ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਰੇਲ ਸੇਵਾ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਕੇਂਦਰ ਸਰਕਾਰ ਨੇ ਲਗਭਗ ਦੋ ਮਹੀਨੇ ਤੋਂ ਬੰਦ ਪਈਆਂ ਹਵਾਈ ਉਡਾਣਾਂ ਨੂੰ ਵੀ ਬਹਾਲ ਕਰਨ ਦੀ ਆਗਿਆ ਦੇ ਦਿੱਤੀ ਹੈ। 25 ਮਈ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੀ ਘਰੇਲੂ ਉਡਾਣਾਂ ਲਈ ਏਅਰਪੋਰਟ ਅਥਾਰਿਟੀ ਆਫ ਇੰਡੀਆ ਨੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ(ਐਸਓਪੀ) ਜਾਰੀ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ 14 ਸਾਲ ਤੋਂ ਘੱਟ ਉੱਮਰ ਦੇ ਬੱਚੇ ਲਈ ਮੋਬਾਇਲ ਵਿਚ ਅਰੋਗਿਆ ਸੇਤੂ ਐਪ ਰੱਖਣਾ ਲਾਜ਼ਮੀ ਨਹੀਂ ਹੋਵੇਗਾ।

ਐਸਓਪੀ ਮੁਤਾਬਕ ਸਾਰੇ ਯਾਤਰੀਆਂ ਨੂੰ ਹਵਾਈ ਅੱਡੇ ਵਿਚ ਦਾਖਲ ਹੋਣ ਤੋਂ ਪਹਿਲਾਂ ਥਰਮਲ ਸਕਰੀਨਿੰਗ ਦੀ ਪ੍ਰਕਿਰਿਆ ‘ਚੋਂ ਗੁਜਰਨਾ ਹੋਵੇਗਾ। ਯਾਤਰੀਆਂ ਨੂੰ ਅਰੋਗਿਆ ਸੇਤੂ ਐਪ ‘ਤੇ ਰਜਿਸਟਰਡ ਹੋਣਾ ਜਰੂਰੀ ਹੈ। ਸੂਬਾ ਸਰਕਾਰ ਤੇ ਸਥਾਨਿਕ ਪ੍ਰਸ਼ਾਸਨ ਪਬਲਿਕ ਟਰਾਂਸਪੋਰਟ ਤੇ ਪ੍ਰਾਈਵੇਟ ਟੈਕਸੀ ਦੀ ਵਿਵਸਥਾ ਕਰੇਗਾ।ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਵਾਈ ਅੰਡੇ ਦੇ ਪ੍ਰਬੰਧਕਾਂ ਨੂੰ ਟਰਮੀਨਲ ਦੀ ਇਮਾਰਤ ਵਿਚ ਦਾਖਲ ਹੋਣ ਤੋਂ ਪਹਿਲਾਂ ਯਾਤਰੀਆਂ ਦੇ ਸਮਾਨ ਨੂੰ ਸੰਕਰਮਨ ਮੁਕਤ ਕਰਨ ਲਈ ਉਚਿਤ ਪ੍ਰਬੰਧ ਕਰਨੇ ਹੋਣਗੇ। ਯਾਤਰੀਆਂ ਨੂੰ ਦੋ ਘੰਟੇ ਪਹਿਲਾਂ ਏਅਰਪੋਰਟ ਪਹੁੰਚਣਾ ਹੋਵੇਗਾ।ਟਰਮੀਨਲ ਅੰਦਰ ਉਨ੍ਹਾਂ ਯਾਤਰੀਆਂ ਨੂੰ ਦਾਖਲ ਹੋਣ ਦੀ ਹੀ ਆਗਿਆ ਹੋਵੇਗੀ ਜਿਨ੍ਹਾਂ ਦੀ ਫਲਾਇਟ ਅਗਲੇ ਚਾਰ ਘੰਟੇ ਵਿਚ ਹੋਵੇਗੀ। ਏਅਰਪੋਰਟ ਟਰਮੀਨਲ ਬਿਲਡਿੰਗ ਦੇ ਸਾਹਮਣੇ ਭੀੜ ਨਹੀਂ ਹੋਣੀ ਚਾਹੀਦੀ ਅਤੇ ਇਕ ਮੀਟਰ ਦੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਹੋਵੇਗਾ। ਸਾਰੇ ਯਾਤਰੀਆਂ ਨੂੰ ਮੂੰਹ ‘ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਟਰਮੀਨਲ ਬਿਲਡਿੰਗ ਵਿਚ ਅਖਬਾਰ ਤੇ ਮੈਗਜ਼ੀਨ ਨਹੀਂ ਹੋਣੇ ਚਾਹੀਦੇ। ਭੀੜ ਨੂੰ ਘੱਟ ਕਰਨ ਲਈ ਚੈਕ ਇਨ ਕਾਊਂਟਰ ਪਹਿਲਾਂ ਤੋਂ ਹੀ ਖੋਲ੍ਹ ਦਿੱਤੇ ਜਾਣੇ ਚਾਹੀਦੇ ਹਨ। ਸਫ਼ਾਈ ਦਾ ਧਿਆਨ ਖਾਸ ਤੌਰ ਤੇ ਰੱਖਣਾ ਹੋਵੇਗਾ। ਜਹਾਜ਼ ਵਿਚ ਯਾਤਰੀਆਂ ਨੂੰ ਖਾਣ ਦੀ ਸਹੂਲਤ ਨਹੀਂ ਦਿੱਤੀ ਜਾਵੇਗੀ ਅਤੇ ਕੇਵਲ ਪਾਣੀ ਦੀ ਬੋਤਲ ਹੀ ਮਿਲੇਗੀ। ਜੇਕਰ ਕਿਸੇ ਯਾਤਰੀ ਦੀ ਸਿਹਤ ਖਰਾਬ ਹੁੰਦੀ ਹੈ ਜਾਂ ਕੋਰੋਨਾ ਦਾ ਕੋਈ ਲੱਛਣ ਦਿਖਾਈ ਦਿੰਦਾ ਹੈ ਤਾਂ ਕ੍ਰੂ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਹੋਵੇਗੀ। ਦੱਸ ਦਈਏ ਕਿ ਕੋਰੋਨਾ ਸੰਕਟ ਦੇ ਮੱਦੇਨਜ਼ਰ ਅਜੇ ਅੰਤਰਰਾਸ਼ਟਰੀ ਉਡਾਣਾਂ ਉੱਤੇ ਪਾਬੰਦੀ ਲੱਗੀ ਰਹੇਗੀ।

LEAVE A REPLY