ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ਨੀਵਾਰ ਨੂੰ ਕੋਰੋਨਾ ਸੰਕਟ ਵਿਚਾਲੇ ਈਦ-ਉਲ-ਅਜ਼ਹਾ ਭਾਵ ਬਰਕੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ ਉੱਤੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਵੱਡੇ ਆਗੂਆਂ ਨੇ ਈਦ ਦੀ ਮੁਬਾਰਕਵਾਦ ਦਿੱਤੀ ਹੈ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਦੇ ਹੋਏ ਕਿਹਾ ”ਈਦ ਮੁਬਾਰਕ। ਈਦ ਉਲ ਜੁਹਾ ਦਾ ਤਿਉਹਾਰ ਆਪਸੀ ਭਾਈਚਾਰੇ ਅਤੇ ਤਿਆਗ ਦੀ ਭਾਵਨਾ ਦਾ ਪ੍ਰਤੀਕ ਹੈ ਤੇ ਲੋਕਾਂ ਨੂੰ ਸਾਰਿਆਂ ਦੇ ਹਿੱਤਾਂ ਲਈ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ। ਆਓ, ਇਸ ਮੁਬਾਰਕ ਮੌਕੇ ਉੱਤੇ ਅਸੀ ਆਪਣੀ ਖੁਸ਼ੀਆਂ ਨੂੰ ਜ਼ਰੂਰਤਮੰਦ ਲੋਕਾਂ ਨਾਲ ਸਾਂਝਾ ਕਰੀਏ ਅਤੇ ਕੋਵਿਡ-19 ਦੀ ਰੋਕਥਾਮ ਲਈ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੀਏ”।

ਉੱਥੇ ਹੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਕਿ ”ਈਦ ਮੁਬਾਰਕ! ਈਦ-ਉਲ-ਅਦਾ ਉੱਤੇ ਵਧਾਈ। ਇਹ ਦਿਨ ਸਾਨੂੰ ਇਕ ਨਿਆਂਪੂਰਨ, ਸਦਭਾਵਨਾ ਭਰਪੂਰ ਅਤੇ ਸਮਾਵੇਸ਼ੀ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕਰਦਾ ਹੈ। ਇਸ ਤੋਂ ਪ੍ਰੇਰਣਾ ਲੈ ਕੇ ਭਾਈਚਾਰੇ ਅਤੇ ਹਮਦਰਦੀ ਦੀ ਭਾਵਨਾ ਨੂੰ ਅੱਗੇ ਵਧਾਇਆ ਜਾ ਸਕਦਾ ਹੈ”।

ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਕਰੀਦ ਦੀ ਵਧਾਈ ਦਿੰਦੇ ਹੋਏ ਕਿਹਾ ਹੈ ਕਿ ”ਈਦ-ਅਲ-ਅਦਾ ਦੇ ਪਾਵਨ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਮੇਰੀ ਅਰਦਾਸ ਹੈ ਕਿ ਪ੍ਰਮਾਤਮਾ ਸਭ ‘ਤੇ ਆਪਣਾ ਰਹਿਮ ਬਣਾਈ ਰੱਖੇ”।

ਦੱਸ ਦਈਏ ਕਿ ਬਕਰੀਦ ਦਾ ਤਿਉਹਾਰ ਅੱਜ ਦੁਨੀਆ ਭਰ ਸਮੇਤ ਭਾਰਤ ਵਿਚ ਵੀ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਕੋਰੋਨਾ ਸੰਕਟ ਕਾਰਨ ਬਾਕੀ ਤਿਉਹਾਰਾਂ ਸਮੇਤ ਇਸ ਤਿਉਹਾਰ ਉੱਤੇ ਵੀ ਅਸਰ ਪਿਆ ਹੈ ਪਰ ਮੁਸਲਿਮ ਭਾਈਚਾਰੇ ਦੇ ਲੋਕਾਂ ਦੁਆਰਾ ਮਸਜਿਦਾਂ ਵਿਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਹੋਏ ਨਮਾਜ਼ ਅਦਾ ਕੀਤੀ ਜਾ ਰਹੀ ਹੈ। ਦਿੱਲੀ ਦੀ ਮਸ਼ਹੂਰ ਜਾਮਾ ਮਸਜਿਦ ਵਿਚ ਵੀ ਅੱਜ ਸ਼ਨੀਵਾਰ ਸਵੇਰੇ ਲੋਕਾਂ ਨੇ ਨਮਾਜ਼ ਅਦਾ ਕੀਤੀ ਹੈ। ਮਸਜਿਦ ਪ੍ਰਸ਼ਾਸਨ ਨੇ ਲੋਕਾਂ ਨੂੰ ਦੂਰੀ ਬਣਾ ਕੇ ਨਮਾਜ਼ ਅਦਾ ਕਰਨ ਦੀ ਅਪੀਲ ਕੀਤੀ ਹੈ।

LEAVE A REPLY