ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼ਾਰੀਰਿਕ ਪਰੇਸ਼ਾਨੀਆਂ ਤੋਂ ਜੂਝ ਰਹੇ ਇੰਡੀਅਨ ਕ੍ਰਿਕੇਟ ਟੀਮ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਪਿਛਲੇ ਦਿਨੀਂ ਲੰਡਨ ਵਿੱਚ ਸਪੋਰਟਸ ਹਾਰਨਿਆ ਦੀ ਸਰਜਰੀ ਹੋਈ ਹੈ। ਉਹ ਭਾਰਤ ਪਰਤ ਕੇ ਬੰਗਲੁਰੂ ਸਥਿਤ ਰਾਸ਼ਟਰੀ ਅਕੈਡਮੀ (ਐਨਸੀਏ) ‘ਦਾ ਹਿੱਸਾ ਬਣਨਗੇ। ਬੀਸੀਸੀਆਈ ਨੇ ਭੁਵਨੇਸ਼ਵਰ ਕੁਮਾਰ ਦੀ ਸੇਹਤ ਤੋਂ ਜੁੜੇ ਅਪਡੇਟ ਦੀ ਪੁਸ਼ਟੀ ਕੀਤੀ ਹੈ ਪਰ ਬੋਰਡ ਨੇ ਕਿਸੇ ਉਨ੍ਹਾਂ ਦੇ ਮੈਦਾਨ ‘ਚ ਵਾਪਸ ਪਰਤਣ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ।

Image result for bhuvneshwar kumar

ਬੋਰਡ ਸਕੱਤਰ ਜੈ ਸ਼ਾਹ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ, ‘ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ 9 ਜਨਵਰੀ ਨੂੰ ਲੰਡਨ ਪਹੁੰਚੇ ਸੀ ਅਤੇ 11 ਜਨਵਰੀ ਨੂੰ ਉਨ੍ਹਾਂ ਦੀ ਸਪੋਰਟਸ ਹਰਨੀਆ ਦੀ ਸਰਜਰੀ ਹੋਈ ਸੀ, ਜੋ ਸਫਲ ਰਹੀ ਹੈ। ਇਸ ਦੌਰਾਨ ਟੀਮ ਇੰਡੀਆ ਦੇ ਫਿਜ਼ੀਓਥੈਰੇਪਿਸਟ ਯੋਗੇਸ਼ ਪਰਮਾਰ ਉਨ੍ਹਾਂ ਦੇ ਨਾਲ ਸੀ।

ਆਪਣੀ ਬੀਮਾਰੀ ਤੋਂ ਹੈਰਾਨ ਭੁਵਨੇਸ਼ਵਰ

ਉਨ੍ਹਾਂ ਕਿਹਾ, ‘ਭੁਵਨੇਸ਼ਵਰ ਹੁਣ ਭਾਰਤ ਪਰਤਣਗੇ ਅਤੇ ਬੰਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਵਿੱਚ ਆਪਣੀ ਮੁੜ ਵਸੇਬੇ ਦੀ ਸ਼ੁਰੂਆਤ ਕਰਨਗੇ। ਸੱਟ ਕਾਰਨ ਉਹ ਨਿਉਜ਼ੀਲੈਂਡ ਦੇ ਆਉਣ ਵਾਲੇ ਟੀ-20 ਲਈ ਨਹੀਂ ਚੁਣੇ ਗਏ ਸੀ। ਦੂਜੇ ਪਾਸੇ, ਪੀਟੀਆਈ ਦੀ ਰਿਪੋਰਟ ਮੁਤਾਬਿਕ, ਬੀਸੀਸੀਆਈ ਨੇ ਕਿਹਾ ਕਿ, ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾ ਨੇ ਮੋਢੇ ‘ਤੇ ਸੱਟ ਲੱਗਣ ਤੋਂ ਬਾਅਦ ਆਪਣਾ ਮੁੜ ਵਸੇਬਾ ਪੂਰਾ ਕਰ ਲਿਆ ਹੈ। ਉਹ ਭਾਰਤ-ਏ ਟੀਮ ਵਿੱਚ ਸ਼ਾਮਲ ਹੋਣ ਲਈ ਨਿਉਜ਼ੀਲੈਂਡ ਰਵਾਨਾ ਹੋਏ ਹਨ।

Related image

ਜਾਣੋ ਸਪੋਰਟਸ ਹਰਨੀਆਦਾ ਕੀ ਹੈ ਕਾਰਨ

ਸਪੋਰਟਸ ਹਰਨੀਆ ਹੋਣ ਨਾਲ ਪੇਟ ਦੇ ਹੇਠਲੇ ਹਿੱਸੇ ਵਿੱਚ ਦਰਦ ਹੁੰਦਾ ਹੈ। ਆਰਾਮ ਕਰਨ ਨਾਲ ਇਹ ਦਰਦ ਘੱਟ ਜਾਂਦਾ ਹੈ, ਪਰ ਖੇਡਦੇ ਸਮੇਂ ਇਹ ਦਰਦ ਸ਼ੁਰੂ ਹੋ ਜਾਂਦਾ ਹੈ। ਸਧਾਰਣ ਹਰਨੀਆ ਵਾਂਗ, ਸਪੋਰਟਸ ਹਰਨੀਆ ‘ਚ ਸੋਜਸ਼ ਨਹੀਂ ਹੁੰਦੀ ਪਰ ਖਿਡਾਰੀ ਦੀ ਪਰੇਸ਼ਾਨੀ ਜਾਰੀ ਰਹਿੰਦੀ ਹੈ।

ਓਪਰੇਸ਼ਨ ਜ਼ਰੂਰੀ ਹੁੰਦਾ ਹੈ

ਜੇ ਸਪੋਰਟਸ ਹਰਨੀਆ ਵੱਲ ਲੰਬੇ ਸਮੇਂ ਤੱਕ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਇਕ ਹਰਨੀਆ ਵਿੱਚ ਤਬਦੀਲ ਹੋ ਜਾਂਦਾ ਹੈ, ਜਿਸਦਾ ਇਲਾਜ ਸਰਜਰੀ ਹੈ।

 

 

 

LEAVE A REPLY