ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੂਰਾ ਦੇਸ਼ ਜਿਸ ਪਲ ਦਾ ਇੰਤਜ਼ਾਰ ਕਰ ਰਿਹਾ ਸੀ ਆਖਰਕਾਰ ਉਹ ਪਲ ਆ ਹੀ ਗਿਆ ਹੈ। ਦਰਅਸਲ ਅੰਬਾਲਾ ਏਅਰਫੋਰਸ ਉੱਤੇ 5 ਰਾਫੇਲ ਲੜਾਕੂ ਜਹਾਜ਼ਾਂ ਨੇ ਲੈਂਡਿੰਗ ਕਰ ਲਈ ਹੈ। ਸੋਮਵਾਰ ਨੂੰ ਫਰਾਂਸ ਤੋਂ ਉਡਾਣ ਭਰਨ ਅਤੇ ਯੂਏਈ ਦੇ ਏਅਰਬੇਸ ਉੱਤੇ ਰੁੱਕਣ ਤੋਂ ਬਾਅਦ ਅੱਜ ਬੁੱਧਵਾਰ ਨੂੰ ਦੁਪਹਿਰ 3 ਵਜੇ ਦੇ ਕਰੀਬ 5 ਲੜਾਕੂ ਜਹਾਜ਼ਾਂ ਨੇ ਦੇਸ਼ ਦੀ ਜ਼ਮੀਨ ਉੱਤੇ ਲੈਂਡਿੰਗ ਕੀਤੀ ਹੈ।

ਰਾਫੇਲ ਲੜਾਕੂ ਜਹਾਜ਼ਾਂ ਦੇ ਸੁਰੱਖਿਅਤ ਲੈਂਡ ਹੋਣ ਦੀ ਜਾਣਕਾਰੀ ਖੁਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਭਾਰਤ ਵਿਚ ਰਾਫੇਲ ਲੜਾਕੂ ਜਹਾਜ਼ਾਂ ਦਾ ਟੱਚ ਡਾਉਨ ਸਾਡੇ ਸੈਨਿਕ ਇਤਿਹਾਸ ਵਿਚ ਨਵੇਂ ਯੁੱਗ ਦੀ ਸ਼ੁਰੂਆਤ ਹੈ।ਇਹ ਮਲਟੀਰੋਲ ਜਹਾਜ਼ਾਂ ਦੀ ਸਮਰੱਥਾ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਉਣਗੇ। ਇਸ ਤੋਂ ਇਲਾਵਾ ਰੱਖਿਆ ਮੰਤਰੀ ਨੇ ਰਾਫੇਲ ਦੀ ਲੈਂਡਿੰਗ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ।

ਲੈਂਡਿੰਗ ਕਰਨ ਤੋਂ ਬਾਅਦ ਸਾਰੇ 5 ਲੜਾਕੂ ਜਹਾਜ਼ਾਂ ਨੂੰ ਏਅਰਫੋਰਸ ਵੱਲੋਂ ਵਾਟਰ ਸੈਲੂਟ ਵੀ ਦਿੱਤੀ ਗਈ ਹੈ। ਇਸ ਦੌਰਾਨ ਏਅਰਫੋਰਸ ਚੀਫ ਆਰਕੇਐਸ ਭਦੋਰੀਆ ਵੀ ਰਾਫੇਲ ਦੇ ਸਵਾਗਤ ਲਈ ਉੱਥੇ ਮੌਜੂਦ ਸਨ।

ਦੱਸ ਦਈਏ ਕਿ ਅੰਬਾਲਾ ਏਅਰਫੋਰਸ ਸਟੇਸ਼ਨ ਉੱਤੇ ਰਾਫੇਲ ਜਹਾਜ਼ਾਂ ਦੀ ਤਾਇਨਾਤੀ ਇਸ ਲਈ ਕੀਤੀ ਜਾ ਰਹੀ ਹੈ, ਕਿਉਂਕਿ ਚੀਨ ਦਾ ਬਾਰਡਰ ਇੱਥੋਂ 300 ਕਿਮੀਂ ਦੀ ਦੂਰੀ ਉੱਤੇ ਹੈ। ਅਜਿਹੇ ਵੀ ਜੇਕਰ ਐਲਏਸੀ ਉੱਤੇ ਸੈਨਾ ਨੂੰ ਦੁਸ਼ਮਣ ਦੀ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੀ ਲੋੜ ਪੈਂਦੀ ਹੈ ਤਾਂ ਰਾਫੇਲ ਕੁੱਝ ਮਿੰਟਾਂ ਵਿਚ ਬਾਰਡਰ ਤੱਕ ਪਹੁੰਚ ਸਕਦਾ ਹੈ। ਦੂਜੇ ਪਾਸੇ 5 ਲੜਾਕੂ ਜਹਾਜ਼ਾਂ ਤੋਂ ਇਲਾਵਾ ਬਚੇ ਹੋਏ 31 ਲੜਾਕੂ ਜਹਾਜ਼ ਵੀ ਸਾਲ 2021 ਤੱਕ ਭਾਰਤ ਨੂੰ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

 

LEAVE A REPLY