵੇਂ ਬਣੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸੂਬੇ ਦੇ ਲਈ 1350 ਕਰੋੜ ਰੁਪਏ ਦੇ ਆਰਥਿਕ ਪੈਕੇਜ ਦੀ ਘੋਸ਼ਣਾ ਕੀਤੀ ਹੈ ਅਤੇ ਕਿਹਾ ਹੈ ਕਿ ਮੈਨੂੰ ਆਰਥਿਕ ਚੁਣੋਤੀਆਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਕਾਰੋਬਾਰੀਆਂ ਦੇ ਲਈ ਆਰਥਿਕ ਪੈਕੇਜ ਦਾ ਐਲਾਨ ਕਰਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ।

ਉੱਪ ਰਾਜਪਾਲ ਨੇ ਬਿਜਲੀ-ਪਾਣੀ ਦੇ ਬਿੱਲਾਂ ਉੱਤੇ ਵੀ ਇਕ ਸਾਲ ਤੱਕ 50 ਫੀਸਦੀ ਛੁੱਟ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਅਤੇ ਪਾਣੀ ਦੇ ਬਿੱਲ ਵਿਚ ਇਕ ਸਾਲ ਲਈ 50 ਪ੍ਰਤੀਸ਼ਤ ਛੁੱਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਾਰੇ ਕਰਜਧਾਰਕਾਂ ਦੇ ਮਾਮਲਿਆਂ ਵਿਚ ਮਾਰਚ 2021 ਤੱਕ ਸਟੈਂਪ ਡਿਊਟੀ ਵਿਚ ਛੁੱਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਬੈਂਕ ਦੁਆਰਾ ਸੈਰ-ਸਪਾਟਾ ਦੇ ਖੇਤਰ ਵਿਚ ਲੋਕਾਂ ਨੂੰ ਵਧੀਆ ਕੀਮਤ ਦੀ ਮੁੜ ਅਦਾਇਗੀ ਦੇ ਵਿਕਲਪਾਂ ਨਾਲ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਇਕ ਕਸਟਮ ਹੈਲਥ-ਟੂਰਿਜ਼ਮ ਸਕੀਮ ਬਣਾਈ ਜਾਵੇਗੀ। ਉੱਪ ਰਾਜਪਾਲ ਨੇ ਅੱਗੇ ਕਿਹਾ ਕਿ ਅਸੀ ਮੌਜੂਦਾ ਵਿੱਤੀ ਸਾਲ ਵਿਚ ਛੇ ਮਹੀਨੇ ਲਈ ਬਿਨਾਂ ਸ਼ਰਤ ਦੇ ਕਾਰੋਬਾਰੀ ਭਾਈਚਾਰੇ ਦੇ ਹਰ ਉਧਾਰ ਲੈਣ ਵਾਲੇ ਵਿਅਕਤੀ ਨੂੰ ਪੰਜ ਫੀਸਦੀ ਵਿਆਜ਼ ਦੇਣ ਦਾ ਫੈਸਲਾ ਕੀਤਾ ਹੈ। ਇਹ ਇਕ ਵੱਡੀ ਰਾਹਤ ਹੋਵੇਗੀ ਅਤੇ ਇੱਥੇ ਰੋਜ਼ਗਾਰ ਪੈਦਾ ਕਰਨ ਵਿਚ ਮਦਦ ਮਿਲੇਗੀ।

ਹੈਂਡਲੂਮ ਅਤੇ ਹੈਂਡਕ੍ਰਾਫਟ ਉਦਯੋਗ ਵਿਚ ਕੰਮ ਕਰਨ ਵਾਲਿਆਂ ਨੂੰ ਸੱਤ ਪ੍ਰਤੀਸ਼ਤ ਸਬਵੇਂਸ਼ਨ ਦੇਣ ਦਾ ਐਲਾਨ ਕਰਦਿਆਂ ਉੱਪ ਰਾਜਪਾਲ ਨੇ ਕਿਹਾ ਕ੍ਰੈਡਿਟ ਕਾਰਡ ਸਕੀਮ ਦੇ ਤਹਿਤ, ਅਸੀ ਹੈਂਡਲੂਮ ਅਤੇ ਹੈਂਡਕ੍ਰਾਫਟ ਉਦਯੋਗ ਵਿਚ ਕੰਮ ਕਰਨ ਵਾਲੇ ਲੋਕਾਂ ਲਈ ਵੱਧ ਤੋਂ ਵੱਧ 1 ਲੱਖ ਤੋਂ 2 ਲੱਖ ਰੁਪਏ ਦੀ ਸੀਮਾ ਦਿੱਤੀ ਹੈ। ਇਸ ਯੋਜਨਾ ਵਿਚ ਤਕਰੀਬਨ 950 ਕਰੋੜ ਰੁਪਏ ਦਾ ਖਰਚ ਆਵੇਗਾ ਅਤੇ ਇਹ ਅਗਲੇ ਛੇ ਮਹੀਨਿਆਂ ਦੇ ਲਈ ਇਸ ਵਿੱਤੀ ਸਾਲ ਵਿਚ ਉੱਪਲਬਧ ਰਹੇਗੀ।

LEAVE A REPLY