ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੱਜ ਬੁੱਧਵਾਰ ਨੂੰ ਜੰਮੂ ਕਸ਼ਮੀਰ ਦੇ ਸੋਪੋਰ ਵਿਚ ਸੀਆਰਪੀਐਫ ਦੀ ਇਕ ਗਸ਼ਤ ਪਾਰਟੀ ਉੱਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਹੈ। ਇਸ ਹਮਲੇ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਹੈ ਅਤੇ ਤਿੰਨ ਸੀਆਰਪੀਐਫ ਜਵਾਨ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਹਮਲੇ ਵਿਚ ਇਕ ਨਾਗਰਿਕ ਦੀ ਵੀ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਲਗਭਗ ਸਾਢੇ ਸੱਤ ਵਜੇ ਦੇ ਕਰੀਬ ਸੋਪੋਰ ਦੀ ਮਾਡਲ ਟਾਊਨ ਵਿਚ ਅੱਤਵਾਦੀਆਂ ਨੇ ਸੀਆਰਪੀਐਫ ਦੀ ਇਕ ਪੈਟਰੋਲਿੰਗ ਪਾਰਟੀ ਉੱਤੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਦੌਰਾਨ ਸੀਆਰਪੀਐਫ ਦੇ ਇਕ ਜਵਾਨ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਅਤੇ ਤਿੰਨ ਜਵਾਨਾਂ ਜ਼ਖ਼ਮੀ ਹੋ ਗਏ ਹਨ। ਹਮਲੇ ਤੋਂ ਤੁਰੰਤ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ। ਉੱਥੇ ਹੀ ਇਸ ਹਮਲੇ ਤੋਂ ਬਾਅਦ ਕੁੱਝ ਦਰਦਨਾਕ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਹਨ।

ਦਰਅਸਲ ਅੱਤਵਾਦੀ ਹਮਲੇ ਵਿਚ ਇਕ ਆਮ ਨਾਗਰਿਕ ਦੀ ਵੀ ਮੌਤ ਹੋ ਗਈ ਸੀ ਅਤੇ ਮਾਰੇ ਗਏ ਬਜ਼ੁਰਗ ਨਾਗਰਿਕ ਦਾ ਪੋਤਾ ਉਸਦੀ ਮ੍ਰਿਤਕ ਦੇਹ ਉੱਤੇ ਬੈਠਿਆ ਇਸ ਤਸਵੀਰ ਵਿਚ ਨਜ਼ਰ ਆ ਰਿਹਾ ਹੈ ਜਿਸ ਨੂੰ ਮੌਕੇ ‘ਤੇ ਮੌਜੂਦ ਇਕ ਜਵਾਨ ਨੇ ਆਪਣੀ ਗੋਦੀ ਵਿਚ ਚੁੱਕਿਆ ਅਤੇ ਘਟਨਾ ਸਥਾਨ ਤੋਂ ਦੂਰ ਲੈ ਗਿਆ।

ਇਸ ਤੋਂ ਬਾਅਦ ਖਬਰ ਏਜੰਸੀ ਏਐਨਆਈ ਨੇ ਇਕ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਇਸ ਬੱਚੇ ਨੂੰ ਗੱਡੀ ਵਿਚ ਲਿਜਾਇਆ ਜਾ ਰਿਹਾ ਹੈ। ਵੀਡੀਓ ਵਿਚ ਇਹ ਬੱਚਾਂ ਰੌਦਾ ਹੋਇਆ ਆਪਣੀ ਮਾਂ ਕੋਲ ਜਾਣ ਲਈ ਕਹਿ ਰਿਹਾ ਹੈ ਜਿਸ ਨੂੰ ਗੱਡੀ ਵਿਚ ਮੌਜੂਦ ਇਕ ਮਹਿਲਾ ਕਰਮੀ ਵੱਲੋਂ ਚੁੱਪ ਕਰਵਾਇਆ ਜਾ ਰਿਹਾ ਹੈ। ਇਹ ਵੀਡੀਓ ਕਿਸੇ ਨੂੰ ਵੀ ਭਾਵੁਕ ਕਰ ਸਕਦੀ ਹੈ।ਦੱਸ ਦਈਏ ਕਿ ਘਾਟੀ ਵਿਚ ਸੁਰੱਖਿਆ ਬਲਾਂ ਦੁਆਰਾ ਤੇਜ਼ੀ ਨਾਲ ਅੱਤਵਾਦੀਆਂ ਦਾ ਸਫਾਇਆ ਕੀਤਾ ਜਾ ਰਿਹਾ ਹੈ। ਇਸੇ ਤੋਂ ਬੋਖਲਾਏ ਦਹਿਸ਼ਤਗਰਦ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਸੁਰੱਖਿਆ ਬਲਾਂ ਦੇ ਨਾਲ ਆਮ ਲੋੋਕਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ।

LEAVE A REPLY