ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੁੱਧਵਾਰ ਨੂੰ ਇੱਕ ਨੌਜਵਾਨ ਨੇ ਜ਼ਮੀਨ ਹੜਪਣ ਦੇ ਲਾਲਚ ਤੋਂ ਆਪਣੀ ਭੂਆ ਅਤੇ ਦਾਦੀ ਨੂੰ ਮੌਤ ਦੇ ਮੂੰਹ ‘ਚ ਪਹੁੰਚਾਉਣ ਦੀ ਕੋਸ਼ਿਸ ਕੀਤੀ ਪਰ ਕਹਿੰਦੇ ਹਨ ਜਿਸਦੀ ਜਦੋ ਲਿਖੀ ਹੁੰਦੀ ਉਦੋਂ ਹੀ ਆਉਂਦੀ ਮੌਤ। 3 ਗੋਲੀਆਂ ਭੂਆ ਦੇ ਸਿਰ ਵਿੱਚ ਅਤੇ 1 ਗੋਲੀ ਜਬਾੜੇ ਵਿੱਚ ਲੱਗੀ, ਜਦੋਂ ਕਿ ਦੋ ਗੋਲੀਆਂ ਦਾਦੀ ਦੀਆਂ ਲੱਤਾਂ ਵਿੱਚ ਲੱਗੀਆਂ।

ਨੌਜਵਾਨ ਦੀ ਜਾਨ ਤੋਂ ਮਾਰਨ ਦੀ ਕੋਸ਼ਿਸ਼ ਨਾਕਾਮ ਸਾਬਿਤ ਹੋਈ। ਦੱਸ ਦਈਏ ਮੁਕਤਸਰ ਦੇ ਸੰਮੇਵਾਲੀ ਪਿੰਡ ‘ਚ ਹੋਈ ਇਸ ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੈ। ਇੰਨੀਆਂ ਗੋਲੀਆਂ ਲੱਗਣ ਦੇ ਬਾਵਜੂਦ ਵੀ ਜ਼ਖਮੀ ਸੁਮਿਤ ਕੌਰ ਨੇ ਮਾਂ ਸੁਖਜਿੰਦਰ ਨੂੰ ਲੈਕੇ ਜ਼ਖਮੀ ਹਾਲਤ ‘ਚ ਕਾਰ ਚਲਾ 28 ਕਿਲੋਮੀਟਰ ਦੂਰ ਹਸਪਤਾਲ ਪਹੁੰਚੀ।

ਔਰਤ ਦੇ ਹੌਂਸਲੇ ਨੂੰ ਵੇਖ ਕੇ ਹੈਰਾਨ ਡਾਕਟਰ

ਡਾਕਟਰਾਂ ਅਨੁਸਾਰ ਸੁਮਿਤ (42) ਅਤੇ ਸੁਖਜਿੰਦਰ (65) ਨੂੰ ਲੱਗੀਆਂ ਗੋਲੀਆਂ ਕੱਢ ਦਿੱਤੀਆਂ ਗਈਆਂ ਹਨ ਅਤੇ  ਦੋਵੇਂ ਖ਼ਤਰੇ ਤੋਂ ਬਾਹਰ ਹੈ। ਜ਼ਖਮੀ ਸੁਮਿਤ ਕੌਰ ਦਾ ਹੌਂਸਲਾ ਵੇਖ ਡਾਕਟਰ ਵੀ ਹੈਰਾਨ ਰਹਿ ਗਏ। ਖੋਪੜੀ  ‘ਚ 3 ਗੋਲੀਆਂ ਅਤੇ ਗਲੇ ਵਿੱਚ ਇਕ ਗੋਲੀ ਲੱਗਣ ਨਾਲ ਵੀ ਔਰਤ ਨੇ ਹਿੰਮਤ ਨਹੀਂ ਹਾਰੀ ਅਤੇ ਖੁਦ ਡਾਕਟਰ ਕੋਲ 26 ਕਿਲੋਮੀਟਰ ਦਾ ਰਸਤਾ ਤੈਅ ਕਰ ਇਲਾਜ ਲਈ ਪਹੁੰਚੀ ਸੀ। ਇਸ ਦੇ ਨਾਲ ਹੀ ਪੁਲਿਸ ਨੇ ਭਤੀਜੇ ਕੰਵਰਪ੍ਰੀਤ ਸਿੰਘ ਖਿਲਾਫ਼ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

ਧੋਖੇ ਨਾਲ ਕੀਤਾ ਹਮਲਾ

ਜਦੋਂ ਪੁਲਿਸ ਨੇ ਜ਼ਖਮੀ ਔਰਤ ਦਾ ਬਿਆਨ ਲਿਆ ਤਾਂ ਉਸਨੇ ਦੱਸਿਆ ਕਿ, ਉਸ ਦਾ ਭਤੀਜਾ ਕੰਵਰਪ੍ਰੀਤ ਸਿੰਘ ਉਨ੍ਹਾਂ ਘਰ ਆਇਆ ‘ਤੇ ਉਸਨੇ ਆਪਣੀ ਦਾਦੀ ਨੂੰ ਚਾਹ ਬਣਾਉਣ ਦਾ ਕਿਹਾ, ਜਦੋ ਮਾਂ ਚਾਹ ਬਣਾਉਣ ਗਯੀ ਤਾਂ ਭਤੀਜੇ ਕੰਵਰਪ੍ਰੀਤ ਨੇ ਦਾਦੀ ਤੇ ਭੂਆ ਤੇ ਗੋਲੀਆਂ ਚਲਾਉਣੀ ਸ਼ੁਰੂ ਕਰ ਦਿਤੀ ਅਤੇ ਫਿਰ ਫਰਾਰ ਹੋ ਗਿਆ।  ਬਹਿਰਹਾਲ ਪੁਲਿਸ ਨੇ ਦੋਸ਼ੀ ਕੰਵਰਪ੍ਰੀਤ ਸਿੰਘ ਖਿਲਾਫ ਕਤਲ਼ ਦਾ ਮਾਮਲਾ ਦਰਜ ਕਰ ਲਿਆ ਹੈ।

 

LEAVE A REPLY