LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

404

Page Not Found

Your search did not match any documents

Latest News
lk56vv

CM Arvind Kejriwal News: दिल्ली शराब घोटाला मामले(Delhi Excise Policy Case) में दिल्ली के मुख्यमंत्री अरविंद केजरीवाल(CM Arvind Kejriwal) की गिरफ्तारी को सही ठहराने वाले दिल्ली हाई कोर्ट के आदेश को सुप्रीम कोर्ट (Supreme Court) में चुनौती दी...

elections amritpal news

ਡਿਬਰੂਗੜ੍ਹ ਜੇਲ੍ਹ ਵਿਚ ਬੰਦ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਵਿੱਚ ਆਜ਼ਾਦ ਤੌਰ 'ਤੇ ਲੋਕ ਸਭਾ ਚੋਣਾਂ ਲੜਨ ਜਾ ਰਹੇ ਹਨ। ਇਸ 'ਤੇ ਅੰਮ੍ਰਿਤਪਾਲ ਸਿੰਘ ਨੇ ਸਹਿਮਤੀ ਪ੍ਰਗਟਾਈ ਹੈ। ਇਹ ਦਾਅਵਾ ਉਸ ਦੇ ਵਕੀਲ ਅਤੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖ਼ਾਲਸਾ ਨੇ ਕੀਤਾ ਹੈ। ਸਾਬਕਾ ਸੰਸਦ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਹੋਈ ਹੈ ਅਤੇ ਉਨ੍ਹਾਂ ਨੇ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ।ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਖਿਲਾਫ NSA ਵਾਰੰਟ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਉਸ ਨੂੰ NSA ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਪੰਜਾਬ ਪੁਲਿਸ ਨੇ ਸੂਚਨਾ ਮਿਲਣ ਉਤੇ ਅੰਮ੍ਰਿਤਪਾਲ ਨੂੰ ਮੋਗਾ ਦੇ ਪਿੰਡ ਰੋਡੇ ਦੇ ਇੱਕ ਗੁਰਦੁਆਰੇ ਵਿੱਚੋਂ ਗ੍ਰਿਫ਼.ਤਾਰ ਕਰ ਲਿਆ ਸੀ। ਫਿਰ ਉਸ ਨੂੰ ਅਸਾਮ ਦੇ ਡਿਬਰੂਗੜ੍ਹ ਭੇਜ ਦਿੱਤਾ ਗਿਆ। ਅੰਮ੍ਰਿਤਪਾਲ 23 ਅਪ੍ਰੈਲ 2023 ਤੋਂ ਡਿਬਰਾਗੜ੍ਹ ਜੇਲ੍ਹ ਵਿੱਚ ਬੰਦ ਹੈ।

bjht4

मेष(Aries Horoscope)- संपर्क संवाद में तेजी रहेगी. संबंधों में सहजता बनाए रहेंगे. सकारात्मक समय का लाभ मिलेगा. प्रभावकारी प्रयासों को गति मिलेगी. साख सम्मान बना रहेगा. साझीदारी का प्रयास बढ़़ाएंगे. सबको साथ लेकर चलेंगे. व्यक्तिगत संबंधों में सहजता रहेगी.साथी समकक्ष सहयोगी होंगे. भूमि भवन के कार्य बनेंगे. वृष(Taurus Horoscope)- कामकाजी विषयों में सामंजस्य से काम लेंगे.कार्ययोजनाओं को आगे बढ़ाएंगे. समय प्रबंधन रखेंगे. निर्णय क्षमता मजबूत होगी. मेहनत और लगन बनाए रखेंगे. आर्थिक प्रयास सहज रहेंगे. उधार लेनदेन न करें. नियम अनुशासन रखें.स्वास्थ्य के प्रति सावधानी बरतें. लोभ प्रलोभन से बचेंगे.  मिथुन(Gemini Horoscope)- परीक्षा में अच्छा करेंगे. प्रतिस्पर्धा बनाए रखेंगे. मित्र संबंधो में सुधार होगा. लाभ के विषय बेहतर बने रहेंगे. पेशेवर मामलों में सक्रियता दिखाएं. प्रतिभा से जगह बनाएंगे.तात्कालिक लक्ष्य पूरे करेंगे. आधुनिक विषयों में रुचि रहेगी. व्यवस्था मजबूत रखेंगे. सफलता का प्रतिशत ऊंचा रहेगा. कर्क(Cancer Horoscope)- भवन वाहन के प्रयास गति लेंगे. पारिवारिक गतिविधियों में रुचि रहेगी. सुख सुविधाओं के लिए प्रयास बढ़ाएंगे. घर परिवार से नजदीकियां बनेंगी. जिम्मेदारों का सानिध्य बनाए रखेंगे. प्रबंधन बेहतर बना रहेगा. पैतृक पक्ष सहयोगी होगा.बड़ों की सुनें. मितभाषी रहेंगे. व्यक्तिगत विषयों पर फोकस बढ़ा रहेगा.  सिंह(Leo Horoscope)- वाणिज्यिक गतिविधियां बढ़ेंगी. पारिवारिक मामलों में रुचि लेंगे. यात्रा हो सकती है. संपर्क संवाद पर जोर रहेगा. आलस्य का त्याग करेंगे. नकारात्मक चर्चाओं से बचेंगे.  सामाजिक गतिविधियों में सक्रियता रखेंगे. अनुभव और योग्यता का लाभ मिलेगा. तेजी रखें. प्रेम स्नेह के मामले बल पाएं...

rajisthan groom

The joys of marriage turned into mourning : ਇਕ ਘਰ ਵਿਚ ਵਿਆਹ ਦੇ ਰੰਗ ਭਾਗ ਲੱਗੇ ਹੋਏ ਸਨ। ਮੁੰਡੇ ਦੇ ਵਿਆਹ ਮੌਕੇ ਹਲਦੀ ਰਸਮ ਚੱਲ ਰਹੀ ਸੀ ਪਰ ਫਿਰ ਅਜਿਹੀ ਘਟਨਾ ਵਾਪਰ ਗਈ ਕਿ ਵਿਆਹ ਦੀਆਂ ਖੁਸ਼ੀਆਂ ਦੀ ਥਾਂ ਮਾਤਮ ਨੇ ਲੈ ਲਈ। ਰਾਜਸਥਾਨ ਦੇ ਕੋਟਾ ਵਿੱਚ ਵਿਆਹ ਤੋਂ ਕੁਝ ਘੰਟੇ ਪਹਿਲਾਂ ਮੰਗਲਵਾਰ ਨੂੰ 29 ਸਾਲਾ ਲਾੜੇ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌ.ਤ ਹੋ ਗਈ। ਇਹ ਘਟਨਾ ਕੋਟਾ-ਬੂੰਦੀ ਰੋਡ ‘ਤੇ ਸਥਿਤ ਮੇਨਲ ਹੋਟਲ ‘ਚ ਲਾੜਾ ਹਲਦੀ ਸਮਾਰੋਹ ਦੌਰਾਨ ਸਵੀਮਿੰਗ ਪੂਲ ਵੱਲ ਗਿਆ ਸੀ। ਉੱਥੇ ਉਸ ਨੇ ਲੋਹੇ ਦੇ ਖੰਭੇ ਨੂੰ ਫੜ ਲਿਆ, ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ। ਮ੍ਰਿਤਕ ਦੀ ਪਛਾਣ ਕੋਟਾ ਦੇ ਕੇਸ਼ਵਪੁਰਾ ਦੇ ਰਹਿਣ ਵਾਲੇ ਸੂਰਜ ਸਕਸੈਨਾ ਵਜੋਂ ਹੋਈ ਹੈ।ਸੂਰਜ ਸਕਸੈਨਾ ਦਾ ਮੰਗਲਵਾਰ ਸ਼ਾਮ ਨੂੰ ਵਿਆਹ ਹੋਣਾ ਸੀ ਅਤੇ ਮੇਨਲ ਰੈਜ਼ੀਡੈਂਸੀ ਰਿਜ਼ੋਰਟ ‘ਚ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਸੀ। ਹਲਦੀ ਮਹਿੰਦੀ ਦਾ ਪ੍ਰੋਗਰਾਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਸੀ। ਸੂਰਜ ਦੇ ਦੋਸਤ ਅਤੇ ਰਿਸ਼ਤੇਦਾਰ ਸਾਰੇ ਉੱਥੇ ਮੌਜੂਦ ਸਨ।...

gurdaspur kand

ਗੁਰਦਾਸਪੁਰ–ਫਲਾਈਓਵਰ ਹੇਠੋਂ ਝਾੜੀਆਂ ਵਿਚੋਂ ਕੈਨੇਡਾ ਤੋਂ ਆਏ ਨੌਜਵਾਨ ਦੀ ਲਾ.ਸ਼ ਬਰਾਮਦ ਹੋਈ ਹੈ, ਜੋ ਥਾਣਾ ਤਿੱਬੜ ਤਹਿਤ ਆਉਂਦੇ ਪਿੰਡ ਕੋਠੇ ਨੇੜੇ ਸਥਿਤ ਫਲਾਈਓਵਰ ਹੇਠੋਂ ਝਾੜੀਆਂ ’ਚੋਂ ਮਿਲੀ। ਜਦੋਂ ਪੁਲਿਸ ਨੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ 2 ਵਿਅਕਤੀ ਇਹ ਲਾ.ਸ਼ ਕਾਰ ’ਚ ਲਿਆ ਕੇ ਇਥੇ ਸੁੱਟਦੇ ਨਜ਼ਰ ਆਏ। ਪੁਲਿਸ ਨੇ 2 ਜਣਿਆਂ ਖ਼ਿਲਾਫ਼ ਕ.ਤ.ਲ ਦਾ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਤਾਂ ਇਹ ਦੋਵੇਂ ਮ੍ਰਿਤਕ ਨੌਜਵਾਨ ਦੇ ਦੋਸਤ ਨਿਕਲੇ। ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ (27) ਪੁੱਤਰ ਪਿਤਾ ਨਗਵੰਤ ਸਿੰਘ ਵਾਸੀ ਕੋਟ ਕੇਸਰਾ ਸਿੰਘ ਥਾਣਾ ਝੰਡੇਰ ਹਾਲ ਵਾਸੀ ਫਤਹਿਗੜ੍ਹ ਚੂੜੀਆਂ ਵਜੋਂ ਹੋਈ ਹੈ।ਮ੍ਰਿਤਕ ਜਸ਼ਨਪ੍ਰੀਤ ਸਿੰਘ ਦੇ ਪਿਤਾ ਨਗਵੰਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਪੰਜਾਬ ਪੁਲਿਸ ’ਚ ਤਾਇਨਾਤ ਸੀ। ਉਸ ਦਾ ਲੜਕਾ ਜਸ਼ਨਪ੍ਰੀਤ ਕੈਨੇਡਾ ਰਹਿੰਦਾ ਹੈ ਤੇ ਕਰੀਬ 5 ਮਹੀਨੇ ਪਹਿਲਾਂ ਆਪਣੀ ਭੈਣ ਦੇ ਵਿਆਹ ਲਈ ਪਿੰਡ ਪਰਤਿਆ ਸੀ। 22 ਅਪ੍ਰੈਲ ਨੂੰ ਦੁਪਹਿਰ 2 ਵਜੇ ਦੇ ਕਰੀਬ ਜਸ਼ਨ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਗੁਰਦਾਸਪੁਰ ’ਚ ਰਹਿੰਦੇ ਇਕ ਦੋਸਤ ਦੇ ਜਨਮ ਦਿਨ ’ਤੇ ਜਾ ਰਿਹਾ ਹੈ।ਸ਼ਾਮ ਕਰੀਬ 5 ਵਜੇ ਉਸ ਨੂੰ ਫੋਨ ਆਇਆ ਕਿ ਉਹ ਦੋਸਤ ਦੀ ਪਾਰਟੀ ’ਚ ਗੁਰਦਾਸਪੁਰ ਪਹੁੰਚ ਗਿਆ ਹੈ। ਜਦੋਂ ਅਸੀਂ ਸਾਢੇ 6 ਵਜੇ ਜਸ਼ਨਪ੍ਰੀਤ ਨੂੰ ਦੁਬਾਰਾ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਸੀ। 23 ਅਪ੍ਰੈਲ ਦੀ ਸਵੇਰ ਸਾਨੂੰ ਪਤਾ ਲੱਗਾ ਕਿ ਥਾਣਾ ਤਿੱਬੜ ਦੀ ਪੁਲਿਸ ਨੂੰ ਪਿੰਡ ਕੋਠੇ ਘਰਾਲਾ ਨੇੜੇ ਇਕ ਨੌਜਵਾਨ ਦੀ ਲਾ.ਸ਼ ਮਿਲੀ ਹੈ, ਜਿਸ ਨੂੰ ਦੇਖ ਕੇ ਪਤਾ ਲੱਗਾ ਕਿ ਇਹ ਜਸ਼ਨਪ੍ਰੀਤ ਦੀ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੇ ਲੜਕੇ ਦਾ ਕ.ਤ.ਲ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਤੇ ਉਸ ਦੇ ਹੋਰ ਸਾਥੀਆਂ ਨੇ ਕੋਈ ਜ਼ਹਿਰੀਲੀ ਚੀਜ਼ ਦੇ ਕੇ ਕੀਤਾ ਹੈ।ਥਾਣਾ ਤਿੱਬੜ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਵਾਸੀ ਪਿੰਡ ਸਰਾਏ ਥਾਣਾ ਸਦਰ ਦੇ ਖ਼ਿਲਾਫ਼ ਕ.ਤ.ਲ ਦਾ ਮਾਮਲਾ ਦਰਜ ਕਰ ਲਿਆ ਹੈ। ਉਸ ਦੇ ਅਣਪਛਾਤੇ ਸਾਥੀ ਨੂੰ ਗ੍ਰਿਫ਼.ਤਾਰ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

up crime new

ਸਿਰਫਿਰੇ ਆਸ਼ਕਾਂ ਵੱਲੋਂ ਕੁੜੀਆਂ ਉਤੇ ਤੇਜ਼ਾਬ ਸੁੱਟਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅੱਜ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਇਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਰਹਿ ਚੁੱਕੇ ਮੁੰਡੇ ਉਤੇ ਤੇਜ਼ਾਬ ਸੁੱਟ ਦਿੱਤਾ। ਵਿਆਹ ਲਈ ਬਾਰਾਤ ਲਿਜਾ ਰਹੇ ਲਾੜੇ 'ਤੇ ਪ੍ਰੇਮਿਕਾ ਨੇ ਤੇਜ਼ਾਬ ਸੁੱਟਿਆ। ਲਾੜੇ ਦੇ ਨਾਲ ਨਾਲ ਤਿੰਨ ਔਰਤਾਂ ਵੀ ਝੁਲਸ ਗਈਆਂ। ਵਾਰ.ਦਾਤ ਕਰ ਕੇ ਭੱਜ ਰਹੀ ਪ੍ਰੇਮਿਕਾ ਨੂੰ ਭੀੜ ਨੇ ਫੜ ਲਿਆ। ਉਸ ਦੀ ਕੁੱਟਮਾਰ ਕੀਤੀ ਗਈ ਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਪ੍ਰੇਮਿਕਾ ਆਪਣੇ ਬੁਆਏਫ੍ਰੈਂਡ ਦੇ ਕਿਸੇ ਹੋਰ ਨਾਲ ਵਿਆਹ ਕਰਨ ਤੋਂ ਨਾਰਾਜ਼ ਸੀ ਅਤੇ ਉਸ ਤੋਂ ਬਦਲਾ ਲੈਣਾ ਚਾਹੁੰਦੀ ਸੀ।ਜਾਣਕਾਰੀ ਅਨੁਸਾਰ ਜਦੋਂ ਇਹ ਘਟਨਾ ਵਾਪਰੀ ਤਾਂ ਘਰ ਦੀਆਂ ਔਰਤਾਂ ਬਾਰਾਤ ਵਿਚ ਨੱਚ ਰਹੀਆਂ ਸਨ। ਘੁੰਡ ਕੱਢ ਕੇ ਇਕ ਮੁਟਿਆਰ ਉੱਥੇ ਪਹੁੰਚੀ ਅਤੇ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬ ਨਾਲ ਜ਼ਖ਼ਮੀ ਲਾੜੇ ਅਤੇ ਔਰਤਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਲਾੜੇ ਦਾ ਇਲਾਜ ਕਰ ਕੇ ਛੁੱਟੀ ਦੇ ਦਿੱਤੀ ਗਈ। ਉਹ ਦੇਰ ਰਾਤ ਵਿਆਹ ਦੀ ਬਾਰਾਤ ਲੈ ਕੇ  ਰਵਾਨਾ ਹੋ ਗਿਆ। ਜ਼ਖ਼ਮੀ ਔਰਤਾਂ ਦਾ ਇਲਾਜ ਜਾਰੀ ਹੈ।ਮਾਮਲਾ ਉਤਰ ਪ੍ਰਦੇਸ਼ ਦੇ ਬਲੀਆ ਦੇ ਬੰਸਡੀਹਾਰੋਡ ਥਾਣਾ ਖੇਤਰ ਦੇ ਪਿੰਡ ਡੁਮਰੀ ਦਾ ਹੈ। 23 ਅਪ੍ਰੈਲ ਨੂੰ ਪਿੰਡ ਦੇ ਰਾਕੇਸ਼ ਬਿੰਦ ਦੇ ਵਿਆਹ ਦੀ ਬਰਾਤ ਮੌੜ ਜ਼ਿਲ੍ਹੇ ਵਿੱਚ ਜਾ ਰਹੀ ਸੀ। ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। । ਔਰਤਾਂ ਦੀ ਭੀੜ ਵਿੱਚ ਘੁੰਡ ਕੱਢੀ ਇੱਕ ਮੁਟਿਆਰ ਪਹੁੰਚੀ। ਜਿਵੇਂ ਹੀ ਉਹ ਲਾੜੇ ਰਾਕੇਸ਼ ਦੇ ਨੇੜੇ ਪਹੁੰਚੀ ਤਾਂ ਉਸ ਨੇ ਆਪਣੀ ਕਮਰ ਤੋਂ ਪਾਲੀਥੀਨ ਕੱਢ ਕੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ।ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਾਂਸਡੀਹਾਰੋਡ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਭੀੜ ਨੇ ਦੋਸ਼ੀ ਲੜਕੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਲੜਕੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇੱਥੇ ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਹਫੜਾ-ਦਫੜੀ ਮੱਚ ਗਈ। ਲੋਕਾਂ ਦਾ ਕਹਿਣਾ ਹੈ ਕਿ ਦੋਸ਼ੀ ਲੜਕੀ ਉਸੇ ਪਿੰਡ ਦੀ ਰਹਿਣ ਵਾਲੀ ਹੈ। ਦੋਵਾਂ ਵਿਚਾਲੇ ਕਈ ਸਾਲਾਂ ਤੋਂ ਪ੍ਰੇਮ ਸਬੰਧ ਸਨ।

tarntaran drugas news

ਤਰਨਤਾਰਨ ਜ਼ਿਲ੍ਹੇ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਥਾਣਾ ਖਾਲੜਾ ਦੀ ਪੁਲਿਸ ਨੇ 3 ਕਿਲੋ 166 ਗ੍ਰਾਮ ਹੈਰੋਇਨ ਅਤੇ ਇਕ ਵੱਡੇ ਡਰੋਨ ਨਾਲ ਇਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਲਗਭਗ 16 ਕਰੋੜ ਰੁਪਏ ਤੇ ਬਰਾਮਦ ਕੀਤੇ ਗਏ ਡਰੋਨ ਦੀ ਕੀਮਤ 25 ਤੋਂ 30 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਸਬੰਧੀ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੇ ਦੋ ਹੋਰ ਸਾਥੀ ਤਸਕਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪੁਲਿਸ ਵਲੋਂ ਭਾਰਤ ਪਾਕਿਸਤਾਨ ਸਰਹੱਦ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਗਈ ਸੀ। ਲੋਕ  ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਪੂਰੀ ਹਰਕਤ ਵਿਚ ਹੈ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿਚ ਨਸ਼ਿਆਂ ਦੀ ਤਸਕਰੀ ਬਿਲਕੁਲ ਵੀ ਬਰਦਾਸ਼ ਨਹੀਂ ਕੀਤੀ ਜਾਵੇਗੀ। 

bjp protest new

ਫਰੀਦਕੋਟ : ਕਿਸਾਨ ਮੰਗਾਂ ਨਾ ਮੰਨੀਆਂ ਜਾਣ ਕਾਰਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਹੈ। ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਹਰ ਰੋਜ਼ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਉਮੀਦਵਾਰ ਹੰਸ ਰਾਜ ਹੰਸ ਚੋਣ ਪ੍ਰਚਾਰ ਦੇ ਲਈ ਅੱਜ ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਵਿਖੇ ਪਹੁੰਚੇ ਸਨ। ਜਦੋਂ ਕਿਸਾਨ ਉਨ੍ਹਾਂ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਤਾਂ ਫਰੀਦਕੋਟ ਪੁਲਿਸ ਨੇ ਕਿਸਾਨਾਂ, ਛੋਟੇ ਬੱਚਿਆਂ ਅਤੇ ਔਰਤਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਦੌਰਾਨ ਭੱਦੀ ਟਿੱਪਣੀ ਕਰਨ ਵਾਲਿਆਂ ਉਤੇ ਹੰਸ ਰਾਜ ਹੰਸ ਭੜਕੇ ਨਜ਼ਰ ਆਏ ਹਨ। ਉਨ੍ਹਾਂ ਕਿਹਾ ਹੈ ਕਿ ਇਸ ਹਲਕੇ ਵਿਚ ਹੋਰ ਵੀ ਕਈ ਉਮੀਦਵਾਰ ਖੜ੍ਹੇ ਹਨ ਪਰ ਸਿਰਫ ਮੇਰਾ ਹੀ ਵਿਰੋਧ ਕੀਤਾ ਜਾ ਰਿਹਾ ਹੈ। ਇਹ ਲੋਕ ਗਰੀਬਾਂ ਨੂੰ ਹੀ ਦਬਾਉਂਦੇ ਹਨ। ਮੈਂ ਕਿਸਾਨਾਂ-ਮਜ਼ਦੂਰਾਂ, ਵਪਾਰੀਆਂ, ਦੁਕਾਨਦਾਰਾਂ ਦੇ ਵੇਹੜਿਆਂ ਵਿਚ ਜਾਣਾ ਚਾਹੁੰਦਾ ਹਾਂ ਪਰ ਮੈਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਅਸੀਂ ਹੁਣ ਹਰ ਪਿੰਡ ਵਿੱਚ ਜਾਵਾਂਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।ਹੰਸ ਰਾਜ ਹੰਸ ਨੇ ਕਿਹਾ ਕਿ ਅੱਜ ਤੋਂ ਕਿਸੇ ਵੀ ਪਿੰਡ ‘ਚ ਚੋਣ ਪ੍ਰੋਗਰਾਮ ਰੱਦ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਮੇਰੇ ਇਕੱਲੇ ਬਾਰੇ ਭੱਦੀ ਸ਼ਬਦਾਬਲੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ। ਹੰਸ ਰਾਜ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਪਿੰਡਾਂ ਵਿਚ ਜਾਣ ਦਿੱਤਾ ਜਾਵੇ, ਉਹ ਹਲਕੇ ਦੇ ਸਾਰੇ ਪਿੰਡਾਂ ਵਿਚ ਜਾਣਾ ਚਾਹੁੰਦੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਅਤੇ ਸਿੱਖਾਂ ਪੱਖੀ ਲਏ ਗਏ ਫ਼ੈਸਲਿਆਂ ਦਾ ਜ਼ਿਕਰ ਕੀਤਾ।

jassi aap new

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ  ਜੱਸੀ ਖੰਗੂੜਾ ਨੇ ਅਸਤੀਫਾ ਦੇ ਦਿੱਤਾ ਹੈ। ਜੱਸੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਸਨ।  ਪਾਰਟੀ ਨੇ ਜੱਸੀ 'ਤੇ ਭਰੋਸਾ ਜਤਾਉਣ ਦੀ ਬਜਾਏ ਮੌਜੂਦਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਟਿਕਟ ਦੇ ਦਿੱਤੀ। ਜਿਸ ਕਾਰਨ ਜੱਸੀ ਪਾਰਟੀ ਤੋਂ ਨਾਰਾਜ਼ ਸੀ। ਹਾਲਾਂਕਿ ਜੱਸੀ ਖੰਗੂੜਾ ਇੱਕ ਮਜ਼ਬੂਤ ਦਾਅਵੇਦਾਰ ਸਨ।  ਇਸ ਸਬੰਧੀ ਗੱਲਬਾਤ ਦੌਰਾਨ ਖੰਗੂੜਾ ਨੇ ਕਿਹਾ ਕਿ ਉਨ੍ਹਾਂ ਨੇ 2 ਸਾਲ ਆਮ ਆਦਮੀ ਪਾਰਟੀ 'ਚ ਕੰਮ ਕੀਤਾ ਹੈ। ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਉਹ ਆਉਣ ਵਾਲੇ ਸਮੇਂ ਵਿੱਚ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ।

nitin gadkari new

ਮੁੰਬਈ-ਕੇਂਦਰੀ ਮੰਤਰੀ ਨਿਤਿਨ ਗਡਕਰੀ ਭਾਸ਼ਣ ਦਿੰਦੇ ਸਮੇਂ ਮੰਚ 'ਤੇ ਅਚਾਨਕ ਡਿੱਗ ਗਏ। ਉਹ ਮਹਾਰਾਸ਼ਟਰ ਦੇ ਯਵਤਮਾਲ  ਦੇ ਪੁਸਦ 'ਚ ਇਕ ਚੋਣ ਸਭਾ ਨੂੰ ਸੰਬੋਧਨ ਕਰਨ ਪਹੁੰਚ ਹੋਏ ਸਨ। ਉਹ ਮੰਚ 'ਤੇ ਬੋਲ ਹੀ ਰਹੇ ਸਨ ਕਿ ਅਚਾਨਕ ਉਹ ਬੇਹੋਸ਼ ਹੋ ਕੇ ਡਿੱਗ ਪਏ। ਇਸ ਤੋਂ ਬਾਅਦ ਉਨ੍ਹਾਂ ਦੇ ਨੇੜੇ-ਤੇੜੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਸੰਭਾਲਿਆ ਅਤੇ ਤੁਰੰਤ ਇਲਾਜ ਲਈ ਲੈ ਗਏ। ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਗਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ। ਨਾਗਪੁਰ ਸੀਟ 'ਤੇ ਪਹਿਲੇ ਪੜਾਅ 'ਚ ਵੋਟਿੰਗ ਹੋ ਚੁੱਕੀ ਹੈ। ਇੱਥੇ ਗਡਕਰੀ ਦਾ ਮੁਕਾਬਲਾ ਕਾਂਗਰਸ ਦੇ ਵਿਕਾਸ ਠਾਕਰੇ ਨਾਲ ਹੈ। ਨਿਤਿਨ ਇੱਥੋਂ ਤੀਜੀ ਵਾਰ ਚੋਣ ਲੜ ਰਹੇ ਹਨ।ਦੱਸਣਯੋਗ ਹੈ ਕਿ 2018 'ਚ ਵੀ ਮਹਾਰਾਸ਼ਟਰ ਦੇ ਅਹਿਮਦਨਗਰ 'ਚ ਇਕ ਪ੍ਰੋਗਰਾਮ ਦੌਰਾਨ ਨਿਤਿਨ ਗਡਕਰੀ ਮੰਚ 'ਤੇ ਬੇਹੋਸ਼ ਹੋ ਗਏ ਸਨ। ਇਸ ਦੌਰਾਨ ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਵਿਦਿਆਸਾਗਰ ਰਾਵ ਉਨ੍ਹਾਂ ਨਾਲ ਮੌਜੂਦ ਸਨ। ਗਵਰਨਰ ਨੇ ਹੀ ਉਨ੍ਹਾਂ ਨੂੰ ਸਟੇਜ 'ਤੇ ਸੰਭਾਲਿਆ ਸੀ। ਉਦੋਂ ਦੱਸਿਆ ਗਿਆ ਸੀ ਕਿ ਸ਼ੂਗਰ ਲੈਵਲ ਘੱਟ ਹੋਣ ਕਾਰਨ ਗਡਕਰੀ ਨੂੰ ਚੱਕਰ ਆ ਗਏ।...