ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਿੱਲੀ ਵਿੱਚ ਇਨ੍ਹਾਂ ਦਿਨੀਂ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸ ਦੌਰਾਨ ਸਾਰੀਆਂ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਦੀ ਪੁਰਜੋਰ ਕੋਸ਼ਿਸ਼ ਕਰ ਰਹੀਆਂ ਹਨ। ਇਸੇ ਦੇ ਚੱਲਦੇ ਦਿੱਲੀ  ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵੱਡਾ ਐਲਾਨ ਵੀ ਕੀਤਾ ਹੈ।

ਦੱਸ ਦਈਏ ਵੀਰਵਾਰ ਨੂੰ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਸੰਬੋਧਨ ਕਰਦਿਆ ਕਿਹਾ ਕਿ, ਮੇਰੇ ਤੇ ਮੇਰੀ ਪਾਰਟੀ ਤੇ, ਪਾਰਟੀ ਤੋਂ ਬਾਹਰੀ ਲੋਕਾਂ ਵਲੋਂ 1 ਫਰਵਰੀ ਨੂੰ ਜਾਰੀ ਕੀਤੇ ਜਾਣ ਵਾਲੇ ਕੇਂਦਰੀ ਬਜਟ ਨੂੰ ਰੁਕਵਾਉਂਣ ਦਾ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਜੋ ਕੇਂਦਰ ਸਰਕਾਰ ਇਸ ਬਜਟ ਦੌਰਾਨ ਕੀਤੇ ਜਾਣ ਵਾਲੇ ਐਲਾਨਾਂ ਜ਼ਰੀਏ ਵੋਟਰਾਂ ਨੂੰ ਆਪਣੇ ਵੱਲ ਖਿੱਚ ਸਕੇ। ਦੱਸ ਦਈਏ ਇਸ ‘ਤੇ ਕੇਜਰੀਵਾਲ ਅਨੁਸਾਰ ਉਨ੍ਹਾਂ ਨੇ ਨਿੱਜੀ ਰਾਇ ਰੱਖੀ ਕਿ, ਉਹ ਇਸ ਬਜਟ ਦਾ ਵਿਰੋਧ ਨਹੀ ਕਰਨਗੇ। ਕੇਜਰੀਵਾਲ ਮੁਤਾਬਿਕ ਦਿੱਲੀ ਦਾ ਵਿਕਾਸ ਚੋਣ ਜਾਬਤੇ ਦੇ ਦਿਨਾਂ ਵਿੱਚ ਵੀ ਨਹੀਂ ਰੁਕਣਾ ਚਾਹੀਦਾ।

 ਕੇਂਦਰ ਸਰਕਾਰ ਨੂੰ ਕੀਤੀ ਅਪੀਲ

ਕੇਜਰੀਵਾਲ ਨੇ ਇਸ ਦੌਰਾਨ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ, ਕੇਂਦਰ ਸਰਕਾਰ ਫਰਵਰੀ 2020 ਦੇ ਇਸ ਬਜਟ ਦੌਰਾਨ ਦਿੱਲੀ  ਦੇ ਲਈ ਵੱਧ-ਚੜ੍ਹ ਕੇ ਫੰਡ ਜਾਰੀ ਕਰਨ ਅਤੇ ਵੱਧ ਤੋਂ ਵੱਧ ਇਸਦਾ ਐਲਾਨ ਕਰਨ। ਕੇਜਰੀਵਾਲ ਨੇ ਕੇਂਦਰ ਅਤੇ ਮੀਡੀਆ ਦਾ ਧਿਆਨ ਦਿੱਲੀ ਦੀਆਂ ਪਰੇਸ਼ਾਨੀਆਂ, ਜਿਵੇਂ ਕਿ- ਸੀਵਰੇਜ, ਟਰਾਂਸਪੋਰਟ, ਪ੍ਰਦੂਸ਼ਣ ਅਤੇ ਯਮੁਨਾ ਦੀ ਸਫਾਈ ਵਰਗੀਆਂ ਅਲਾਮਤਾਂ ਵੱਲ ਦਿਵਾਉਦੇ ਹੋਏ ਕਿਹਾ ਕਿ, ਭਾਵੇਂ ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਹੋਰ ਪਾਰਟੀ, ਸਾਰਿਆਂ ਨੂੰ ਦਿੱਲੀ ਵਾਸੀਆਂ ਦੀਆਂ ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਲੋੜ ਹੈ।

MODI

ਕੇਜਰੀਵਾਲ ਨੇ ਕਿਹਾ ਕਿ, ਹੁਣ ਜਦੋਂ ਚੋਣਾਂ ਸਿਰ ‘ਤੇ ਹੈਂ ਤਾਂ ਹਰੇਕ ਪਾਰਟੀ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਾਆਦਾ ਕਰ ਰਹੀ ਹੈ ਪਰ ਕੇਂਦਰ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ, ਉਹ ਇਸ ਲਈ ਵੱਧ ਤੋਂ ਵੱਧ ਫੰਡ ਜਾਰੀ ਕਰਨ।

ਪਰਾਲੀ ਸਾੜਨ ਦਾ ਕੀਤਾ ਜਿਕਰ

ਕੇਜਰੀਵਾਲ ਨੇ ਆਪਣੇ ਇਸ ਸੰਬੋਧਨ ਦੌਰਾਨ ਪਰਾਲੀ ਸਾੜਨ ਦੇ ਮੁੱਦੇ ‘ਤੇ  ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ, ਕੇਂਦਰ ਸਰਕਾਰ ਪੰਜਾਬ ਅਤੇ ਹਰਿਆਣਾ ਰਾਜਾਂ ਨੂੰ ਵੀ ਪਰਾਲੀ ਸਾੜਨ ਨੂੰ ਰੋਕਣ ਲਈ ਫੰਡ ਜਾਰੀ ਕਰੇ ਤਾਂ ਜੋ ਦਿੱਲੀ ਵਾਸੀਆਂ ਨੂੰ ਵੀ ਧੂੰਏਂ ਤੋਂ ਨਿਜਾਤ ਮਿਲ ਸਕੇ ਅਤੇ ਦਿੱਲੀ ਦਾ ਪ੍ਰਦੂਸ਼ਣ ਪੱਧਰ ਘੱਟ ਸਕੇ।

ਨਗਰ ਨਿਗਮ ਲਈ ਵੀ ਜਾਰੀ ਕੀਤੇ ਜਾਣ ਫੰਡ

ਕੇਜਰੀਵਾਲ ਨੇ ਇਸ ਦੌਰਾਨ ਕੇਂਦਰ ਸਰਕਾਰ ਨੂੰ ਦਿੱਲੀ  ਵਿਚਲੀ ਨਗਰ ਨਿਗਮ ਲਈ ਵੀ ਫੰਡ ਦੇਣ ਦੇ ਐਲਾਨ ਕਰਨ ਦੀ ਬੇਨਤੀ ਕੀਤੀ ਹੈ। ਕੇਜਰੀਵਾਲ ਅਨੁਸਾਰ ਬੇਸ਼ਕ ਦਿੱਲੀ  ਵਿੱਚ ਨਗਰ ਨਿਗਮ ਭਾਜਪਾ ਨਾਲ ਸੰਬੰਧਿਤ ਹੈ ਅਤੇ ਦਿੱਲੀ  ਵਿੱਚ ਆਉਣ ਵਾਲੀ ਸਰਕਾਰ ਪਤਾ ਨਹੀ ਕਿਹੜੀ ਪਾਰਟੀ ਦੀ ਬਣਨੀ ਹੈ ਪਰ ਕੇਂਦਰ ਵਿੱਚ ਵੀ ਸਰਕਾਰ ਭਾਜਪਾ ਦੀ ਹੈ ਇਸ ਕਾਰਨ ਸਰਕਾਰ ਨੂੰ ਦਿੱਲੀ  ਦੇ ਬੇਹਿਤਰ ਵਿਕਾਸ ਲਈ ਨਗਰ ਨਿਗਮਾਂ ਨੂੰ ਵੀ ਫੰਡ ਦੇਣ ਦਾ ਐਲਾਨ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਹੈ।

ਦਿੱਲੀ ਚੋਣਾਂ ਤੋਂ ਪਹਿਲਾਂ ਬਜਟ ਪੇਸ਼ ਕਰਕੇ ਵੋਟਰ ਭਰਮਾਉਣ ਦੇ ਚੱਕਰ 'ਚ ਮੋਦੀ ਸਰਕਾਰ: ਅਰਵਿੰਦ ਕੇਜਰੀਵਾਲ

ਦਿੱਲੀ ਚੋਣਾਂ ਤੋਂ ਪਹਿਲਾਂ ਬਜਟ ਪੇਸ਼ ਕਰਕੇ ਵੋਟਰ ਭਰਮਾਉਣ ਦੇ ਚੱਕਰ 'ਚ ਮੋਦੀ ਸਰਕਾਰ: ਅਰਵਿੰਦ ਕੇਜਰੀਵਾਲ#Delhi #ArvindKejriwal #Aap #DelhiGovt #DelhiElections #Modi #ModiGovt #Budget2020

Posted by Living India News on Thursday, January 16, 2020

 

LEAVE A REPLY