ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜ਼ਿਲ੍ਹਾ ਅਦਾਲਤ ਨੇ 27 ਸਾਲਾ ਸੰਗਰੂਰ ਦੀ ਰਹਿਣ ਵਾਲੀ ਨਰਸ ਸਰਬਜੀਤ ਕੌਰ ਦੀ ਹੱਤਿਆ ਦੇ ਦੋਸ਼ੀ ਮਨਿੰਦਰ ਸਿੰਘ ਨੂੰ ਲਾਈਵ ਟੈਲੀਵਿਜ਼ਨ ‘ਤੇ ਆਪਣਾ ਅਪਰਾਧ ਕਬੂਲ ਕਰਨ ਪਿੱਛੋਂ ਪੰਜ ਦਿਨਾਂ ਦੇ ਪੁਲਿਸ ਰਿਮਾਂਡ’ ਤੇ ਭੇਜ ਦਿੱਤਾ ਹੈ। ਇਕ ਤੀਹ ਸਾਲਾ ਮਨਿੰਦਰ ਨੂੰ ਚੰਡੀਗੜ੍ਹ ਪੁਲਿਸ ਨੇ ਇਕ ਪੰਜਾਬੀ ਨਿਉਜ਼ ਚੈਨਲ ਦੇ ਸਟੂਡੀਓ ਤੋਂ ਗ੍ਰਿਫਤਾਰ ਕੀਤਾ ਸੀ, ਜਿੱਥੇ ਉਹ ਆਪਣਾ ਗੁਨਾਹ ਕਬੂਲ ਕਰਨ ਪਹੁੰਚਿਆ ਸੀ।

ਪੀਟੀਆਈ ਦੇ ਅਨੁਸਾਰ, ਮਨਿੰਦਰ ਸਿੰਘ ਨੇ ਪਹਿਲਾਂ ਵੀ 2010 ‘ਚ ਕਰਨਾਲ ਦੀ ਇੱਕ ਔਰਤ ਦਾ ਕਤਲ਼ ਕੀਤਾ ਸੀ, ਜਿਸ ਨੂੰ ਵੀ ਉਸਮੇ ਕਬੂਲ ਕੀਤਾ ਹੈ। ਉਸਨੇ ਨਿਉਜ਼ ਪ੍ਰੋਗਰਾਮ ਦੌਰਾਨ ਦੋਵਾਂ ਕਤਲਾਂ ਦੀ ਇਕਬਾਲ ਕੀਤੀ। ਬਾਅਦ ਵਿੱਚ ਅਦਾਲਤ ‘ਚ ਇਕਬਾਲ ਕਰਨ ਵਾਲੇ ਮਨਿੰਦਰ ਨੇ ਕਿਹਾ, “ਮੈਂ ਗਲਤੀ ਕੀਤੀ ਹੈ”। ਉਸਨੇ ਇਹ ਵੀ ਕਿਹਾ ਕਿ, ਉਸਨੇ ਸਰਹਿੰਦ ਦੇ ਨਜ਼ਦੀਕ ਇੱਕ ਪਾਣੀ ਦੀ ਟੰਕੀ ‘ਚ ਲਾਸ਼ ਅਤੇ ਫੋਨ ਸੁੱਟ ਦਿੱਤਾ ਸੀ ਅਤੇ ਚਾਕੂ ਅਤੇ ਹੋਟਲ ਦੀਆਂ ਚਾਬੀਆਂ ਨੂੰ ਇੱਕ ਕੱਪੜੇ ਵਿੱਚ ਲਪੇਟ ਕੇ ਲੁਧਿਆਣਾ ਵਾਲੀ ਬੱਸ ਤੋਂ ਬਾਹਰ ਸੁੱਟ ਦਿੱਤਾ ਸੀ।

Image result for Murder

ਮਨਿੰਦਰ ਨੇ ਕਬੂਲ ਕੀਤਾ ਹੈ ਕਿ, ਉਸਨੇ ਸਰਬਜੀਤ ਕੌਰ ਦਾ ਗਲਾ ਘੁੱਟਿਆ ਅਤੇ ਫਿਰ ਚਾਕੂ ਨਾਲ ਉਸਦਾ ਕਤਲ਼ ਕੀਤਾ ਸੀ।  ਮਨਿੰਦਰ ਨੂੰ ਡਿਉਟੀ ਮੈਜਿਸਟਰੇਟ ਕੁਸ਼ਲ ਸਿੰਗਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ‘ਚ ਉਸ ਨੂੰ ਛੇ ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ। ਚੰਡੀਗੜ੍ਹ ਪੁਲਿਸ ਨੇ ਦੱਸਿਆ ਕਿ, ਉਨ੍ਹਾਂ ਨੂੰ ਕਤਲ਼ ਦੇ ਹਥਿਆਰ, ਉਸਦੇ ਕੱਪੜੇ ਅਤੇ ਹੋਟਲ ਦੇ ਕਮਰੇ ਦੀਆਂ ਚਾਬੀਆਂ ਬਰਾਮਦ ਕਰਨ ਲਈ ਰਿਮਾਂਡ ਦੀ ਲੋੜ ਸੀ।

ਪੀਟੀਆਈ ਨੇ ਇਹ ਵੀ ਦੱਸਿਆ ਹੈ ਕਿ, ਮਨਿੰਦਰ ਨੇ ਬੇਵਫ਼ਾਈ ਦਾ ਸ਼ਿਕਾਰ ਹੋਣ ਤੋਂ ਬਾਅਦ ਕਤਲ਼ ਕੀਤਾ ਸੀ। ਉਸਨੇ ਦਾਅਵਾ ਕੀਤਾ ਕਿ, ਪੀੜਿਤ ਕੋਰਟ ਮੈਰਿਜ ਲਈ ਤਿਆਰ ਸੀ ਪਰ ਉਸਦੇ ਪਰਿਵਾਰ ਨੇ ਜਾਤੀ ਵਿੱਚ ਅੰਤਰ ਹੋਣ ਕਰਕੇ ਵਿਆਹ ‘ਤੇ ਇਤਰਾਜ਼ ਜਤਾਇਆ ਸੀ, ਜਿਸ ਕਰਕੇ ਉਸਨੇ ਕਤਲ਼ ਦੀ ਸਾਜਿਸ਼ ਨੂੰ ਅੰਜਾਮ ਦਿੱਤਾ ਸੀ।

LEAVE A REPLY