ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਦੁਨੀਆ ਦੇ ਵੱਡੇ ਮੰਚ ਵਿਸ਼ਵ ਸਿਹਤ ਸੰਗਠਨ ਵਿਚ ਭਾਰਤ ਦਾ ਰੁੱਤਬਾ ਹੁਣ ਹੋਰ ਵੀ ਵੱਧ ਗਿਆ ਹੈ। ਦਰਅਸਲ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੇ ਚੇਅਰਮੈਨ ਅਹੁੱਦੇ ਦੀ ਜ਼ਿੰਮੇਵਾਰੀ ਅੱਜ ਸ਼ੁੱਕਰਵਾਰ ਨੂੰ ਸੰਭਾਲ ਲਈ ਹੈ।ਹੁਣ ਉਹ ਵੇਖਣਗੇ ਕਿ ਦੁਨੀਆ ਦੇ ਹਰ ਹਿੱਸੇ ਵਿਚ ਲੋਕਾਂ ਨੂੰ ਸਹੀ ਇਲਾਜ਼ ਮਿਲ ਰਿਹਾ ਹੈ ਜਾਂ ਨਹੀਂ। ਡਾਕਟਰ ਹਰਸ਼ਵਧਨ ਨੇ ਜਾਪਾਨ ਦੇ ਡਾਕਟਰ ਹਿਰੋਕ ਨਕਤਾਨੀ ਦੀ ਥਾਂ ਲਈ ਹੈ।

ਆਪਣਾ ਅਹੁੱਦਾ ਸੰਭਾਲਣ ਤੋਂ ਬਾਅਦ ਡਾਕਟਰ ਹਰਸ਼ਵਰਧਨ ਨੇ ਕਿਹਾ ਹੈ ਕਿ ”ਮੈ ਇਸ ਗੱਲ ਨੂੰ ਜਾਣਦਾ ਹਾਂ ਕਿ ਵਿਸ਼ਵਵਿਆਪੀ ਸੰਕਟ ਦੇ ਸਮੇ ਇਸ ਦਫ਼ਤਰ ਵਿਚ ਦਾਖਲ ਹੋ ਰਿਹਾ ਹਾਂ। ਇਕ ਸਮੇਂ ਜਦੋਂ ਅਸੀ ਸਾਰੇ ਸਮਝ ਜਾਂਦੇ ਹਾਂ ਕਿ ਅਗਲੇ 2 ਦਹਾਕਿਆਂ ਵਿਚ ਕਈ ਸਿਹਤ ਚੁਣੋਤੀਆਂ ਹੋਣਗੀਆਂ ਇਹ ਸਾਰੀਆਂ ਚੁਣੋਤੀਆਂ ਇਕ ਸਾਂਝੀ ਪ੍ਰਤੀਕਿਰਿਆ ਦੀ ਮੰਗ ਕਰਦੀਆਂ ਹਨ”।  ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ”ਭਾਰਤ ਨੇ ਕੋਰੋਨਾ ਵਾਇਰਸ ਦੇ ਸਾਹਮਣਾ ਵੱਡੇ ਪੱਧਰ ਅਤੇ ਦ੍ਰਿੜਤਾ ਨਾਲ ਇਕ ਕਾਰਜਸ਼ੀਲ ਤਰੀਕੇ ਨਾਲ ਕੀਤਾ ਹੈ। ਅੱਜ ਸਾਡੀ ਮੌਤ ਦਰ ਕੇਵਲ 3 ਫ਼ੀਸਦੀ ਹੈ। 1 ਅਰਬ 35 ਕਰੋੜ ਦੀ ਜਨਸੰਖਿਆਂ ਵਾਲੇ ਦੇਸ਼ ਵਿਚ ਹੁਣ ਤੱਕ 0.1 ਮਿਲੀਅਨ ਮਾਮਲੇ ਹੀ ਸਾਹਮਣੇ ਆਏ ਹਨ। ਭਾਰਤ ਵਿਚ ਰਿਕਵਰੀ ਰੇਟ ਵੀ 40 ਫ਼ੀਸਦੀ ਦਾ ਹੈ ਅਤੇ ਇੱਥੇ ਹਰ 13 ਦਿਨਾਂ ਵਿਚ ਕੋਰੋਨਾ ਦੇ ਮਾਮਲੇ ਦੁੱਗਣੇ ਹੋ ਰਹੇ ਹਨ”।ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੇ 34 ਮੈਂਬਰ ਹੁੰਦੇ ਹਨ ਜੋ ਸਿਹਤ ਦੇ ਖੇਤਰ ਵਿਚ ਕੁਸ਼ਲ ਗਿਆਨਵਾਨ ਹੁੰਦੇ ਹਨ ਜਿਨ੍ਹਾਂ ਨੂੰ 194 ਦੇਸ਼ਾਂ ਦੀ ਵਿਸ਼ਵ ਸਿਹਤ ਅਸੈਂਬਲੀ ਤੋਂ ਤਿੰਨ ਸਾਲ ਦੇ ਲਈ ਬੋਰਡ ਵਿਚ ਚੁਣਿਆ ਜਾਂਦਾ ਹੈ। ਫਿਰ ਇਹ ਮੈਂਬਰ ਇਕ-ਇਕ ਸਾਲ ਦੇ ਲਈ ਚੇਅਰਮੈਨ ਬਣਦੇ ਹਨ। ਇਸ ਬੋਰਡ ਦਾ ਕੰਮ ਹੈਲਥ ਅਸੈਂਬਲੀ ਵਿਚ ਤੈਅ ਹੋਣ ਵਾਲੇ ਫੈਸਲੇ ਅਤੇ ਨੀਤੀਆਂ ਨੂੰ ਸਾਰੇ ਦੇਸ਼ਾਂ ਵਿਚ ਠੀਕ ਤਰ੍ਹਾ ਨਾਲ ਲਾਗੂ ਕਰਨਾ ਹੁੰਦਾ ਹੈ।

LEAVE A REPLY