ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਦਿੱਲੀ ਦੇ ਨਿਜ਼ਾਮੁਦੀਨ ਸਥਿਤ ਤਬਲੀਗੀ ਜਮਾਤ ਦੇ 1023 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ ਜਿਸ ਦੀ ਜਾਣਕਾਰੀ ਖੁਦ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ। ਦੱਸ ਦਈਏ ਕਿ ਜਦੋਂ ਤੋਂ ਤਬਲੀਗੀ ਜਮਾਤ ਦੇ ਲੋਕਾਂ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਉਦੋਂ ਤੋਂ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਨੇ ਤੇਜ਼ੀ ਨਾਲ ਰਫਤਾਰ ਫੜੀ ਹੈ।

जानिए कौन हैं लव अग्रवाल, जो हर दिन ...

ਸਿਹਤ ਮੰਤਰਾਲੇ ਦੇ ਸੰਯੁਕਤ ਬੁਲਾਰੇ ਲਵ ਅਗਰਵਾਲ ਨੇ ਪੱਤਰਕਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਹੁਣ ਤੱਕ ਤਬਲੀਗੀ ਜਮਾਤ ਨਾਲ ਜੁੜੇ 1023 ਲੋਕਾਂ ਦੀ ਰਿਪੋਰਟ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਆਈ ਹੈ ਜੋ ਕਿ ਦੇਸ਼ ਦੇ ਵੱਖ-ਵੱਖ 17 ਸੂਬਿਆਂ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੱਸਿਆ ਹੈ ਕਿ ਦੇਸ਼ ਵਿਚ ਕੋਰੋਨਾ ਦੇ ਕੁੱਲ ਕੇਸਾਂ ਵਿਚ 30 ਫੀਸਦੀ ਤੋਂ ਜਿਆਦਾ ਕੇਸ ਤਬਲੀਗੀ ਜਮਾਤ ਨਾਲ ਜੁੜੇ ਹੋਏ ਹਨ। ਅਗਰਵਾਲ ਮੁੁਤਾਬਕ ਪਿਛਲੇ 24 ਘੰਟਿਆਂ ਦੌਰਾਨ 601 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਹੁਣ ਤੱਕ ਕੁੱਲ 2902 ਲੋਕ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ 183 ਮਰੀਜ਼ ਠੀਕ ਵੀ ਹੋਏ ਹਨ ਅਤੇ 68 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਗਰਵਾਲ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਸਾਹਮਣੇ ਆਏ ਕੇਸਾਂ ਦੇ ਅਧਾਰ ‘ਤੇ 9 ਫ਼ੀਸਦੀ ਕੋਰੋਨਾ ਪੀੜਤਾਂ ਦੀ ਉੱਮਰ 0-20 ਸਾਲ ਹੈ, 42 ਫ਼ੀਸਦੀ ਮਰੀਜ਼ 21 ਤੋਂ 40 ਸਾਲ, 33 ਫ਼ੀਸਦੀ ਮਰੀਜ਼ 41 ਤੋਂ 60 ਸਾਲ ਜਦਕਿ 17ਫ਼ੀਸਦੀ ਕੋਰੋਨਾ ਪੀੜਤਾਂ ਦੀ ਉਮਰ 60 ਸਾਲ ਤੋਂ ਜਿਆਦਾ ਹੈ।

LEAVE A REPLY