ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਬਦਮਾਸ਼ਾ ਦੇ ਹੌਂਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਕੁਝ ਵਿਅਕਤੀਆਂ ਨੇ 16 ਸਾਲਾ ਬੱਚੇ ਨੂੰ ਅਗਵਾ ਕਰ ਲਿਆ ਸੀ ਜਿਸ ਤੋਂ ਬਾਅਦ ਅਗਵਾਕਾਰਾਂ ਨੇ ਬੱਚੇ ਦੇ ਪਰਿਵਾਰਿਕ ਮੈਂਬਰਾਂ ਤੋਂ ਕਰੀਬ 2 ਕਰੋੜ ਦੀ ਫਿਰੌਤੀ ਮੰਗੀ।

boy

ਪਰ ਜਦੋ ਅਗਵਾਕਾਰਾਂ ਨੂੰ ਪੈਸੇ ਨਹੀਂ ਮਿਲੇ ਤਾਂ ਉਹਨਾਂ ਨੇ ਬੱਚੇ ਦਾ ਕਤਲ ਕਰ ਦਿੱਤਾ। ਇਹ ਮਾਮਲਾ ਇੱਥੇ ਹੀ ਨਾ ਰੁੱਕੀਆ ਸਗੋਂ ਉਹਨਾਂ ਨੇ ਬੱਚੇ ਦਾ ਕਤਲ ਕਰ ਉਸਦੀ ਲਾਸ਼ ਨੂੰ ਜੰਗਲਾਂ ਚ ਸੁੱਟ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਘਰ ਦੇ ਨੇੜੇ ਤੋਂ ਹੀ ਅਗਵਾ ਕੀਤਾ ਗਿਆ ਸੀ।

boy

ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਅਗਵਾਕਾਰਾਂ ਨੇ ਬੱਚੇ ਦੇ ਪਰਿਵਾਰ ਤੋਂ ਫਿਰੌਤੀ  ਦੀ ਮੰਗ ਕੀਤੀ ਤੇ ਨਾਲ ਹੀ ਪੁਲਿਸ ਨੂੰ ਇਸਦੀ ਜਾਣਕਾਰੀ ਨਾ ਦੇਣ ਦੀ ਵੀ ਧਮਕੀ ਦਿੱਤੀ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੇ ਦੋ ਆਰੋਪਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY