ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਖੇਤੀ ਬਿੱਲਾਂ ਦੇ ਵਿਰੋਧ ਵਿਚ ਪੰਜਾਬ ‘ਚ ਕਿਸਾਨਾਂ ਦੇ ਧਰਨੇ ਹਰ ਦਿਨ ਜਾਰੀ ਹਨ। ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਭਲਕੇ ਵੀਰਵਾਰ ਤੋਂ ਅਗਲੇ 48 ਘੰਟਿਆਂ ਲਈ ਪੰਜਾਬ ਭਰ ਵਿਚ ਰੇਲ ਰੋਕੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ ਜਿਸ ਮੁਤਾਬਕ ਪੂਰੇ ਸੂਬੇ ਵਿਚ ਟ੍ਰੇਨਾਂ ਰੋਕੀਆਂ ਜਾਣਗੀਆਂ ਪਰ ਉਸ ਤੋਂ ਪਹਿਲਾਂ ਹੀ ਅੱਜ ਬੁੱਧਵਾਰ ਨੂੰ ਭਾਰਤੀ ਰੇਲਵੇ ਨੇ ਫਿਰੋਜ਼ਪੁਰ ਮੰਡਲ ਤੋਂ ਪੰਜਾਬ ਭਰ ਲਈ ਭਲਕੇ ਤੋਂ ਚੱਲਣ ਵਾਲੀਆਂ ਸਾਰੀਆਂ ਟ੍ਰੇਨਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਮੰਡਲ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦੁਆਰਾ 24 ਸਤੰਬਰ ਤੋਂ 26 ਸਤੰਬਰ ਵਿਚਾਲੇ ਟ੍ਰੇਨਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ ਇਸ ਸਬੰਧ ਵਿਚ ਅੱਜ ਮੰਡਲ ਦਫਤਰ ਫਿਰੋਜ਼ਪੁਰ ਵਿਚ ਬੈਠਕ ਰੱਖੀ ਗਈ ਸੀ ਜਿਸ ਵਿਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਹਿਲ, ਐਸਐਸਪੀ ਭੁਪਿੰਦਰ ਸਿੰਘ, ਅੱਪਰ ਮੰਡਲ ਰੇਲ ਪ੍ਰਬੰਧਕ ਸੁਖਵਿੰਦਰ ਸਿੰਘ, ਸੀਨੀਅਰ ਮੰਡਲ ਸੁਰੱਖਿਆ ਕਮਿਸ਼ਨਰ ਅਸ਼ੀਸ਼ ਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਬੈਠਕ ਵਿਚ ਰੇਲ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਫਿਰੋਜ਼ਪੁਰ ਮੰਡਲ ਤੋਂ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਦਾ ਸੰਚਾਲਣ 24 ਸਤੰਬਰ ਸਵੇਰੇ 6 ਵਜੇ ਤੋਂ ਰੱਦ ਕਰ ਦਿੱਤਾ ਗਿਆ ਹੈ। ਉੱਥੇ ਹੀ ਮਾਲ ਗੱਡੀਆਂ ਨੂੰ ਸਥਿਤੀ ਮੁਤਾਬਕ ਚਲਾਇਆ ਜਾਵੇਗਾ।
ਰੱਦ ਕੀਤੀਆਂ ਟ੍ਰੇਨਾਂ
ਗੱਡੀ ਨੰਬਰ ਕਿੱਥੋਂ ਕਿੱਥੋਂ ਤੱਕ
02903/02904 ਅੰਮ੍ਰਿਤਸਰ ਮੁੰਬਈ ਸੈਂਟਰਲ
02357/02358 ਅੰਮ੍ਰਿਤਸਰ ਕੋਲਕਾਤਾ
02407/02408 ਅੰਮ੍ਰਿਤਸਰ ਨਿਊ ਜਲਪਾਈਗੁਡੀ
02925/02926 ਅੰਮ੍ਰਿਤਸਰ ਬਾਂਦਰਾ ਟਰਮਿਨਲ
02715/02716 ਅੰਮ੍ਰਿਤਸਰ ਹਜੂਰ ਸਾਹਿਬ ਨਾਂਦੇੜ
02053/02054 ਅੰਮ੍ਰਿਤਸਰ ਹਰਿਦੁਆਰ
04673/04674 ਅੰਮ੍ਰਿਤਸਰ ਜੈਨਗਰ
04649/04650 ਅੰਮ੍ਰਿਤਸਰ ਜੈਨਗਰ
02425/02426 ਜੰਮੂ ਤਵੀ ਨਵੀਂ ਦਿੱਲੀ
05933/05934 ਅੰਮ੍ਰਿਤਸਰ ਡਿਬਰੂਗੜ
03307/03308 ਫਿਰੋਜ਼ਪੁਰ ਕੈਂਟ ਧਨਬਾਦ
04653/04654 ਅੰਮ੍ਰਿਤਸਰ ਨਿਊ ਜਲਪਾਈਗੁਡੀ
04651/04652 ਅੰਮ੍ਰਿਤਸਰ ਜੈਨਗਰ
09025/09026 ਅੰਮ੍ਰਿਤਸਰ ਬਾਂਦਰਾ ਟਰਮਿਨਲ