ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਕੋਰੋਨਾ ਦੇ ਮਾਮਲੇ ਹਰ ਦਿਨ ਤੇਜ਼ ਰਫਤਾਰ ਨਾਲ ਵੱਧ ਰਹੇ ਹਨ ਅਤੇ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਵਿਚ ਵੀ ਇਜ਼ਾਫਾ ਹੋ ਰਿਹਾ ਹੈ, ਜਿਸ ਕਰਕੇ ਹੁਣ ਹਰ ਇਕ ਦੇ ਮਨ ਵਿਚ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਦੇਸ਼ ਵਿਚ ਕੋਰੋਨਾ ਵੈਕਸੀਨ ਆਖਰਕਾਰ ਕਦੋਂ ਤੱਕ ਆਵੇਗੀ ਅਤੇ ਇਸੇ ਦਾ ਜਵਾਬ ਅੱਜ ਵੀਰਵਾਰ ਨੂੰ ਰਾਜਸਭਾ ਵਿਚ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਦਿੱਤਾ ਹੈ।

ਡਾ. ਹਰਸ਼ਵਰਧਨ ਨੇ ਕਿਹਾ ਕਿ ਜੁਲਾਈ-ਅਗਸਤ ਵਿਚ ਭਾਰਤ ‘ਚ ਕੋਰੋਨਾ ਦੇ 30 ਕਰੋੜ ਮਾਮਲੇ ਅਤੇ 50-60 ਲੱਖ ਮੌਤਾਂ ਹੋਣ ਦੀ ਗੱਲ ਕਹੀ ਗਈ ਸੀ ਪਰ ਦੇਸ਼ ਨੇ ਇਨ੍ਹਾਂ ਸਾਰੇ ਕਿਆਸਾ ਨੂੰ ਗਲਤ ਸਾਬਤ ਕਰ ਦਿੱਤਾ ਹੈ ਅਤੇ ਕੋਰੋਨਾ ਤੋਂ ਜੰਗ ਜਿੱਤ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਹੈ ਕਿ ਦੇਸ਼ ਵਿਚ ਰੋਜ਼ਾਨਾ 11 ਲੱਖ ਕੋਰੋਨਾ ਟੈਸਟ ਹੋ ਰਹੇ ਹਨ ਅਤੇ ਟੈਸਟਿੰਗ ਦੇ ਮਾਮਲੇ ਵਿਚ ਕੇਵਲ ਅਮਰੀਕਾ ਹੀ ਸਾਡੇ ਤੋਂ ਅੱਗੇ ਹੈ। ਕੋਰੋਨਾ ਦਾ ਟੈਸਟਿੰਗ ਜਿਸ ਤਰ੍ਹਾਂ ਨਾਲ ਭਾਰਤ ਵਿਚ ਕੀਤੀ ਜਾ ਰਹੀ ਹੈ ਉਸ ਨੂੰ ਵੇਖਦੇ ਹੋਏ ਅਸੀ ਕਹਿ ਸਕਦੇ ਹਾਂ ਕਿ ਭਾਰਤ ਜਲਦੀ ਹੀ ਅਮਰੀਕਾ ਨੂੰ ਪਿੱਛੇ ਛੱਡ ਦੇਵੇਗਾ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਕੋਰੋਨਾ ਨਾਲ ਹੋਣ ਵਾਲੀ ਮੌਤਾਂ ਦੀ ਦਰ ਦੁਨੀਆ ਦੇ ਬਾਕੀ ਦੇਸ਼ਾਂ ਦੀ ਤੁਲਨਾ ਵਿਚ ਸੱਭ ਤੋਂ ਘੱਟ ਹੈ ਅਤੇ ਸਰਕਾਰ ਦਾ ਟਿੱਚਾ ਇਸ ਨੂੰ ਇਕ ਫੀਸਦੀ ਤੋਂ ਵੀ ਘੱਟ ਕਰਨਾ ਹੈ। ਇਸ ਤੋਂ ਇਲਾਵਾ ਦੇਸ਼ ਵਿਚ ਸਿਹਤਯਾਬ ਹੋ ਰਹੇ ਮਰੀਜ਼ਾਂ ਦੀ ਦਰ 78-79 ਫੀਸਦੀ ਹੈ। ਉੱਥੇ ਹੀ ਕੋਰੋਨਾ ਵੈਕਸੀਨ ਬਾਰੇ ਜਾਣਕਾਰੀ ਦਿੰਦੇ ਹੋਏ ਡਾ.ਹਰਸ਼ਵਰਧਨ ਨੇ ਦੱਸਿਆ ਕਿ ਸਾਡੇ ਦੇਸ਼ ਦੇ ਵਿਗਿਆਨਿਕ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਅਤੇ ਦੇਸ਼ ਵਿਚ ਤਿੰਨ ਕੰਪਨੀਆਂ ਵੈਕਸੀਨ ਬਣਾਉਣ ਦੀ ਕਗਾਰ ਉੱਤੇ ਹਨ ਜਿਸ ਤਰ੍ਹਾਂ ਪੀਐਮ ਮੋਦੀ ਦੇ ਮਾਰਗ ਦਰਸ਼ਨ ਉੱਤੇ ਮਾਹਰਾਂ ਦੀ ਟੀਮ ਕੋਰੋਨਾ ਵੈਕਸੀਨ ਉੱਤੇ ਕੰਮ ਕਰ ਰਹੀ ਹੈ ਉਸ ‘ਤੇ ਅਸੀ ਕਹਿ ਸਕਦੇ ਹਾਂ ਕਿ ਅਗਲੇ ਸਾਲ ਦੀ ਸ਼ੁਰੂਆਤ ਵਿਚ ਕੋਰੋਨਾ ਵੈਕਸੀਨ ਉਪਲਬਧ ਹੋ ਜਾਵੇਗੀ।

LEAVE A REPLY