ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਤੁਰਕੀ ਵਿਚ ਸਾਲ 2018 ‘ਚ ਸਾਊਦੀ ਅਰਬ ਦੀ ਅਮਬੈਸੀ ਵਿਚ ਕਤਲ ਕੀਤੇ ਗਏ ਵਾਸ਼ਿੰਗਟਨ ਪੋਸਟ ਦੇ ਪੱਤਕਾਰ ਜਮਾਲ ਖਸ਼ੋਗੀ ਦੇ ਕਾਤਲਾਂ ਨੂੰ ਉਸ ਦੇ ਬੇਟੇ ਸਲਾਹ ਖਸ਼ੋਗੀ ਨੇ ਵੱਡਾ ਐਲਾਨ ਕਰਦਿਆਂ ਮਾਫ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਦਾ ਫੱਲ ਸਾਨੂੰ ਅੱਲ੍ਹਾ ਤੋਂ ਮਿਲੇਗਾ। ਦੱਸ ਦਈਏ ਕਿ ਇਸ ਮਾਮਲੇ ਵਿਚ 11 ਲੋਕੀ ਦੋਸ਼ੀ ਪਾਏ ਗਏ ਸਨ।

Jamal Khashoggi's son Salah says family 'forgives' killers | Jamal ...

ਮੀਡੀਆ ਰਿਪੋਰਟਾਂ ਅਨੁਸਾਰ ਜਮਾਲ ਖਸ਼ੋਗੀ ਦੇ ਬੇਟੇ ਸਲਾਹ ਖਸ਼ੋਗੀ ਨੇ ਸ਼ੁੱਕਰਵਾਰ ਨੂੰ ਟਵੀਟ ਕਰਦੇ ਹੋਏ ਕਿਹਾ ਹੈ ਕਿ ”ਮੈ ਸ਼ਹੀਦ ਜਮਾਲ ਖਸ਼ੋਗੀ ਦਾ ਪੁੱਤਰ ਇਹ ਐਲਾਨ ਕਰਦਾ ਹਾਂ ਕਿ ਅਸੀ ਉਨ੍ਹਾਂ ਲੋਕਾਂ ਨੂੰ ਮਾਫ਼ ਕਰਦੇ ਹਾਂ ਅਤੇ ਮਾਫ਼ੀ ਦਿੰਦੇ ਹਾਂ ਜਿਨ੍ਹਾਂ ਨੇ ਸਾਡੇ ਪਿਤਾ ਨੂੰ ਮਾਰ ਦਿੱਤਾ ਸੀ ਅਤੇ ਇਸ ਦਾ ਫਲ ਸਾਨੂੰ ਅੱਲ੍ਹਾ ਤੋਂ ਮਿਲੇਗਾ”। ਦੱਸ ਦਈਏ ਕਿ 2 ਅਕਤੂਬਰ 2018 ਨੂੰ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਸਥਿਤ ਸਾਊਦੀ ਅਰਬ ਦੇ ਦੂਤਾਵਾਸ ਵਿਚ ਜਮਾਲ ਖਸ਼ੋਗੀ ਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਦਾ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਬਹੁਤ ਵਿਰੋਧ ਹੋਇਆ ਸੀ। ਖਸ਼ੋਗੀ ਸਾਊਦੀ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਦੀ ਕਾਫੀ ਆਲੋਚਨਾ ਕਰਦੇ ਸਨ ਜਿਸ ਕਰਕੇੇ ਇਸ ਮਡਰ ਵਿਚ  ਮੁਹੰਮਦ ਬਿਨ ਸਲਮਾਨ ਦੀ ਭੂਮਿਕਾ ਨੂੰ ਲੈ ਕੇ ਵੀ ਸਵਾਲ ਉੱਠੇ ਸਨ। ਉਨ੍ਹਾਂ ਦਾ ਮ੍ਰਿਤਕ ਸਰੀਰ ਅੱਜ ਤੱਕ ਨਹੀਂ ਮਿਲਿਆ ਹੈ। ਉੱਥੇ ਹੀ ਸਾਊਦੀ ਅਰਬ ਦੀ ਅਦਾਲਤ ਨੇ 11 ਲੋਕਾਂ ਨੂੰ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਪਾਇਆ ਸੀ ਜਿਨ੍ਹਾਂ ਵਿਚੋਂ 5 ਨੂੰ ਮੌਤ ਦੀ ਸਜ਼ਾ ਅਤੇ ਤਿੰਨਾਂ ਨੂੰ 24 ਸਾਲ ਦੀ ਸਜ਼ਾ ਸੁਣਾਈ ਸੀ ਨਾਲ ਹੀ ਬਾਕੀ ਦੋਸ਼ੀ ਬਰੀ ਹੋ ਗਏ ਸਨ। ਬਰੀ ਹੋਏ ਦੋਸ਼ੀਆਂ ਵਿਚੋਂ ਦੋ ਮੁਹੰਮਦ ਬਿਨ ਸਲਮਾਨ ਦੇ ਕਰੀਬੀ ਦੱਸੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਜਮਾਲ ਖਸ਼ੋਗੀ ਦੇ ਬੇਟੇ ਸਲਾਹ ਖਸ਼ੋਗੀ ਸਾਊਦੀ ਅਰਬ ਵਿਚ ਹੀ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਸਾਹੀ ਅਦਾਲਤ ਨੇ ਵਿੱਤੀ ਮੁਆਵਜੇ ਦਾ ਵੀ ਐਲਾਨ ਕੀਤਾ ਹੈ।

LEAVE A REPLY