ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤੀ ਆਉਣ ਲਈ ਸੋਮਵਾਰ ਨੂੰ ਫਰਾਂਸ ਤੋਂ ਉਡਾਣ ਭਰਨ ਵਾਲੇ 5 ਰਾਫੇਲ ਲੜਾਕੂ ਜਹਾਜ਼ ਮੰਗਲਵਾਰ ਨੂੰ ਸੰਯੁਕਤ ਅਰਬ ਅਮੀਰਾਤ(UAE) ਦੇ ਅਲ-ਦਾਫਰਾ ਏਅਰਬੇਸ ਉੱਤੇ ਰੁੱਕੇ ਸਨ। ਉਸੇ ਏਅਰਬੇਸ ਦੇ ਨਜ਼ਦੀਕ ਰਾਤ ਨੂੰ ਈਰਾਨ ਦਾ ਮਿਜ਼ਾਇਲ ਹਮਲਾ ਹੋਇਆ ਹੈ। ਹਾਲਾਂਕਿ ਇਸ ਪੂਰੀ ਘਟਨਾ ਦੌਰਾਨ ਰਾਫੇਲ ਲੜਾਕੂ ਜਹਾਜ਼ਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ ਅਤੇ ਇਹ ਜਹਾਜ਼ ਅੰਬਾਲਾ ਏਅਰਬੇਸ ਲਈ ਉਡਾਣ ਭਰ ਚੁੱਕੇ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਅਲ-ਦਾਫਰਾ ਏਅਰਬੇਸ ਦੇ ਨੇੜੇ ਈਰਾਨ ਦੀਆਂ 2 ਤੋਂ 3 ਮਿਜ਼ਾਈਲਾਂ ਆ ਕੇ ਡਿੱਗੀਆਂ ਜਿਸ ਤੋਂ ਬਾਅਦ ਅਲ-ਦਾਫਰਾ ਹਵਾਈ ਅੱਡੇ ਉੱਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਜਿਸ ਦੌਰਾਨ ਇਹ ਈਰਾਨੀ ਮਿਜ਼ਾਈਲਾਂ ਉੱਥੇ ਡਿੱਗੀਆਂ ਸਨ, ਉਸ ਸਮੇਂ ਈਰਾਨ ਦੀ ਸੈਨਾ ਇਕ ਯੁੱਧ ਅਭਿਆਸ ਕਰ ਰਹੀ ਸੀ। ਹਾਲਾਂਕਿ ਇਸ ਪੂਰੀ ਘਟਨਾ ਵੇਲੇ ਭਾਰਤੀ ਰਾਫੇਲ ਲੜਾਕੂ ਜਹਾਜ਼ ਪੂਰੀ ਤਰ੍ਹਾ ਸੁਰੱਖਿਅਤ ਰਹੇ ਹਨ ਅਤੇ ਅੰਬਾਲਾ ਏਅਰਬੇਸ ਲਈ ਉਡਾਣ ਭਰ ਚੁੱਕੇ ਹਨ। ਹਮਲੇ ਦੀਆਂ ਇਹ ਖਬਰਾਂ ਮੀਡੀਆ ਰਿਪੋਰਟਾਂ ਵਿਚ ਆਈਆਂ ਹਨ। ਸਰਕਾਰ ਵੱਲੋਂ ਇਸਨੂੰ ਲੈ ਕੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ।

ਉੱਥੇ ਹੀ ਦੂਜੇ ਪਾਸੇ ਮੰਨਿਆ ਜਾ ਰਿਹਾ ਹੈ ਕਿ ਦੁਪਹਿਰ 1 ਵਜੇ ਤੋਂ 3 ਵਜੇ ਦੇ ਵਿਚਕਾਰ ਰਾਫੇਲ ਲੜਾਕੂ ਜਹਾਜ਼ ਭਾਰਤ ਪਹੁੰਚ ਜਾਣਗੇ ਜਿਸ ਕਰਕੇ ਅੰਬਾਲਾ ਏਅਰਬੇਸ ਵੀ ਹਾਈ ਅਲਰਟ ਉੱਤੇ ਕੀਤਾ ਗਿਆ ਹੈ। ਆਸ-ਪਾਸ ਦੇ ਇਲਾਕੇ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਰਾਫੇਲ ਜਹਾਜ਼ਾਂ ਦੀ ਲੈਂਡਿੰਗ ਸਮੇਂ ਲੋਕਾਂ ਦੇ ਛੱਤਾਂ ਉੱਤੇ ਚੜ੍ਹਨ ਅਤੇ ਸੈਲਫੀ ਲੈਣ ਉੱਤੇ ਵੀ ਪਾਬੰਦੀ ਲਗਾਈ ਗਈ ਹੈ। ਦੱਸ ਦਈਏ ਕਿ ਅੰਬਾਲਾ ਵਿਚ ਰਾਫੇਲ ਫਾਈਟਰ ਜੈੱਟਾਂ ਦੀ ਪਹਿਲੀ ਸਕਵਾਡ੍ਰਨ ਤਾਇਨਾਤ ਹੋਵੇਗੀ। 17ਵੀਂ ਨੰਬਰ ਦੀ ਇਸ ਸਕਵਾਡ੍ਰਨ ਨੂੰ ਗੋਲਡਨ ਓਰੇਂਜ ਦਾ ਨਾਮ ਦਿੱਤਾ ਗਿਆ ਹੈ।

LEAVE A REPLY