ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੇਂਦਰੀ ਗ੍ਰਹਿ ਮੰਤਰਾਲੇ ਨੇ ਅਨਲਾਕ-2 ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ ਜੋ ਕਿ 1 ਜੁਲਾਈ ਤੋਂ ਲਾਗੂ ਹੋ ਜਾਣਗੇ। ਅਨਲਾਕ-2 ਵਿਚ ਕਈ ਪ੍ਰਕਾਰ ਦੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ ਪਰ ਨਾਲ ਹੀ ਕੰਟੇਨਮੈਂਟ ਜੋਨਾਂ ਵਿਚ ਸਖ਼ਤੀ ਅਤੇ ਜਦਕਿ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਢਿੱਲਾਂ ਦੇਣ ਦੇ ਹੁਕਮ ਦਿੱਤੇ ਗਏ ਹਨ। ਦੱਸ ਦਈਏ ਕਿ ਅਨਲਾਕ-1 ਲਈ ਅੱਜ 30 ਜੂਨ ਨੂੰ ਸਮਾਪਤ ਹੋ ਰਿਹਾ ਹੈ ਅਤੇ ਅਨਲਾਕੂ 2ਦੀਆਂ ਹਦਾਇਤਾਂ 1 ਜੁਲਾਈ ਤੋਂ ਸ਼ੁਰੂ ਹੋ ਕੇ 31 ਜੁਲਾਈ ਤੱਕ ਲਾਗੂ ਰਹਿਣਗੀਆਂ।

ਅਨਲਾਕ-2 ਵਿਚ ਮਿਲੀਆਂ ਇਹ ਰਿਆਇਤਾਂ

-ਸੀਮਤ ਸੰਖਿਆ ਵਿਚ ਘਰੇਲੂ ਉਡਾਣਾਂ ਅਤੇ ਯਾਤਰੀ ਟਰੇਨਾਂ ਚਲਾਉਣ ਦੀ ਆਗਿਆ ਦਿੱਤੀ ਗਈ ਹੈ ਜਿਸ ਦਾ ਸੰਚਾਲਨ ਅੱਗੇ ਵੀ ਜਾਰੀ ਰਹੇਗਾ।

-ਵੰਦੇ ਭਾਰਤ ਮਿਸ਼ਨ ਅਧਿਨ ਸੀਮਤ ਸੰਖਿਆ ਵਿਚ ਯਾਤਰੀਆਂ ਨੂੰ ਅੰਤਰਰਾਸ਼ਟਰੀ ਹਵਾਈ ਯਾਤਰਾ ਦੀ ਆਗਿਆ ਦਿੱਤੀ ਗਈ ਹੈ ਜੋ ਕਿ ਅੱਗੇ ਵੀ ਜਾਰੀ ਰਹੇਗੀ।

-ਰਾਤ ਦੇ ਕਰਫਿਊ ਦਾ ਸਮਾਂ ਬਦਲਿਆ ਗਿਆ ਹੈ ਅਤੇ ਹੁਣ ਇਹ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ।

-ਦੁਕਾਨਾਂ ਵਿਚ ਇੱਕਠੇ 5 ਤੋਂ ਵੱਧ ਲੋਕ ਜਾ ਸਕਦੇ ਹਨ ਪਰ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਹੋਵੇਗਾ।

-15 ਜੁਲਾਈ ਤੋਂ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਟ੍ਰੇਨਿੰਗ ਇੰਸਟੀਚਿਊਟਾਂ ਵਿਚ ਕੰਮ-ਕਾਜ ਸ਼ੁਰੂ ਹੋ ਸਕੇਗਾ।

-ਸੂਬਾ ਸਰਕਾਰਾਂ ਨਾਲ ਚਰਚਾ ਕਰਨ ਮਗਰੋਂ ਸਕੂਲ-ਕਾਲਜਾਂ ਅਤੇ ਕੋਚਿੰਗ ਸੈਟਰਾਂ ਨੂੰ 31 ਜੁਲਾਈ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

-ਇੰਡਸਟ੍ਰਿਅਲ ਯੂਨਿਟ, ਹਾਈਵੇ ਉੱਤੇ ਲੋਕਾਂ ਦੀ ਆਵਾਜਾਈ,ਮਾਲ ਢੁਆਈ, ਬੱਸ, ਟਰੇਨ, ਪਲੇਨ ਤੋਂ ਉੱਤਰਨ ਮਗਰੋਂ ਲੋਕਾਂ ਨੂੰ ਆਪਣੇ ਘਰ ਜਾਣ ਲਈ ਨਾਈਟ ਕਰਫਿਊ ਵਿਚ ਛੂਟ ਦਿੱਤੀ ਗਈ ਹੈ। ਜਿੱਥੇ ਇਕ ਪਾਸੇ ਕੰਟੇਨਮੈਂਟ ਜ਼ੋਨਾਂ ਵਿਚ 31 ਮਈ ਤੱਕ ਲਾਕਡਾਊਨ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ,ਉੱਥੇ ਹੀ ਦੂਜੇ ਪਾਸੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਕੁੱਝ ਗਤੀਵਿਧੀਆਂ ‘ਤੇ ਪਾਬੰਦੀਆਂ ਅਜੇ ਵੀ ਲੱਗੀਆਂ ਰਹਿਣਗੀਆਂ।

ਇਨ੍ਹਾਂ ਗਤੀਵਿਧੀਆਂ ‘ਤੇ ਲੱਗੀ ਰਹੇਗੀ ਪਾਬੰਦੀ

ਮੈਟਰੋ ਰੇਲ

ਸਿਨੇਮਾ ਹਾਲ

ਜਿੰਮ, ਸਵੀਮਿੰਗ ਪੂਲ

ਐਂਟਰਟੇਨਮੈਂਟ ਪਾਰਕ

ਬਾਰ

ਅਸੈਂਬਲੀ ਹਾਲ

ਇਸ ਤੋਂ ਇਲਵਾ ਦੇਸ਼ ਵਿਚ ਕੋਰੋਨਾ ਸੰਕਰਮਨ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਹੇਠ ਲਿਖੀਆਂ ਗਤੀਵਿਧੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ ਜਾਵੇਗਾ-

ਸਮਾਜਿਕ

ਰਾਜਨੀਤਿਕ

ਸਪੋਰਟਸ

ਮਨੋਰੰਜਨ

ਅਕੈਡਮਿਕ

ਸੰਸਕ੍ਰਿਤਿਕ

ਧਾਰਮਿਕ

ਹੋਰ ਵੱਡਾ ਇੱਕਠ

ਜਦਕਿ ਕੰਟੇਨਮੈਂਟ ਜ਼ੋਨਾਂ ਵਿਚ ਘੇਰਾਬੰਦੀ ਨੂੰ ਸਖਤ ਕੀਤਾ ਜਾਵੇਗਾ। ਕੇਵਲ ਜ਼ਰੂਰੀ ਗਤੀਵਿਧੀਆਂ ਦੀ ਆਗਿਆ ਹੋਵੇਗੀ। ਉੱਥੇ ਹੀ ਸਰਕਾਰ ਨੇ ਕੋਰੋਨਾ ਦੇ ਖਤਰੇ ਨੂੰ ਵੇਖਦੇ ਹੋਏ ਦੋ ਗਜ ਦੂਰੀ, ਦੁਕਾਨ ਵਿਚ ਗ੍ਰਾਹਕਾਂ ਵਿਚਾਲੇ ਸੋਸ਼ਲ ਡਿਸਟੈਂਸਿੰਗ, ਕੋਰੋਨਾ ਸੰਬੰਧੀ ਦਿਸ਼ਾ-ਨਿਰਦੇਸ਼ਾ ਦਾ ਪਾਲਣ ਅਤੇ ਅਰੋਗਿਆ ਸੇਤੂ ਐਪ ਦੀ ਵਰਤੋਂ ਕਰਨ ਦੇ ਹੁਕਮ ਦਿੱਤੇ ਹਨ। ਅਨਲਾਕ-2.0 ਨੂੰ ਲੈ ਕੇ ਗ੍ਰਹਿ ਮੰਤਰਾਲੇ ਦੇ ਆਦੇਸ਼ ਵਿਚ ਸੂਬੇ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਬਦਲਾਅ ਦੇ ਅਧਿਕਾਰ ਦਿੱਤੇ ਗਏ ਹਨ।ਆਦੇਸ਼ ਵਿਚ ਕਿਹਾ ਗਿਆ ਹੈ ਕਿ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸਥਿਤੀ ਦੇ ਮੁਲਾਂਕਣ ਦੇ ਆਧਾਰ ‘ਤੇ ਕੰਟੇਨਮੈਂਟ ਜ਼ੋਨ ਦੇ ਬਾਹਰ ਕੁੱਝ ਗਤੀਵਿਧੀਆਂ ਨੂੰ ਸੀਮਤ ਜਾਂ ਫਿਰ ਉਨ੍ਹਾਂ ‘ਤੇ ਪਾਬੰਦੀ ਲਗਾ ਸਕਦੇ ਹਨ। ਇਸ ਤੋਂ ਇਲਾਵਾ ਇਕ ਤੋਂ ਦੂਜੇ ਸੂਬੇ ਵਿਚ ਆਵਾਜਾਈ ਕਰਨ ‘ਤੇ ਕੋਈ ਰੋਕ ਨਹੀਂ ਹੋਵੇਗੀ।

LEAVE A REPLY