ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਪੰਜਾਬ ਵਿਚ ਬੀਤੀ ਰਾਤ ਕਈ ਥਾਵਾਂ ਉੱਤੇ ਭਾਰੀ ਬਾਰਿਸ਼ ਹੋਈ ਹੈ ਜਿਸ ਕਰਕੇ ਅੱਗੇ ਨਾਲੋਂ ਠੰਡ ਵੀ ਵੱਧ ਗਈ ਹੈ ਅਤੇ ਇਸ ਨਾਲ ਕਿਸਾਨਾਂ ਦੀ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਪਹਾੜੀ ਇਲਾਕਿਆਂ ਵਿਚ ਵੀ ਭਾਰੀ ਬਰਫਬਾਰੀ ਹੋਣ ਦੀ ਖਬਰ ਹੈ ਜਿਸ ਕਰਕੇ ਉੱਥੇ ਪਾਰੇ ਵਿਚ ਗਿਰਾਵਟ ਦਰਜ ਕੀਤੀ ਗਈ ਹੈ।


ਦਰਅਸਲ ਬੀਤੇ ਬੁੱਧਵਾਰ ਦੀ ਰਾਤ ਸੂਬੇ ਵਿਚ ਕਈ ਥਾਵਾਂ ਉੱਤੇ ਤੇਜ ਹਨੇਰੀ ਅਤੇ ਭਾਰੀ ਬਾਰਿਸ਼ ਹੋਈ ਹੈ ਜਿਸ ਦੇ ਚੱਲਦਿਆਂ ਠੰਡ ਵੱਧ ਗਈ ਹੈ ਅਤੇ ਪਾਰਾ ਵੀ ਘਟਿਆ ਹੈ। ਬੇਮੌਸਮੀ ਬਾਰਿਸ਼ ਕਿਸਾਨਾਂ ਲਈ ਵੀ ਆਫਤ ਬਣ ਕੇ ਆਈ ਹੈ। ਭਾਰੀ ਬੂੰਦਾਬਾਂਦੀ ਨੇ ਕਿਸਾਨਾਂ ਦੀਆਂ ਫਸਲਾਂ ਵਿਛਾ ਦਿੱਤੀਆਂ ਹਨ ਅਤੇ ਪਸ਼ੂਆਂ ਦਾ ਚਾਰਾ ਨਸ਼ਟ ਕਰ ਦਿੱਤਾ ਹੈ ਜਿਸ ਕਰਕੇ ਅੰਨਦਾਤਾ ਦੀ ਚਿੰਤਾ ਵੱਧ ਗਈਆ ਹਨ। ਲਗਾਤਾਰ ਹੋ ਰਹੀ ਬਾਰਿਸ਼ ਕਰਕੇ ਕਿਸਾਨਾਂ ਨੂੰ ਘੱਟ ਝਾੜ ਹੋਣ ਦਾ ਡਰ ਸਤਾ ਰਿਹਾ ਹੈ ਕਿਉਂਕਿ ਇਸ ਨਾਲ ਕਿਸਾਨਾਂ ਨੂੰ ਆਰਥਿਕ ਤੌਰ ਉੱਤੇ ਸੱਟ ਪਹੁੰਚਦੀ ਹੈ।ਮੀਂਹ ਪੈਣ ਕਰਕੇ ਸੜਕਾਂ ਉੱਤੇ ਵੀ ਪਾਣੀ ਜਮਾ ਹੋ ਗਿਆ ਹੈ ਅਤੇ ਆਉਣ-ਜਾਣ ਵਾਲੇ ਰਾਹੀਆਂ ਨੂੰ ਵੀ ਭਾਰੀ ਦਿੱਕਤ ਹੋ ਰਹੀ ਹੈ।

ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿਚ ਵੀ ਤੇਜ ਬਾਰਿਸ਼ ਹੋਣ ਦੇ ਅਸਾਰ ਹਨ ਜਿਸ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਅਤੇ ਠੰਡ ਵਿਚ ਹੋਰ ਵੀ ਵਾਧਾ ਹੋ ਸਕਦਾ ਹੈ। ਜਿੱਥੇ ਇਕ ਪਾਸੇ ਮੈਦਾਨੀ ਖੇਤਰਾਂ ਵਿਚ ਬਾਰਿਸ਼ ਹੋ ਰਹੀ ਹੈ ਉੱਥੇ ਹੀ ਪਹਾੜੀ ਖੇਤਰਾਂ ਵਿਚ ਭਾਰੀ ਬਰਫਬਾਰੀ ਹੋਈ ਹੈ। ਹਿਮਾਚਲ ਵਿਚ ਬਰਫਬਾਰੀ ਹੋਣ ਕਰਕੇ ਪਾਰਾ ਕਾਫੀ ਘਟਿਆ ਹੈ ਅਤੇ ਠੰਡ ਅੱਗੇ ਨਾਲੋਂ ਵੱਧ ਹੋ ਗਈ ਹੈ।

LEAVE A REPLY