ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਬਟਾਲਾ ਚ ਇਕ ਪਟਾਕਾ ਬਣਾਉਣ ਵਾਲੀ ਫੈਕਟਰੀ ਚ ਜੋਰਦਾਰ ਧਮਾਕਾ ਹੋਇਆ ਜਿਸ ਕਾਰਨ ਇਸ ਧਮਾਕੇ ਚ 23 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਜਦਕਿ ਇਸ ਹਾਦਸੇ ਚ ਦੋ ਦਰਜਨ ਤੋਂ ਵੀ ਵਧ ਲੋਕ ਜਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਮਰਨ ਵਾਲਿਆਂ ਚ ਫੈਕਟਰੀ ਦੇ ਮਾਲਕ ਦੇ ਪਰਿਵਾਰਿਕ ਮੈਂਬਰਾਂ ਦੀ ਵੀ ਮੌਤ ਹੋ ਗਈ।

ਜੀ ਹਾਂ ਮਿਲੀ ਜਾਣਕਾਰੀ ਦੇ ਅਨੁਸਾਰ ਫੈਕਟਰੀ ਮਾਲਕ ਦੇ 7 ਜੀਆਂ ਦੀ ਮੌਤ ਹੋ ਗਈ। ਜਿਸ ਕਾਰਨ ਇਲਾਕੇ ਚ ਚੀਕ ਚਿਹਾੜਾ ਮਚਿਆ ਹੋਇਆ ਹੈ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਕਾਫੀ ਮਸੇਂ ਤੋਂ ਮਲਬੇ ਨੂੰ ਫਲੋਰਿਆ ਜਾ ਰਿਹਾ ਸੀ ਨਾਲ ਹੀ ਰੈਸਕਿਊ ਆਪਰੇਸ਼ਨ ਵੀ ਜਾਰੀ ਸੀ ਪਰ ਹੁਣ ਰੈਸਕਿਊ ਆਪਰੇਸ਼ਨ ਨੂੰ ਰੋਕ ਦਿੱਤਾ ਗਿਆ ਹੈ।

LEAVE A REPLY