ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 

ਜਿੱਤ ਕੇ ਵੀ ਹਾਰ ਰਿਹਾ ਭਾਰਤ ਦਾ ਨੌਜਵਾਨ.
ਪਰਮਿੰਦਰ ਸਿੰਘ ਜੋਸ਼ੀ.

ਅੱਜ ਦੇ ਮੁਕਾਬਲੇ ਭਰੇ ਦੌਰ ਚ ਇਨਸਾਨ ਆਪਣੇ ਆਪ ਨੂੰ ਬੁਲੰਦੀਆਂ ਹਾਸਿਲ ਕਰਨ ਦੇ ਲਈ ਜੀ ਤੋੜ ਮਿਹਨਤ ਕਰ ਰਿਹਾ ਜੋਕਿ ਇਕ ਚੰਗੇ ਭਵਿੱਖ ਦੀ ਨਿਸ਼ਾਨੀ ਤੇ ਹੈ ਹੀ ਨਾਲ ਹੀ ਆਪਣੇ ਦੇਸ਼ ਦੇ ਲਈ ਵੀ ਇਕ ਗੌਰਵ ਦੀ ਗੱਲ ਹੈ ਪਰ ਕਿ ਇਸ ਜੀਤ ਦੇ ਪਿੱਛੇ ਦੀ ਕਹਾਣੀ ਕਿਸੇ ਨੇ ਜਾਨਣ ਦੀ ਕੋਸ਼ਿਸ਼ ਕਰੀ?ਅੱਜ ਤੁਹਾਨੂੰ ਇਸਦੇ ਬਾਰੇ ਹੀ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਆਖਿਰ ਅਸੀਂ ਜਿਤ ਕੇ ਵੀ ਕਿਉਂ ਹਾਰ ਰਹੇ ਹਨ? ਨੌਜਵਾਨ ਪੜ੍ਹਨ ਵਾਲੇ ਇਸ ਆਰਟੀਕਲ ਨੂੰ ਬਾਖੂਬੀ ਸਮਝਣਗੇ ਤੇ ਜੋ ਸਫਲਤਾ ਦੇ ਮੁਕਾਮ ਨੂੰ ਹਾਸਿਲ ਕਾਰਨ ਦੀ ਦੌੜ ਵਿਚ ਨੇ ਉਹ ਇਸਨੂੰ ਪੜਕੇ ਆਪਣੀ ਮੌਜੂਦਾ ਸਤਿਥੀ ਨੂੰ ਵੀ ਸਮਝਣਗੇ ਆ ਸਮਝ ਜਾਣਗੇ.ਇਕ ਦੌਰ ਸੀ ਕਿ ਸ਼ੁਗਰ,ਦਿਲ ਦੇ ਰੋਗ ਬਾਲ ਝੜਨੇ ਆ ਚਿੱਟੇ ਹੋ ਜਾਣਵਾਲੇ ਰੋਗ  40 -45 ਸਾਲ ਦੀ ਉਮਰ ਦੇ ਵਿਚ ਹੁੰਦੇ ਸੀ ਅਤੇ ਇਹ ਆਮ ਗੱਲ ਵੀ ਸੀ ਕਿਉਂਕਿ ਇਹ ਉਮਰ ਚ ਇਨਸਾਨ ਖੁਦ ਹੀ ਆਪਣੇ ਆਪ ਨੂੰ ਕਬੀਲਦਾਰ ਅਤੇ ਬੁੱਢਾ ਸਮਝਣਾ ਸ਼ੁਰੂ ਕਰ ਦਿੰਦਾ ਹੈ.ਪਰ ਹੁਣ ਰੁਝਾਨ ਬਾਦਲ ਚੁਕੇ ਹਨ ਅਤੇ ਤੇਜੀ ਨਾਲ ਬਾਦਲ ਰਹੇ ਹਨ।

Youth

ਅੱਜ ਮੇਰੀ ਉਮਰ 26 ਸਾਲ ਹੈ ਅਤੇ ਮੇਰਾ ਅੱਧਾ ਸਿਰ ਚਿੱਟਾ ਹੈ ਉਹ ਗੱਲ ਵੱਖ ਹੈ ਕਿ ਮੈ ਆਉਣ ਵਾਲੇ ਸਮੇ ਚ ਢਾਈ ਦਾ ਇਸਤੇਮਾਲ ਕਰੇਗਾ ਆ ਨਹੀਂ,ਖੈਰ ਮਜਾਕ ਤੋਂ ਪਾਰ ਉੱਠ ਕੇ ਇਕ ਸੋਚਣ ਵਾਲੀ ਗੱਲ ਸਮਝਦੇ ਹਨ ਕਿ ਅੱਜ ਡਾਕਟਰਾਂ ਨਾਲ ਗੱਲ ਕਰਨ ਤੇ ਨਤੀਜੇ ਸਾਮਣੇ ਆ ਰਹੇ ਨੇ,ਡਾਕਟਰਾਂ ਕੋਲ ਹੁਣ 25 ਸਾਲ ਦੀ ਉਮਰ ਤੋਂ ਹੀ ਸ਼ੁਗਰ,ਦਿਲ ਰੋਗ ਅਤੇ ਵੱਲ ਝੜਨ ਦੇ ਕੇਸ ਸਾਮਣੇ ਆ ਰਹੇ ਹਨ ਅਤੇ ਹਨ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ,ਅਸੀਂ ਕਈ ਖ਼ਬਰਾਂ ਵੀ ਸੁਣਦੇ ਹਨ ਕਿ ਨੌਜਵਾਨ ਨੂੰ ਦਿਲ ਦੇ ਦੌਰਾ ਨਾਲ ਮੌਤ ਹੋਈ ਅਤੇ ਉਸ ਸਮੇਂ ਸਿਰਫ ਇਕ ਹੀ ਸਫਲ ਦਿਮਾਗ ਚ ਆਉਂਦਾ ਕਿ ਨੌਜਵਾਨ ਨੂੰ ਕਿਵੇਂ ਦਿਲ ਦਾ ਦੌਰਾ ਪੈ ਸਕਦਾ ਹੈ?

Youth

ਇਸਦੇ ਬਾਰੇ ਪੜਨ ਤੇ ਰਿਸਰਚ ਕਰਨ ਤੇ ਪਤਾ ਲੱਗਿਆ ਕਿ ਅੱਜ ਦਾ ਨੌਜਵਾਨ ਆਪਣੇ ਭਵਿੱਖ ਨੂੰ ਬਣਾਉਣ ਦੇ ਲਈ ਅਣਥੱਕ ਮੇਹਨਤ ਤਾ ਕਰ ਹੀ ਰਿਹਾ ਪਰ ਉਸ ਮੇਹਨਤ ਤੋਂ ਤਿੰਨ ਗੁਨਾ ਦਿਮਾਗੀ ਬੋਝ ਵੀ ਲੈ ਰਿਹਾ,ਨੌਜਵਾਨ ਖਾਸ ਕਰਕੇ ਮੱਧਵਰਗ ਪਰਿਵਾਰ ਦਾ ਆਪਣੇ ਭਵਿੱਖ ਅਤੇ ਘਰ ਦੀ ਹਾਲਾਤ ਨੂੰ ਸੁਧਾਰਨ ਦੇ ਲਈ ਵੀ ਮੇਹਨਤ ਦੇ ਨਾਲ ਨਾਲ ਦਿਮਾਗੀ ਸਟਰੈਸ ਲੈਕੇ ਘੁੰਮ ਰਿਹਾ ਹੈ ਜਿਸਦਾ ਨਤੀਜਾ ਹੈ ਕਿ ਉਹ ਸ਼ਰੀਰਕ ਪੱਖੋਂ ਬਿਮਾਰ ਹੋ ਰਿਹਾ ਹੈ.ਹੀ ਕਾਰਣ ਹੈ ਕਿ ਦਿਲ ਰੋਗ ਸ਼ੁਗਰ ਵਰਗੀ ਖ਼ਤਰਨਾਕ ਬਿਮਾਰੀਆਂ ਨੇ ਇੱਕ ਨੌਜਵਾਨ ਨੂੰ ਖਾਣਾ ਸ਼ੁਰੂ ਕਰ ਲਿਆ ਹੈ.ਜੇਕਰ ਨੌਜਵਾਨ ਹਨ ਸਬ ਤੋਂ ਬਾਅਦ ਵੀ ਸਫਲਤਾ ਨੂੰ ਹਾਸਲ ਕਰ ਲੈਂਦਾ ਜੋਕਿ ਉਸਦਾ ਹਕ਼ ਵੀ ਬਣਦਾ ਪਰ ਬਾਅਦ ਚ ਉਸਨੂੰ ਆਪਣੇ ਸ਼ਰੀਰ ਚ ਉਸਦੇ ਕਾਰਣ ਹੀ ਪੈਦਾ ਹੋਈ ਬਿਮਾਰੀ ਨਾਲ ਵੀ ਉਸਨੂੰ ਲੜਨਾ ਪੈਂਦਾ ਹੈ.ਆਖਿਰ ਚ ਅੱਜ ਦਾ ਨੌਜਵਾਨ ਸਮਾਜਿਕ ਰੂਪ ਚ ਤਾ ਆਪਣੀ ਜਿੱਤ ਬਣਾ ਰਿਹਾ ਹੈ ਪਰ ਸ਼ਰੀਰ ਪੱਖੋਂ ਹਾਰ ਰਿਹਾ ਹੈ ਜਿਸਦਾ ਹੱਲ ਉਸਨੂੰ ਖੁਦ ਹੀ ਕੱਢਣਾ ਪਵੇਗਾ.

                                                             —
parminder joshi

 

                              ਪਰਮਿੰਦਰ ਜੋਸ਼ੀ ਦੇ ਵਿਚਾਰ
                                ਮੋਬਾਈਲ ਨੰ:7888622251

 

LEAVE A REPLY