ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਕਾਰਨ ਦੁਨੀਆ ਭਰ ਸਮੇਤ ਭਾਰਤ ਦੀ ਅਰਥਵਿਵਸਥਾ ਵੀ ਪ੍ਰਭਾਵਿਤ ਹੋਈ ਹੈ। ਦੇਸ਼ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ ਅਤੇ ਸਰਕਾਰ ਦੇ ਖਜ਼ਾਨੇ ਉੱਤੇ ਭਾਰ ਲਗਾਤਾਰ ਪੈ ਰਿਹਾ ਹੈ, ਜਿਸ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਸਾਰੀਆਂ ਨਵੀਆਂ ਯੋਜਨਾਵਾਂ ਨੂੰ ਸ਼ੁਰੂ ਕਰਨ ਉੱਤੇ 31 ਮਾਰਚ 2021 ਤੱਕ ਰੋਕ ਲਗਾ ਦਿੱਤੀ ਹੈ।

Minister of Finance (India) - Wikipedia

ਜਾਣਕਾਰੀ ਅਨੁਸਾਰ ਇਹ ਰੋਕ ਉਨ੍ਹਾਂ ਸਕੀਮਾਂ ਉੱਤੇ ਹੈ ਜੋ ਮਨਜ਼ੂਰਸੁਦਾ ਜਾ ਦਰਜਾ ਸ਼੍ਰੇਣੀ ਵਿਚ ਹਨ। ਨਾਲ ਹੀ ਇਹ ਆਦੇਸ਼ ਉਨ੍ਹਾਂ ਸਕੀਮਾਂ ਉੱਤੇ ਵੀ ਲਾਗੂ ਹੋਵੇਗਾ ਜਿਨ੍ਹਾਂ ਲਈ ਵਿੱਤ ਮੰਤਰਾਲੇ ਦੇ ਖਰਚਿਆਂ ਵਿਭਾਗ ਨੇ ਸਿਧਾਂਤਕ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਹੈ।ਇਸ ਸੰਦਰਭ ਵਿਚ ਵਿੱਤ ਮੰਤਰਾਲੇ ਨੇ ਮਾਰਚ 2021 ਤੱਕ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ ਮਨਜ਼ੂਰ ਕੀਤੀਆਂ ਨਵੀਆਂ ਯੋਜਨਾਵਾਂ ਦੀ ਸ਼ੁਰੂਆਤ ਨੂੰ ਰੋਕ ਦਿੱਤਾ ਹੈ। ਹਾਲਾਂਕਿ ਆਤਮ-ਨਿਰਭਰ ਭਾਰਤ ਅਭਿਆਨ ਪੈਕੇਜ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾਵਾਂ ਉੱਤੇ ਕੋਈ ਰੋਕ ਨਹੀਂ ਲਗਾਈ ਹੈ। ਸਰਕਾਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਅਤੇ ਆਤਮ-ਨਿਭਰਭਰ ਭਾਰਤ ਅਭਿਆਨ ਪੈਕੇਜ ਤਹਿਤ ਯੋਜਨਾਵਾਂ ਉੱਤੇ ਧਿਆਨ ਕੇਂਦ੍ਰਿਤ ਰਹੇਗਾ। ਦੱਸ ਦਈਏ ਕਿ ਸੁਸਤ ਪਈ ਅਰਥਵਿਵਸਥਾ ਵਿਚ ਜਾਨ ਪਾਉਣ ਲਈ ਪਿਛਲੇ ਦਿਨਾਂ ਵਿਚ ਮੋਦੀ ਸਰਕਾਰ ਨੇ 20 ਲੱਖ 97 ਹਜ਼ਾਰ 53 ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਆਤਮ ਨਿਰਭਰ ਪੈਕੇਜ ਦੇ ਤਹਿਤ ਐਲਾਨ ਕੀਤੀ ਗਈ ਰਾਸ਼ੀ ਵਿਚ ਪ੍ਰਧਾਨ ਮੰਤਰੀ ਕਲਿਆਣ ਯੋਜਨਾ 1,70,000 ਕਰੋੜ ਰੁਪਏ ਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿੱਤ ਮੰਤਰਾਲੇ ਕੋਲ ਇਨ੍ਹਾਂ ਦਿਨਾਂ ਵਿਚ ਮਾਲੀਆ ਬਹੁਤ ਘੱਟ ਆ ਰਿਹਾ ਹੈ। ਇਸ ਲਈ ਸਰਕਾਰ ਨੇ ਨਵੀਂ ਸਕੀਮਾਂ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਰਿਪੋਰਟਾਂ ਅਨੁਸਾਰ ਅਪ੍ਰੈਲ 2020 ਦੇ ਦੌਰਾਨ ਸਰਕਾਰ ਨੂੰ 27,548 ਕਰੋੜ ਰੁਪਏ ਮਾਲੀਆ ਮਿਲਿਆ ਜੋ ਬਜਟ ਅਨੁਮਾਨ ਦਾ 1.2 ਫ਼ੀਸਦੀ ਸੀ। ਜਦਕਿ ਸਰਕਾਰ ਨੇ 3.07 ਲੱਖ ਕਰੋੜ ਰੁਪਏ ਖਰਚ ਕੀਤੇ ਹਨ, ਜੋ ਬਜਟ ਅਨੁਮਾਨ ਦਾ 10 ਫ਼ੀਸਦੀ ਸੀ।

LEAVE A REPLY