ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਅਤੇ ਚੀਨ ਵਿਚਾਲੇ ਸਰਹੱਦ ਉੱਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਇਸੇ ਨੂੰ ਲੈ ਕੇ ਅੱਜ ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕਸਭਾ ਵਿਚ ਅਸਲ ਕੰਟਰੋਲ ਰੇਖਾ ਦੇ ਤਾਜ਼ਾ ਹਲਾਤਾਂ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਵਾਰ ਸਥਿਤੀ ਬਿਲਕੱਲ ਵੱਖਰੀ ਹੈ। ਚੀਨ ਨੇ ਐਲਏਸੀ ਅਤੇ ਅੰਦਰੂਨੀ ਖੇਤਰਾਂ ਵਿਚ ਵੱਡੀ ਸੰਖਿਆ ‘ਚ ਸੈਨਿਕ ਟੁੱਕੜੀਆਂ ਅਤੇ ਗੋਲਾ ਬਾਰੂਦ ਇੱਕਠਾ ਕਰ ਲਿਆ ਹੈ ਪਰ ਉੱਥੇ ਹੀ ਭਾਰਤੀ ਸੈਨਾ ਵੀ ਹਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰੀ ਹੈ।

ਰੱਖਿਆ ਮੰਤਰੀ ਨੇ ਸੰਸਦ ਵਿਚ ਬੋਲਦਿਆਂ ਕਿਹਾ ਕਿ ਐਲਏਸੀ ਦਾ ਸਨਮਾਨ ਕਰਨਾ ਅਤੇ ਉਸ ਦਾ ਸਖਤੀ ਨਾਲ ਪਾਲਣ ਕੀਤੀ ਜਾਣੀ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਅਤੇ ਸਦਭਾਵਨਾ ਦਾ ਅਧਾਰ ਹੈ ਅਤੇ ਇਸ ਨੂੰ 1993 ਤੇ 1996 ਦੇ ਸਮਝੌਤਿਆਂ ਵਿਚ ਸਪੱਸ਼ਟ ਤੌਰ ਉੱਤੇ ਸਵਿਕਾਰਿਆ ਗਿਆ ਹੈ, ਜਦਕਿ ਸਾਡੀ ਸੈਨਾ ਇਸ ਦੀ ਪੂਰੀ ਤਰ੍ਹਾਂ ਪਾਲਣਾ ਕਰਦੀ ਹੈ ਪਰ ਚੀਨ ਵੱਲ਼ੋਂ ਅਜਿਹਾ ਨਹੀਂ ਕੀਤਾ ਜਾਂਦਾ। ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਹੁਣ ਦੀ ਸਥਿਤੀ ਮੁਤਾਬਕ ਚੀਨ ਨੇ ਐਲਏਸੀ ਅਤੇ ਅੰਦਰੂਨੀ ਖੇਤਰਾਂ ਵਿਚ ਵੱਡੀ ਸੰਖਿਆ ‘ਚ ਸੈਨਿਕ ਟੁਕੜੀਆਂ ਅਤੇ ਗੋਲਾ ਬਾਰੂਦ ਇੱਕਠਾ ਕੀਤਾ ਹੈ। ਪੂਰਬੀ ਲੱਦਾਖ, ਗੌਗਰਾ, ਕੌਂਗਲਾ ਅਤੇ ਪੈਂਗੌਗ ਲੇਕ ਦੇ ਉੱਤਰੀ ਅਤੇ ਦੱਖਣੀ ਕਿਨਾਰੇ ਉੱਤੇ ਹਲਾਤ ਤਣਾਅਪੂਰਨ ਹਨ। ਚੀਨੀ ਸੈਨਾ ਦੀ ਤਾਇਨਾਤੀ ਨੂੰ ਵੇਖਦੇ ਹੋਏ ਭਾਰਤੀ ਸੈਨਾ ਨੇ ਵੀ ਆਪਣੀ ਤਾਇਨਾਤੀ ਵਧਾਈ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਸਦਨ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਸਾਡੀ ਸੈਨਾ ਇਸ ਚੁਣੌਤੀ ਦਾ ਸਫਲਤਾ ਨਾਲ ਸਾਹਮਣਾ ਕਰੇਗੀ ਅਤੇ ਇਸ ਦੇ ਲਈ ਸਾਨੂੰ ਉਨ੍ਹਾਂ ਉੱਤੇ ਮਾਣ ਹੈ। ਹੁਣ ਜੋ ਸਥਿਤੀ ਬਣੀ ਹੋਈ ਹੈ ਉਸ ਵਿਚ ਸੰਵੇਦਨਸ਼ੀਲ ਕਾਰਜਸ਼ੀਲ ਮੁੱਦੇ ਸ਼ਾਮਲ ਹਨ, ਇਸ ਲਈ ਮੈ ਇਨ੍ਹਾਂ ਬਾਰੇ ਜਿਆਦਾ ਖੁਲਾਸਾ ਨਹੀਂ ਕਰਨਾ ਚਾਹਾਂਗਾ। ਰੱਖਿਆ ਮੰਤਰੀ ਅਨੁਸਾਰ ਭਾਰਤ ਦੇ ਪਹਿਲਾਂ ਵੀ ਚੀਨ ਨਾਲ ਵਿਵਾਦ ਹੁੰਦੇ ਰਹੇ ਹਨ। ਇਹ ਵਿਵਾਦ ਲੰਬੇ ਸਮੇਂ ਤੱਕ ਚਲੇ ਹਨ, ਹਾਲਾਂਕਿ ਇਸ ਸਾਲ ਦੀ ਸਥਿਤੀ ਪਹਿਲਾਂ ਨਾਲੋਂ ਵੱਖਰੀ ਹੈ ਫਿਰ ਵੀ ਅਸੀ ਮੌਜੂਦ ਸਥਿਤੀ ਦਾ ਸਾਂਤੀਪੂਰਨ ਹੱਲ ਕੱਢਣ ਲਈ ਵਚਨਬੱਧ ਹਨ।

LEAVE A REPLY