ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਲੁਧਿਆਣਾ ਵਿਚ ਇਕ ਵਿਆਹ ਦੇ ਰੰਗ ਵਿਚ ਉਦੋਂ ਭੰਗ ਪੈ ਗਿਆ ਜਦੋਂ ਬਰਾਤੀਆਂ ਦੇ ਨਾਲ ਆਈ ਇਕ ਲੜਕੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਇਹ ਖਬਰ ਜਦੋਂ ਵਿਆਹ ਸਮਾਗਮ ਵਿਚ ਫੈਲੀ ਤਾਂ ਉੱਥੇ ਹੰਗਾਮਾ ਮਚ ਗਿਆ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦਰਅਸਲ ਹੈਬੋਵਾਲ ਇਲਾਕੇ ਦੇ ਰਿਸ਼ੀ ਨਗਰ ‘ਚ ਹੁਸ਼ਿਆਰਪੁਰ ਦੇ ਟਾਂਡਾ ਤੋਂ ਬਰਾਤ ਆਈ ਹੋਈ ਸੀ। ਵਿਆਹ ਦਾ ਪ੍ਰੋਗਰਾਮ ਆਪਣੇ ਪੜਾਅ ਉੱਤੇ ਚੱਲ ਰਿਹਾ ਸੀ ਪਰ ਉਦੋਂ ਹੀ ਦੋ ਵਿਅਕਤੀ ਮੋਟਰਸਾਇਕਲ ਉੱਤੇ ਉੱਥੇ ਆਏ ਜਿਨ੍ਹਾਂ ਵਿਚੋਂ ਇਕ ਲੜਕੀ ਦਾ ਪ੍ਰੇਮੀ ਦਾ ਪ੍ਰੇਮੀ ਦੱਸਿਆ ਜਾ ਰਿਹਾ ਹੈ ਅਤੇ ਮੌਕੇ ਪਾ ਕੇ ਉਹ ਲੜਕੀ ਨੂੰ ਆਪਣੇ ਨਾਲ ਲੈ ਕੇ ਫਰਾਰ ਹੋ ਗਏ।

ਲੜਕੀ ਦੇ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਉਹ ਕੰਨ ਵਾਲੀ ਗੁਆਚਣ ਦੇ ਬਹਾਨੇ ਨਾਲ ਵਿਆਹ ਸਮਾਗਮ ਤੋਂ ਬਾਹਰ ਆਈ ਅਤੇ ਉੱਥੇ ਖੜੇ ਦੋ ਮੋਟਰਸਾਇਕਲ ਸਵਾਰ ਵਿਅਕਤੀਆਂ ਨਾਲ ਫਰਾਰ ਹੋ ਗਈ ਅਤੇ ਜਦੋਂ ਇਸ ਗੱਲ ਦੀ ਖਬਰ ਉੱਥੇ ਮੌਜੂਦ ਲੋਕਾਂ ਵਿਚ ਫੈਲੀ ਤਾਂ ਉੱਥੇ ਹੰਗਾਮਾ ਮੱਚ ਗਿਆ। ਦੱਸਿਆ ਜਾ ਰਿਹਾ ਹੈ ਕਿ ਭੱਜਣ ਵਾਲੀ ਲੜਕੀ ਵਿਆਹ ਵਾਲੇ ਲਾੜੇ ਦੇ ਮਾਮੇ ਦੀ ਕੁੜੀ ਸੀ।

ਲੜਕੀ ਦੇ ਫਰਾਰ ਹੋਣ  ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਲੜਕੀ ਆਪਣੀ ਮਰਜੀ ਨਾਲ ਦੋ ਲੜਕਿਆਂ ਨਾਲ ਮੋਟਰਸਾਇਕਲ ਉੱਤੇ ਬੈਠ ਕੇ ਗਈ ਹੈ ਅਤੇ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

LEAVE A REPLY