ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਅੱਜ ਸ਼ਨਿਵਾਰ ਨੂੰ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਆਪਣੇ ਅਧਿਕਾਰਕ ਫੇਸਬੁੱਕ ਪੇਜ ਤੋਂ ਲਾਈਵ ਹੋਏ। ਇਸ ਦੌਰਾਨ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ਵਾਸਤੇ ਚਲਾਏ ਗਏ ‘ਵੰਦੇ ਭਾਰਤ’ ਮਿਸ਼ਨ ਬਾਰੇ ਜਾਣਕਾਰੀ ਦਿੱਤੀ ਹੈ ਅਤੇ 25 ਮਈ ਤੋਂ ਸ਼ੁਰੂ ਹੋ ਰਹੀਆਂ ਘਰੇਲੂ ਉਡਾਣਾਂ ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਕੁਆਰੰਟਿੰਨ ਕਰਨ ਨੂੰ ਲੈ ਕੇ ਵੀ ਜਵਾਬ ਦਿੱਤਾ ਹੈ। ਹਰਦੀਪ ਪੁਰੀ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਹੈ ਕਿ ਭਾਰਤ ਅੰਤਰਰਾਸ਼ਟਰੀ ਫਲਾਈਟਾਂ ਨੂੰ ਕਦੋਂ ਤੋਂ ਸ਼ੁਰੂ ਕਰ ਸਕਦਾ ਹੈ।

ਹਰਦੀਪ ਪੁਰੀ ਨੇ ਦੱਸਿਆ ਹੈ ਕਿ ਵੰਦੇ ਭਾਰਤ ਮਿਸ਼ਨ ਅਧੀਨ ਵਿਦੇਸ਼ਾਂ ਵਿਚ ਫਸੇ 22 ਹਜ਼ਾਰ 465 ਭਾਰਤੀਆਂ ਨੂੰ ਵਾਪਸ ਲਿਆਇਆ ਜਾ ਚੁੱਕਿਆ ਹੈ ਅਤੇ ਮਈ ਦੇ ਆਖਰ ਤੱਕ ਇਹ ਅੰਕੜਾ 50 ਹਜ਼ਾਰ ਦੇ ਕਰੀਬ ਪਹੁੰਚ ਜਾਵੇਗਾ ਹੁਣ ਇਸ ਆਪ੍ਰੇਸ਼ਨ ਵਿਚ ਹੁਣ ਨਿੱਜੀ ਏਅਰਲਾਇੰਸ ਦੇ ਜਹਾਜ਼ ਵੀ ਵਰਤੇ ਜਾਣਗੇ । ਪੁਰੀ ਅਨੁਸਾਰ ”ਦੇਸ਼ ਵਿਚ 25 ਮਈ ਤੋਂ ਘਰੇਲੂ ਉਡਾਣਾਂ ਸ਼ੁਰੂ ਹੋ ਰਹੀਆਂ ਹਨ ਜਿਸ ਲਈ ਟਿਕਟ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ”। ਹਵਾਈ ਯਾਤਰਾ ਕਰਕੇ ਇਕ ਤੋਂ ਦੂਜੇ ਸੂਬੇ ਜਾਣ ਵਾਲੇ ਯਾਤਰੀਆਂ ਨੂੰ ਕੁਆਰੰਟਿੰਨ ਕਰਨ ਦੇ ਸਵਾਲ ਉੱਤੇ ਪੁਰੀ ਨੇ ਦੱਸਿਆ ਹੈ ਕਿ ”ਉਹ ਅਰੋਗਿਆ ਸੇਤੂ ਐਪ ਨੂੰ ਡਾਊਨਲੋਡ ਕਰਨ ਦੀ ਸਲਾਹ ਦੇਣਗੇ। ਇਹ ਇਕ ਪਾਸਪੋਰਟ ਦੀ ਤਰ੍ਹਾ ਹੈ ਅਤੇ ਜੇਕਰ ਇਸ ਦਾ ਸਟੇਟਸ ਗ੍ਰੀਨ ਹੈ ਤਾਂ ਕਿਸੇ ਵਿਅਕਤੀ ਨੂੰ ਕੁਆਰੰਟਿੰਨ ਕਰਨ ਦੀ ਜਰੂਰਤ ਸਮਝ ਤੋਂ ਪਰੇ ਹੈ”। ਫਲਾਈਟਾਂ ਵਿਚ ਖਾਣਾ ਪਰੋਸਨ ਦੇ ਸਵਾਲ ਉੱਤੇ ਹਰਦੀਪ ਪੁਰੀ ਨੇ ਕਿਹਾ ਕਿ ”ਜੇਕਰ ਖਾਣੇ ਦੀ ਇਜ਼ਾਜਤ ਦੇਵਾਂਗੇ ਤਾਂ ਕੈਟਰਿੰਗ ਨੂੰ ਵੀ ਸ਼ਾਮਲ ਕਰਨਾ ਪਵੇਗਾ, ਖਾਣਾ ਪਰੋਸਨ ਲੱਗੇ ਸਮੱਸਿਆ ਹੋ ਸਕਦੀ ਹੈ ਅਸੀ 40 ਮਿੰਟ ਤੋਂ ਤਿੰਨ ਘੰਟੇ ਦੇ ਫਲਾਇਟ ਸ਼ੁਰੂ ਕੀਤੀ ਹੈ। ਪਹਿਲਾਂ ਹੀ ਘਰ ਤੋਂ ਖਾਣਾ ਖਾ ਕੇ ਆਓ ਪਰ ਪਾਣੀ ਦੋ ਬੋਤਲ ਜ਼ਰੂਰ ਦਿੱਤੀ ਜਾਵੇਗੀ”। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਗਸਤ ਤੋਂ ਪਹਿਲਾਂ ਅੰਤਰਰਾਸ਼ਟਰੀ ਉਡਾਣਾਂ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਸਥਿਤੀ ਦਾ ਜ਼ਾਇਜਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟੀ ਉਡਾਣਾਂ ਸ਼ੁਰੂ ਕਰਨ ਲਈ ਏਅਰਪੋਰਟ ਅਥਾਰਿਟੀ ਅਤੇ ਏਅਰਲਾਇੰਸ ਪੂਰੀ ਤਰ੍ਹਾ ਨਾਲ ਤਿਆਰ ਹਨ।

LEAVE A REPLY