ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ 5 ਰਾਫੇਲ ਲੜਾਕੂ ਜਹਾਜ਼ ਫਰਾਂਸ ਤੋਂ ਭਾਰਤ ਪਹੁੰਚ ਚੁੱਕੇ ਹਨ। ਅੰਬਾਲਾ ਦੇ ਏਅਰਬੇਸ ਉੱਤੇ ਇਨ੍ਹਾਂ ਲੜਾਕੂ ਜਹਾਜ਼ਾਂ ਨੇ ਸੁਰੱਖਿਅਤ ਲੈਂਡਿੰਗ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਮਹੀਨੇ ਅਧਿਕਾਰਕ ਤੌਰ ਉੱਤੇ ਰਾਫੇਲ ਲੜਾਕੂ ਜਹਾਜ਼ਾਂ ਨੂੰ ਏਅਰਫੋਰਸ ਵਿਚ ਸ਼ਾਮਲ ਕਰ ਲਿਆ ਜਾਵੇਗਾ। ਇਸੇ ਵਿਚਾਲੇ ਇਹ ਵੀ ਜਾਣਨਾ ਜਰੂਰੀ ਹੈ ਕਿ ਇੰਨਾ ਸਮਾਂ ਚਰਚਾ ਵਿਚ ਰਹਿਣ ਵਾਲੇ ਰਾਫੇਲ ਲੜਾਕੂ ਜਹਾਜ਼ ਵਿਚ ਅਜਿਹੀ ਕਿਹੜੀਆਂ ਖੂਬੀਆਂ ਹਨ ਜਿਸ ਕਰਕੇ ਇਸ ਨੂੰ ਦੁਸ਼ਮਣਾਂ ਲਈ ਕਾਲ ਮੰਨਿਆ ਜਾਂਦਾ ਹੈ।

1.ਰਾਫੇਲ ਇਕ ਫ੍ਰੈਂਚ(ਫਰਾਂਸ) ਦੀ ਕੰਪਨੀ ਡਸਾਲਟ ਐਵੀਏਸ਼ਨ ਦੁਆਰਾ ਨਿਰਮਿਤ ਦੋ ਇੰਜਣਾਂ ਵਾਲਾ ਮੱਧਿਅਮ ਮਲਟੀਰੋਲ ਲੜਾਕੂ ਜਹਾਜ਼ ਹੈ। ਜੋ ਯੁੱਧ ਵਿਚ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ ਹੈ।

2.ਰਾਫੇਲ ਜਹਾਜ਼ ਕਈ ਤਰ੍ਹਾਂ ਦੇ ਹਥਿਆਰਾਂ ਨੂੰ ਲਿਜਾਣ ਦੀ ਸਮਰੱਥਾ ਰੱਖਦਾ ਹੈ। ਇਹ ਪਰਮਾਣੂ ਹਥਿਆਰਾਂ ਨੂੰ ਲੈ ਕੇ ਵੀ ਉਡਾਣ ਭਰ ਸਕਦਾ ਹੈ।

3.ਰਾਫੇਲ 9500 ਕਿਲੋਗ੍ਰਾਮ ਭਾਰ ਉਠਾਉਣ ਦੇ ਸਮਰੱਥ ਹੈ। ਇਹ ਵੱਧ ਤੋਂ ਵੱਧ 24,500 ਕਿਲੋਗ੍ਰਾਮ ਭਾਰ ਦੇ ਨਾਲ ਲਗਾਤਾਰ 60 ਘੰਟਿਆਂ ਲਈ ਉਡਾਣ ਭਰ ਸਕਦਾ ਹੈ।

4.ਰਾਫੇਲ 15.27 ਮੀਟਰ ਲੰਬਾ ਅਤੇ 5.3 ਮੀਟਰ ਉੱਚਾ ਹੈ। ਇਸ ਦੀ ਫਿਊਲ ਸਮਰੱਥਾ ਲਗਭਗ 17 ਹਜ਼ਾਰ ਕਿਲੋਗ੍ਰਾਮ ਹੈ।

5. ਰਾਫੇਲ ਇਕ ਮਿੰਟ ਵਿਚ 18 ਹਜ਼ਾਰ ਫੁੱਟ ਉਚਾਈ ਤੱਕ ਉਡਾਣ ਭਰ ਸਕਦਾ ਹੈ। ਜੋ ਕਿ ਪਾਕਿਸਤਾਨ ਦੇ ਐਫ-16 ਅਤੇ ਚੀਨ ਦੇ ਜੇ-20 ਨਾਲੋਂ ਕੀਤੇ ਬੇਹਤਰ ਆਂਕੜਾ ਹੈ।

6.ਰਾਫੇਲ ਦਾ ਰਾਡਾਰ 10 ਕਿਲੋਮੀਟਰ ਦੇ ਅੰਦਰ ਇਕ ਵਾਰ ਵਿਚ 40 ਨਿਸ਼ਾਨਿਆਂ ਦਾ ਪਤਾ ਲਗਾ ਸਕਦਾ ਹੈ। ਇਸ ਨਾਲ ਦੁਸ਼ਮਣ ਦੇ ਜਹਾਜ਼ਾਂ ਨੂੰ ਪਤਾ ਚੱਲੇ ਬਿਨਾਂ ਭਾਰਤੀ ਹਵਾਈ ਫੌਜ ਉਸਨੂੰ ਦੇਖ ਸਕੇਗੀ।

7.ਭਾਰਤ ਨੂੰ ਮਿਲੇ ਰਾਫੇਲ ਤਿੰਨ ਤਰ੍ਹਾ ਦਾ ਮਿਜ਼ਾਇਲ ਹਮਲਾ ਕਰਨ ਦੇ ਸਮਰੱਥ ਹਨ। 1. ਮੀਟਿਓਰ -ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲਾ ਮਿਜ਼ਾਇਲ ਹਮਲਾ,2 ਹਵਾ ਤੋਂ ਜ਼ਮੀਨ ਵਿਚ ਮਾਰ ਕਰਨ ਵਾਲੀ ਸਕੈਲਮ ਮਿਜ਼ਾਇਲ ਹਮਲਾ ਅਤੇ ਹੈਮਰ ਮਿਜ਼ਾਇਲ। ਇਨ੍ਹਾਂ ਮਿਜ਼ਾਈਲਾਂ ਨਾਲ ਲੈਸ ਹੋਣ ਕਰਕੇ ਰਾਫੇਲ ਦੁਸ਼ਮਣਾਂ ਉੱਤੇ ਟੁੱਟ ਪੈਂਦਾ ਹੈ।

8.ਭਾਰਤ ਨੇ ਆਪਣੀ ਜਰੂਰਤਾਂ ਦੇ  ਹਿਸਾਬ ਨਾਲ ਇਸ ਵਿਚ ਹੈਮਰ ਮਿਜ਼ਾਇਲ ਲਗਵਾਈ ਹੈ। HAMMER ਭਾਵ Highly Agile Modular Munition Extended Range ਇਕ ਅਜਿਹੀ ਮਿਜ਼ਾਇਲ ਜਿਸ ਦੀ ਵਰਤੋਂ ਘੱਟ ਦੂਰੀ ਲਈ ਕੀਤੀ ਜਾਂਦੀ ਹੈ, ਜੋ ਕਿ ਦੁਸ਼ਮਣਾਂ ਦੇ ਬੰਕ ਆਦਿ ਤਬਾਹ ਕਰਨ ਲਈ ਵਰਤੀ ਜਾਂਦੀ ਹੈ।

9.ਰਾਫੇਲ ਦਾ ਕੰਬੈਟ ਰੇਡੀਅਸ 3700 ਕਿਮੀਂ ਹੈ। ਕੰਬੈਟ ਰੇਡਿਅਸ ਦਾ ਭਾਵ ਆਪਣੀ ਉਡਾਣ ਸਥਾਨ ਤੋਂ ਜ਼ਿੰਨੀ ਦੂਰ ਜਹਾਜ਼ ਜਾ ਕੇ ਸਫਲਤਾਪੂਰਵਕ ਹਮਲਾ ਕਰਕੇ ਵਾਪਸੀ ਕਰ ਸਕਦਾ ਹੈ। ਉਸਨੂੰ ਜਹਾਜ਼ ਦਾ ਕੰਬੈਟ ਰੇਡੀਅਸ ਕਹਿੰਦੇ ਹਨ।

10.ਭਾਰਤ ਨੂੰ ਜਿਹੜੇ ਪੰਜ ਰਾਫੇਲ ਲੜਾਕੂ ਜਹਾਜ਼ ਮਿਲੇ ਹਨ, ਉਨ੍ਹਾਂ ਵਿਚੋਂ ਤਿੰਨ ਸਿੰਗਲ ਸੀਟਰ ਹਨ ਅਤੇ ਦੋ ਡਬਲ ਸੀਟਰ।

LEAVE A REPLY