ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜੰਮੂ ਕਸ਼ਮੀਰ ਨੂੰ ਅੱਤਵਾਦ ਮੁਕਤ ਬਣਾਉਣ ਲਈ ਸੁਰੱਖਿਆ ਬਲਾਂ ਦੁਆਰਾ ਲਗਾਤਾਰ ਅਭਿਆਨ ਚਲਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਅੱਜ ਬੁੱਧਵਾਰ ਨੂੰ ਗ੍ਰਹਿ ਮੰਤਰਾਲੇ ਦੁਆਰਾ ਰਾਜਸਭਾ ਵਿਚ ਲਿਖਤ ਪ੍ਰਸ਼ਨ ਦੇ ਜਵਾਬ ‘ਚ ਜਾਣਕਾਰੀ ਦਿੱਤੀ ਗਈ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ 2018 ਤੋਂ ਲੈ ਕੇ ਹੁਣ ਤੱਕ 582 ਅੱਤਵਾਦੀਆਂ ਦਾ ਖਾਤਮ ਕੀਤਾ ਜਾ ਚੁੱਕਿਆ ਹੈ ਅਤੇ 46 ਦਹਿਸ਼ਤਗਰਦ ਗਿਰਫਤਾਰ ਵੀ ਕੀਤੇ ਗਏ ਹਨ।

ਗ੍ਰਹਿ ਮੰਤਰਾਲੇ ਮੁਤਾਬਕ ਸਾਲ 2018 ਦੇ ਦੌਰਾਨ ਜੰਮੂ ਕਸ਼ਮੀਰ ਵਿਚ 257 ਅੱਤਵਾਦੀਆਂ ਨੂੰ ਮਾਰ ਗਿਰਾਇਆ ਗਿਆ ਹੈ, ਇਸ ਤੋਂ ਬਾਅਦ 2019 ਵਿਚ 157 ਅਤੇ 2020 ਵਿਚ 9 ਸਤੰਬਰ ਤੱਕ 168 ਦਹਿਸ਼ਤਗਰਦ ਢੇਰ ਕੀਤੇ ਜਾ ਚੁੱਕੇ ਹਨ। ਗ੍ਰਹਿ ਮੰਤਰਾਲੇ ਨੇ ਦੱਸਿਆ ਹੈ ਕਿ ਇਸ ਸਾਲ ਜੂਨ ਮਹੀਨੇ ਵਿਚ 49 ਅੱਤਵਾਦੀ ਮਾਰੇ ਗਏ ਹਨ ਜੋ ਕਿ 3 ਸਾਲਾਂ ਵਿਚ ਕਿਸੇ ਇਕ ਮਹੀਨੇ ਵਿਚ ਮਾਰੇ ਗਏ ਸੱਭ ਤੋਂ ਵੱਧ ਅੱਤਵਾਦੀ ਹਨ।

ਗਿਰਫ਼ਤਾਰ ਅੱਤਵਾਦੀਆਂ ਬਾਰੇ ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਜੰਮੂ ਕਸ਼ਮੀਰ ਵਿਚ ਸਾਲ 2018 ਵਿਚ 17, 2019 ਵਿਚ 19 ਅਤੇ 2020 ਵਿਚ 9 ਸਤੰਬਰ ਤੱਕ 9 ਅੱਤਵਾਦੀ ਗਿਰਫਤਾਰ ਕੀਤੇ ਜਾ ਚੁੱਕੇ ਹਨ। ਹਾਲਾਂਕਿ ਅੱਤਵਾਦੀਆਂ ਵਿਰੁੱਧ ਕਾਰਵਾਈ ਦੌਰਾਨ ਜੰਮੂ ਕਸ਼ਮੀਰ ਭਾਰਤ ਦੇ ਕਈ ਸੁਰੱਖਿਆ ਬਲ ਵੀ ਸ਼ਹੀਦ ਹੋਏ ਹਨ। ਗ੍ਰਹਿ ਮੰਤਰਾਲੇ ਮੁਤਾਬਕ ਸਾਲ 2018 ਵਿਚ 37, 2019 ਵਿਚ 21 ਅਤੇ 2020 ਵਿਚ ਹੁਣ ਤੱਕ 18 ਭਾਰਤੀ ਸੈਨਿਕ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਲੜਦੇ ਸ਼ਹੀਦ ਹੋਏ ਹਨ।

LEAVE A REPLY