ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸੁਸ਼ਾਂਤ ਕੇਸ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਅਤੇ ਪੁਲਿਸ ਉੱਤੇ ਸ਼ਬਦੀ ਵਾਰ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜ ਹਿਮਾਚਲ ਤੋਂ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਘਰ ਪਹੁੰਚ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਵੀਡੀਓ ਟਵੀਟ ਕਰਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ ਅਤੇ ਕਿਹਾ ਹੈ ਕਿ ਅੱਜ ਮੇਰਾ ਘਰ ਟੁੱਟਿਆ ਹੈ ਅਤੇ ਕੁੱਲ੍ਹ ਤੇਰਾ ਹੰਕਾਰ ਟੁੱਟੇਗਾ।

ਕੰਗਨਾ ਰਣੌਤ ਨੇ ਵੀਡੀਓ ਵਿਚ ਕਿਹਾ ”ਉੱਧਵ ਠਾਕਰੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀ ਫਿਲਮ ਮਾਫੀਆ ਦੇ ਨਾਲ ਮਿਲ ਕੇ ਮੇਰਾ ਘਰ ਤੋੜ ਕੇ ਮੇਰੇ ਤੋਂ ਬਹੁੱਤ ਵੱਡਾ ਬਦਲਾ ਲਿਆ ਹੈ? ਅੱਜ ਮੇਰਾ ਘਰ ਟੁੱਟਿਆ ਹੈ ਕੱਲ੍ਹ ਨੂੰ ਤੇਰਾ ਹੰਕਾਰ ਟੁੱਟੇਗਾ। ਇਹ ਵਖਤ ਦਾ ਪਹੀਆ ਹੈ, ਯਾਦ ਰੱਖਣਾ ਹਮੇਸ਼ਾ ਇਕ ਵਰਗਾ ਨਹੀਂ ਰਹਿੰਦਾ”। ਕੰਗਨਾ ਨੇ ਅੱਗੇ ਕਿਹਾ ”…ਅਤੇ ਮੈਨੂੰ ਲੱਗਦਾ ਹੈ ਕਿ ਤੁਸੀ ਮੇਰਾ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ, ਕਿਉਂਕਿ ਮੈਨੂੰ ਪਤਾ ਤਾਂ ਸੀ ਕਿ ਕਸ਼ਮੀਰੀ ਪੰਡਤਾਂ ਉੱਤੇ ਕੀ ਬੀਤੀ ਹੋਵੇਗਾ। ਅੱਜ ਮੈ ਮਹਿਸੂਸ ਕੀਤਾ ਹੈ ਅਤੇ ਅੱਜ ਮੈ ਦੇਸ਼ ਨੂੰ ਵੱਚਣ ਦਿੰਦੀ ਹਾਂ ਕਿ ਮੈ ਕੇਵਲ ਅਯੁੱਧਿਆ ਉੱਤੇ ਹੀ ਨਹੀਂ, ਕਸ਼ਮੀਰ ਉੱਤੇ ਵੀ ਇੱਕ ਫਿਲਮ ਬਣਾਵਾਂਗੀ ਅਤੇ ਆਪਣੇ ਦੇਸ਼ਵਾਸੀਆਂ ਨੂੰ ਜਗਾਵਾਂਗੀ”। ਕੰਗਨਾ ਨੇ  ਕਿਹਾ ਕਿ ”ਮੈਨੂੰ ਪਤਾ ਸੀ ਕਿ ਇਹ ਮੇਰੇ ਨਾਲ ਹੋਵੇਗਾ ਪਰ ਮੇਰੇ ਨਾਲ ਹੋਇਆ ਹੈ ਇਸ ਦਾ ਕੋਈ ਮਤਲਬ ਹੈ, ਇਸ ਦੇ ਕਈ ਮਾਈਨੇ ਹਨ ਅਤੇ ਉੱਧਵ ਠਾਕਰੇ ਇਹ ਜੋ ਕ੍ਰਰੂਤਾ ਅਤੇ ਇਹ ਜੋ ਆਂਤਕ ਹੈ..ਚੰਗਾ ਹੋਇਆ ਇਹ ਮੇਰੇ ਨਾਲ ਹੋਇਆ। ਕਿਉਂਕਿ ਇਸ ਦੇ ਕੁੱਝ ਮਾਈਨੇ ਹਨ”। ਅੰਤ ਵਿਚ ਕੰਗਨਾ ਨੇ ਹੱਥ ਜੋੜ ਕੇ ਜੈ ਹਿੰਦ-ਜੈ ਮਹਾਰਾਸ਼ਟਰ ਕਿਹਾ। ਵੀਡੀਓ ਦੇ ਕੈਪਸ਼ਨ ਵਿਚ ਕੰਗਨਾ ਨੇ ਲਿਖਿਆ ”ਤੁਸੀ ਜੋ ਕੀਤਾ ਚੰਗਾ ਕੀਤਾ”।

ਦੱਸ ਦਈਏ ਕਿ ਕੰਗਨਾ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੇ ਵਿਰੋਧ ਅਤੇ ਸਮੱਰਥਨ ਵਿਚ ਵੱਡੀ ਗਿਣਤੀ ‘ਚ ਲੋਕ ਏਅਰਪੋਰਟ ਦੇ ਬਾਹਰ ਇੱਕਠੇ ਹੋ ਗਏ ਸਨ। ਸ਼ਿਵਸੈਨਾ ਦੇ ਵਰਕਰ ਕੰਗਨਾ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ, ਉੱਥੇ ਹੀ ਕਰਨੀ ਸੈਨਾ ਅਤੇ ਆਰਪੀਆਈ ਦੇ ਵਰਕਰ ਕੰਗਨਾ ਦੇ ਸਮੱਰਥਨ ਵਿਚ ਨਾਅਰੇ ਲਗਾ ਰਹੇ ਸਨ ਜਿਸ ਕਰਕੇ ਜਹਾਜ਼ ਦੇ ਲੈਂਡ ਹੋਣ ਤੋਂ ਤੁਰੰਤ ਬਾਅਦ ਕੰਗਨਾ ਅਤੇ ਉਸ ਦੀ ਟੀਮ ਨੂੰ ਸੱਭ ਤੋਂ ਪਹਿਲਾਂ ਫਲਾਈਟ ਤੋਂ ਉਤਾਰਿਆ ਗਿਆ ਅਤੇ ਇਕ ਸਪੈਸ਼ਲ ਵਾਹਨ ਵਿਚ ਬੈਠ ਕੇ ਸੁੱਰਖਿਆ ਪ੍ਰਬੰਧਾਂ ਹੇਠਾਂ ਏਅਰਪੋਰਟ ਤੋਂ ਬਾਹਰ ਲਿਜਾਇਆ ਗਿਆ। ਉੱਥੇ ਹੀ ਬੋਮਬੇ ਹਾਈਕੋਰਟ ਨੇ ਬੀਐਮਸੀ ਦੁਆਰਾ ਕੰਗਨਾ ਦੇ ਦਫਤਰ ਦੀ ਉਸਾਰੀ ਨੂੰ ਗੈਰ-ਕਾਨੂੰਨੀ ਦੱਸ ਕੇ ਤੋੜਨ ਦੀ ਕਾਰਵਾਈ ਉੱਤੇ ਰੋਕ ਲਗਾ ਦਿੱਤੀ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਭਲਕੇ ਵੀਰਵਾਰ ਨੂੰ ਹੋਵੇਗੀ।

LEAVE A REPLY