ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ :ਰਾਜਸਥਾਨ ਵਿਚ ਭਾਜਪਾ ਦੀ ਵੱਡੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਵੀ ਆਈਸੋਲੇਸ਼ਨ ਵਾਰਡ ਵਿਚ ਭਰਤੀ ਹੋ ਚੁੱਕੀ ਹੈ। ਦਰਅਸਲ ਵਸੁੰਧਰਾ ਰਾਜੇ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਈ ਕਨਿਕਾ ਕਪੂਰ ਨਾਲ ਐਤਵਾਰ ਨੂੰ ਇੱਕ ਡਿਨਰ ਪਾਰਟੀ ਵਿਚ ਸ਼ਾਮਲ ਹੋਈ ਸੀ ਜਿਸ ਤੋਂ ਬਾਅਦ ਉਹ ਸਾਵਧਾਨੀ ਦੇ ਤੌਰ ਉੱਤੇ ਸੈਲਫ ਆਈਸੋਲੇਟ ਹੋਈ ਹੈ।

Image result for kanika kapoor

 

ਜਾਣਕਾਰੀ ਅਨੁਸਾਰ ਬਾਲੀਵੁੱਡ ਦੀ ਮਸ਼ੂਹਰ ਗਾਇਕਾ ਕਨਿਕਾ ਕਪੂਰ 15 ਮਾਰਚ ਨੂੰ ਲੰਡਨ ਤੋਂ ਲਖਨਊ ਪਹੁੰਚੀ ਸੀ । ਮੀਡੀਆ ਰਿਪੋਰਟਾਂ ਅਨੁਸਾਰ ਸਟਾਫ ਦੀ ਮਿਲੀ ਭੁਗਤ ਨਾਲ ਉਹ ਏਅਰਪੋਰਟ ਤੋਂ ਬਿਨਾਂ ਸਕਰੀਨਿੰਗ ਦੇ ਨਿਕਲ ਗਈ ਅਤੇ ਫਿਰ ਸ਼ਹਿਰ ਦੇ ਵੱਡੇ ਹੋਟਲ ਵਿਚ ਆਯੋਜਿਤ ਇਕ ਡਿਨਰ ਪਾਰਟੀ ਵਿਚ ਸ਼ਾਮਲ ਹੋਈ ਸੀ। ਇਸ ਪਾਰਟੀ ਵਿਚ ਉਨ੍ਹਾਂ ਨਾਲ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਭਾਜਪਾ ਸੰਸਦ ਮੈਂਬਰ ਦੁਸਯੰਤ ਸਿੰਘ ਵੀ ਮੌਜੂਦ ਸਨ ਪਰ ਹੁਣ ਕਨਿਕਾ ਕਪੂਰ ਦੇ ਕੋਰੋਨਾ ਵਾਇਰਸ ਨਾਲ ਪੀੜਤ  ਪਾਏ ਜਾਣ ਦੀ ਖਬਰ ਤੋਂ ਬਾਅਦ ਏਅਰਪੋਰਟ ਤੋਂ  ਲੈ ਕੇ ਹੋਟਲ ਤੱਕ ਹੜਕੰਪ ਮੱਚ ਗਿਆ ਹੈ।

ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਵਸੁੰਧਰਾ ਰਾਜੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਹੋ ਗਈ ਹੈ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ ਹੈ। ਵਸੁੰਧਰਾ ਰਾਜੇ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਦੁਸ਼ਯੰਤ ਅਤੇ ਉਨ੍ਹਾਂ ਦੇ ਸਹੁਰੇ ਘਰ ਵਾਲਿਆਂ ਦੇ ਨਾਲ ਮੈ ਲਖਨਉ ਵਿਚ ਡਿਨਰ ਪਾਰਟੀ ‘ਤੇ ਗਈ ਸੀ। ਕਨਿਕਾ ਕਪੂਰ ਜੋ ਕਿ ਕੋਵੀਡ 19 ਨਾਲ ਪੀੜਤ ਪਾਈ ਗਈ ਹੈ ਉਹ ਵੀ ਉਸ ਡਿਨਰ ਪਾਰਟੀ ਵਿਚ ਬਤੌਰ ਗੈਸਟ ਮੌਜੂਦ ਸੀ। ਉਨ੍ਹਾਂ ਅੱਗੇ ਕਿਹਾ ਕਿ ਮੈ ਅਤੇ ਦੁਸ਼ਯੰਤ ਸਾਵਧਾਨੀ ਦੇ ਤੌਰ ਤੇ ਸੈਲਫ ਆਈਸੋਲੇਸ਼ਨ ਵਿਚ ਹਨ ਅਤੇ ਸਾਰੇ ਜਰੂਰੀ ਨਿਰਦੇਸ਼ਾ ਦਾ ਪਾਲਣ ਕਰ ਰਹੇ ਹਨ। ਦੱਸ ਦਈਏ ਕਿ ਪੂਰੇ ਦੇਸ਼ ਵਿਚੋਂ ਹੁਣ ਤੱਕ 196 ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 5 ਲੋਕਾਂ ਨੇ ਇਸ ਵਾਇਰਸ ਕਰਕੇ ਆਪਣੀ ਜਾਨ ਵੀ ਗਵਾਈ ਹੈ।

LEAVE A REPLY