ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੂਰੀ ਦੁਨੀਆ ਦੇ ਦੇਸ਼ਾਂ ਵਿੱਚ ਡਰਾਈਵਰ ਰਹਿਤ ਵਾਹਨਾਂ ਦੇ ਵਿਕਾਸ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਚਲਦਿਆਂ, ਹੁੰਡਈ ਨੇ ਇੱਕ ਡਰਾਈਵਰ ਰਹਿਤ ਟਰੱਕ ਬਣਾਇਆ ਹੈ, ਜੋ ਪੁਰਾਣੇ ਸਮੇਂ ‘ਚ ਚੱਸਣ ਵਾਲੀ ਰੇਲ ਵਾਂਗ ਲੱਗਦਾ ਹੈ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇਹ ਟਰੱਕ ਹਾਈਡ੍ਰੋਜਨ ਨਾਲ ਸੰਚਾਲਿਤ ਹੈ ਅਤੇ ecofriendly ਹੈ।  ਇਸ ਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਅਜਿਹਾ ਲਗਦਾ ਹੈ ਕਿ, ਇਸ ਦੇ ਦਰਵਾਜ਼ੇ ਨਹੀਂ ਹਨ, ਪਰ ਇਸ ਵਿਚ ਸਵੈਚਲਿਤ ਸਲਾਇਡ ਦਰਵਾਜ਼ੇ ਹਨ ਜੋ ਬਾਹਰੋਂ ਨਹੀਂ ਦਿਸਦੇ। ਹੁੰਡਈ ਨੇ ਇਸ ਦਾ ਨਾਮ ‘HDC-6 Neptune ‘  ਰੱਖਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ 2030 ਤੱਕ ਦੁਨੀਆ ਦੀਆਂ ਸਾਰੀਆਂ ਸੜਕਾਂ ‘ਤੇ ਨਜ਼ਰ ਆਵੇਗਾ।

 

 

 

ਆਓ ਕੁਝ ਖਾਸ ਚੀਜ਼ਾਂ ਵੱਲ ਧਿਆਨ ਦੇਈਏ-

ਕੰਪਨੀ ਨੇ ਦਾਅਵਾ ਕੀਤਾ ਹੈ ਕਿ, ਇਹ ਟਰੱਕ  eco friendly ਹੈ। ਟਰੱਕ ਦੇ ਪਿਛਲੇ ਹਿੱਸੇ ਵਿੱਚ ਇਕ ਰੈਫ੍ਰਿਜਰੇਟਿਡ ਟ੍ਰੇਲਰ ਲਗਾਇਆ ਗਿਆ ਹੈ। ਇਸ ਟ੍ਰੇਲਰ ਤੋਂ ਵੀ ਕਾਰਬਨ ਦਾ ਨਿਕਾਸ ਬਹੁਤ ਘੱਟ ਹੁੰਦਾ ਹੈ,  ਕਿਉਂਕਿ ਇਹ ਪਹਿਲਾ ਟ੍ਰੇਲਰ ਹੈ ਜੋ Cryogenic Nitrogen Refrigeration Technology System ਨਾਲ ਲੈਸ ਹੈ। ਇਸ ਸਿਸਟਮ ਕਾਰਨ ਟ੍ਰੇਲਰ ਦਾ ਕਾਰਬਨ ਨਿਕਾਸ 90 ਪ੍ਰਤੀਸ਼ਤ ਤੱਕ ਘੱਟ ਹੁੰਦਾ ਹੈ।ਟਰੱਕ ਵਿਚਲੇ ਏਅਰ ਫਿਲਟਰ ਪ੍ਰਦੂਸ਼ਿਤ ਹਵਾ ਨੂੰ ਸਾਫ਼ ਕਰਦੇ ਰਹਿੰਦੇ ਹਨ।

ਇਸ ਟਰੱਕ ਵਿਚ ਬਹੁਤ ਸਾਰੇ ਏਅਰ ਫਿਲਟਰ ਲਗਾਏ ਗਏ ਹਨ। ਟਰੱਕ ਸਾਹਮਣੇ ਤੋਂ ਪ੍ਰਦੂਸ਼ਿਤ ਹਵਾ ਵੀ ਫਿਲਟਰ ਕਰਦਾ ਹੈ। ਹੁੰਡਈ ਮੋਟਰ ਗਰੁੱਪ ਦੇ ਚੀਫ ਡਿਜ਼ਾਈਨ ਅਫਸਰ ਲੂਕ ਡੈਂਕਰਵੋਲਕੇ ਅਨੁਸਾਰ, ਹੁੰਡਈ ਦੀ ਵਪਾਰਕ ਵਾਹਨ ਡਿਜ਼ਾਈਨ ਟੀਮ ਨੇ ਇਸ ਟਰੱਕ ਨੂੰ ਵਾਤਾਵਰਣ ਅਨੁਕੂਲ ਬਣਾਉਣ ਅਤੇ ਆਧੁਨਿਕ  ਤਕਨੀਕ ਨਾਲ ਲੈਸ ਕਰਨ ਲਈ ਸਖਤ ਮਿਹਨਤ ਕੀਤੀ ਹੈ।

 

ਹਾਈਡ੍ਰੋਜਨ ਸੈੱਲ ਕਿਵੇਂ ਕਰਦਾ ਹੈ ਕੰਮ

ਇਹ ਟਰੱਕ ਹਾਈਡ੍ਰੋਜਨ ਤੋਂ ਚੱਲਣ ਕਾਰਨ ਇਸ ਦਾ ਵਾਤਾਵਰਣ ਨੂੰ ਵੀ  ਨੁਕਸਾਨ ਨਹੀਂ ਪਹੁੰਚਦਾ ਹੈ। ਇਸ ਟਰੱਕ ਵਿੱਚ ਸੈੱਲ,ਹਾਈਡ੍ਰੋਜਨ ਅਤੇ ਆਕਸੀਜਨ ਰਾਹੀਂ ਬਿਜਲੀ ਪੈਦਾ ਹੁੰਦੀ ਹੈ, ਜਿਥੋਂ ਰਸਾਇਣਕ ਕਿਰਿਆਵਾਂ ਦੁਆਰਾ ਬਿਜਲੀ ਉਰਜਾ ਪੈਦਾ ਕੀਤੀ ਜਾਂਦੀ ਹੈ। ਇੱਥੇ ਦੋ ਸਕਾਰਾਤਮਕ (ਕੈਥੋਡ) ਅਤੇ ਨਕਾਰਾਤਮਕ (ਐਨੋਡ) ਇਲੈਕਟ੍ਰੋਡ ਹੁੰਦੇ ਹਨ। ਰਸਾਇਣਕ ਪ੍ਰਕਿਰਿਆਵਾਂ ਇਨ੍ਹਾਂ ਇਲੈਕਟ੍ਰੋਡਾਂ ਵਿੱਚ ਹੁੰਦੀਆਂ ਹਨ। ਹਾਈਡ੍ਰੋਜਨ ਕਾਰਕ ਐਨਾਡ ਵਿੱਚ ਦਾਖਲ ਹੁੰਦੇ ਹਨ, ਜਿੱਥੇ ਇਲੈਕਟ੍ਰੋਨ ਉਨ੍ਹਾਂ ਵਿਚੋਂ ਹਟਾਏ ਜਾਂਦੇ ਹਨ ਅਤੇ ਸਿਰਫ ਹਾਈਡ੍ਰੋਜਨ ਆਇਨ (ਐਚ ਪਲੱਸ) ਰਹਿੰਦੇ ਹਨ। ਇਲੈਕਟ੍ਰੋਨ ਬਿਜਲੀ ਪੈਦਾ ਕਰਦੇ ਹਨ ਅਤੇ ਹਾਈਡ੍ਰੋਜਨ ਆਯੋਜਨਾਂ ਨੂੰ ਆਕਸੀਜਨ ਨਾਲ ਨਿਲਾਉਂਦੇ ਹਨ ਅਤੇ ਪਾਣੀ ਬਣਾ ਕੇ ਬਾਹਰ ਕੱਢਿਆ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ, ਨਿਕਾਸ ਦੇ ਨਾਂ ਤੇ ਕੋਈ ਧੂੰਆਂ ਨਹੀਂ ਛੱਡਿਆ ਜਾਂਦਾ, ਸਿਰਫ ਪਾਣੀ ਹੀ ਨਿਕਲਦਾ ਹੈ ਜੋ ਵਾਤਾਵਰਣ ਲਈ ਹਾਨੀਕਾਰਕ ਨਹੀਂ ਹੁੰਦਾ।

Driverless vehicle ਨੇ ਬਦਲਿਆ ਟਰਾਂਸਪੋਰਟ ਦੀ ਤਸਵੀਰ ਨੂੰ, ਗੁਣਾਂ ਨੂੰ ਜਾਣ ਕੇ ਰਹਿ ਜਾਓਗੇ ਹੈਰਾਨ

Driverless vehicle ਨੇ ਬਦਲਿਆ ਟਰਾਂਸਪੋਰਟ ਦੀ ਤਸਵੀਰ ਨੂੰ, ਗੁਣਾਂ ਨੂੰ ਜਾਣ ਕੇ ਰਹਿ ਜਾਓਗੇ ਹੈਰਾਨ#DriverLess #Vehicle #India #Transport #Bus #Facilities #NitinGadkari

Posted by Living India News on Wednesday, November 6, 2019

HDC-6 ਨੇਪਚਿਉਨ ਦਾ ਡਿਜ਼ਾਇਨ ਭਾਫ ਰੇਲ ਦੁਆਰਾ ਪ੍ਰੇਰਿਤ

ਹੁੰਡਈ ਦੇ ਅਨੁਸਾਰ, ‘ਐਚ.ਡੀ.ਸੀ.-6 ਨੇਪਚਿਉਨ’ ਦਾ ਡਿਜ਼ਾਈਨ 1936 ਤੋਂ 1959 ਤੱਕ ਚੱਲਣ ਵਾਲੀਆਂ ਅਮਰੀਕੀ ਭਾਫ ਟ੍ਰੇਨਾਂ ਦੁਆਰਾ ਪ੍ਰੇਰਿਤ ਹੈ। ਖ਼ਾਸਕਰ ਹੈਨਰੀ ਡਰੀਫਸ ਦੁਆਰਾ ਡਿਜ਼ਾਇਨ ਕੀਤੀ ਗਈ, ਨਿਉਯਾਰਕ ਦੀ ਕੇਂਦਰੀ ਰੇਲ ਤੋਂ।

 

ਆਟੋਮੈਟਿਕ ਹੈ ਟਰੱਕ ਪਰ ਡ੍ਰਾਈਵਰ ਦਾ ਕੈਬਿਨ ਬਣਾਇਆ ਗਿਆ ਹੈ

ਟਰੱਕ ਪੂਰੀ ਤਰ੍ਹਾਂ ਡਰਾਈਵਰ ਰਹਿਤ ਅਤੇ ਆਟੋਮੈਟਿਕ ਹੈ, ਪਰ ਵਿੱਚ ਡਰਾਈਵਰ ਕੈਬਿਨ ਅਤੇ ਦੋ ਸੀਟਾਂ ਹਨ। ਜਦੋਂ ਬਾਹਰੋਂ ਵੇਖਿਆ ਜਾਂਦਾ ਹੈ ਤਾਂ ਟਰੱਕ ਦੇ ਦਰਵਾਜ਼ੇ ਨਹੀਂ ਦਿਖਾਈ ਦਿੰਦੇ। ਦਰਵਾਜ਼ੇ ਦਾ ਡਿਜ਼ਾਈਨ ਹੀ ਕੁਝ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ। ਇਸ ਵਿਚ ਆਟੋਮੈਟਿਕ ਸਲਾਈਡ ਦਰਵਾਜ਼ੇ ਹਨ।

 

 

LEAVE A REPLY