ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 2 ਸਾਲਾਂ ਫਤਿਹਵੀਰ ਦੀ ਬੋਰਵੈਲ ਚ ਡਿੱਗਣ ਨਾਲ ਹੋਈ ਮੌਤ ਦੇ ਮਾਮਲੇ ‘ਚ ਅੱਜ ਪੰਜਾਬ–ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਚੀਪ ਸੈਕਟਰੀ ਤੋ 3 ਜੁਲਾਈ ਤੱਕ ਸਟੇਟਸ ਰਿਪੋਰਟ ਜਮਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ | ਤੇ ਨਾਲ ਹੀ ਕੋਰਟ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਸਮੇਤ ਸੰਗਰੂਰ, ਸੁਨਾਮ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਵੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ |
ਪੰਜਾਬ-ਹਰਿਆਣਾ ਹਾਈ ਕੋਰਟ ਨੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਸੈਕਟਰੀ ਤੋਂ ਇਨ੍ਹਾਂ ਤਿੰਨ ਸਵਾਲਾਂ ਦੇ ਜਵਾਬ ਮੰਗੇ ਹਨ
ਪੰਜਾਬ ਸਰਕਾਰ ਨੇ ਬੋਰਵੈਲ ਨਾਲ ਸਬੰਧਤ ਉਪਾਅ ਕਿਸ ਤਰ੍ਹਾਂ ਅਪਣਾਏ ਹਨ ?
ਬਦਕਿਸਮਤੀ ਵਾਲੀ ਘਟਨਾ ਦਾ ਜ਼ਿੰਮੇਵਾਰ ਕੌਣ ਹੈ, ਜਿਸ ਦਾ ਮਤਲਬ ਫਤਿਹਵੀਰ ਦੀ ਮੌਤ ਹੈ ?
ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਕਿਹੜੇ ਕਦਮ ਚੁੱਕੇ ਗਏ ਹਨ ਜਿਵੇਂ ਕਿ ਝੋਨੇ ਦੇ ਸੀਜ਼ਨ ਦੀ ਵੀ ਸ਼ੁਰੂਆਤ ਹੋ ਰਹੀ ਹੈ? “
Watch Video