ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਅਵਾਰਾ ਕੁੱਤਿਆ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਪਿਛਲੇ ਦਿਨੀਂ ਅਜੇ ਖੰਨੇ ਵਿਚ ਕੁੱਤਿਆਂ ਨੇ 4 ਸਾਲਾਂ ਦੀ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤਾ ਸੀ ਅਤੇ ਹੁਣ ਹਲਕਾ ਸਮਰਾਲਾ ਤੋਂ ਵੀ ਅਜਿਹਾ ਹੀ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਆਦਮਖੋਰ ਬਣ ਚੁੱਕੇ ਅਵਾਰਾ ਕੁੱਤਿਆਂ ਨੇ ਖੇਤਾਂ ਨੂੰ ਹੋ ਕੇ ਘਰ ਆ ਰਹੀ 12 ਸਾਲਾਂ ਲੜਕੀ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਜਾਣਕਾਰੀ ਅਨੁਸਾਰ ਸਮਰਾਲਾ ਦੇ ਪਿੰਡ ਨੋਲੜੀ ਖੁਰਦ ਵਿਚ ਚੋਥੀ ਜਮਾਤ ‘ਚ ਪੜਨ ਵਾਲੀ ਪ੍ਰਵਾਸੀ ਮਜਦੂਰ ਦੀ ਬੇਟੀ ਸਿਮਰਨ ਆਪਣੀ ਨਾਨੀ ਘਰ ਤੋਂ ਖੇਤਾਂ ਰਾਹੀਂ ਵਾਪਸ ਪਰਤ ਰਹੀ ਸੀ ਉਸ ਦੇ ਨਾਲ ਉਸਦੇ ਦੋ ਭਰਾ ਵੀ ਸਨ ਪਰ ਉਹ ਦੋਣੋ ਸਾਇਕਲ ਰਾਹੀਂ ਆ ਰਹੇ ਸਨ ਜਿਸ ਕਰਕੇ ਸਿਮਰਨ ਪਿੱਛੇ ਰਹਿ ਗਈ ਅਤੇ ਰਾਹ ਵਿਚ ਉਸ ਨੂੰ ਕੁੱਝ ਅਵਾਰਾ ਕੁੱਤਿਆਂ ਨੇ ਘੇਰ ਲਿਆ ਤੇ ਹਮਲਾ ਕਰ ਦਿੱਤਾ। ਆਦਮਖੋਰ ਬਣੇ ਕੁੱਤੇ ਸਿਮਰਨ ਨੂੰ ਇਸ ਕਦਰ ਨੋਚ ਨੋਚ ਕੇ ਖਾ ਗਏ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਸਿਮਰਨ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਖੇਤਾਂ ਵਿਚ ਕੁੱਤਿਆਂ ਨੂੰ ਲੜਦੇ ਹੋਏ ਵੇਖਿਆ ਜਿਸ ਤੋਂ ਬਾਅਦ ਉਹ ਇੱਕਠੇ ਹੋ ਕੇ ਚੱਲੇ ਗਏ ਅਤੇ ਜਦੋਂ ਉਹ ਉੱਥੇ ਪਹੁੰਚੇ ਤਾਂ ਵੇਖਿਆ ਕਿ ਉਨ੍ਹਾਂ ਦੀ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾ ਲਿਆ ਸੀ ਤੇ ਬੇਟੀ ਦਾ ਸਿਰ ਅਤੇ ਮੂੰਹ ਪੂਰੀ ਤਰ੍ਹਾ ਨੋਚ ਕੇ ਖਾ ਚੁੱਕੇ ਸਨ। ਮਾਪਿਆਂ ਅਨੁਸਾਰ ਉਨ੍ਹਾਂ ਨੇ ਕੁੱਤਿਆਂ ਨੂੰ ਉੱਥੇ ਭਜਾਇਆ ਪਰ ਉਦੋਂ ਤੱਕ ਉਨ੍ਹਾਂ ਦੀ ਬੱਚੀ ਦਮ ਤੋੜ ਚੁੱਕੀ ਸੀ।

ਇਸ ਪੂਰੀ ਘਟਨਾ ਉੱਤੇ ਪਿੰਡ ਵਾਸੀਆਂ ਨੇ ਕਿਹਾ ਕਿ ਪ੍ਰਸਾਸ਼ਨ ਨੂੰ ਇਨ੍ਹਾਂ ਆਦਮਖੋਰ ਕੁੱਤਿਆਂ ਉੱਤੇ ਕਾਬੂ ਪਾਉਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੇ ਮੂੰਹ ਨੂੰ ਮਾਸ ਲੱਗ ਚੁੱਕਿਆ ਹੈ ਇਸ ਲਈ ਇਹ ਹੋਰ ਬੱਚਿਆਂ ਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ। ਇਸ ਲਈ ਪ੍ਰਸ਼ਾਸਨ ਨੂੰ ਇਨ੍ਹਾਂ ਦਾ ਹੱਲ ਕੱਢਣਾ ਚਾਹੀਦਾ ਹੈ।

ਕੁੱਤਿਆਂ ਨੂੰ ਇਕ ਵਫਾਦਾਰ ਜਾਨਵਰ ਮੰਨਿਆ ਜਾਂਦਾ ਹੈ ਪਰ ਜਦੋਂ ਇਹ ਅਵਾਰਾ ਤਰੀਕੇ ਨਾਲ ਗਲੀ-ਮਹੁੱਲੇ ਤੇ ਸੜਕਾਂ ਉੱਤੇ ਘੁੰਮਣ ਲੱਗ ਜਾਂਦੇ ਹਨ ਅਤੇ ਕੁੱਝ ਖਾਣ-ਪੀਣ ਨੂੰ ਨਾ ਮਿਲਣ ਕਰਕੇ ਮਰੇ ਹੋਏ ਜਾਨਵਰਾਂ ਨੂੰ ਹੀ ਆਪਣਾ ਭੋਜਨ ਬਣਾ ਬੈਠਦੇ ਹਨ ਤਾਂ ਉਦੋਂ ਇਨ੍ਹਾਂ ਦੇ ਮੂੰਹ ਨੂੰ ਮਾਸ ਲੱਗ ਜਾਂਦਾ ਹੈ ਤੇ ਇਹ ਉਗਰ ਹੋ ਜਾਂਦੇ ਹਨ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਇਨ੍ਹਾਂ ਦੇ ਕੱਟਣ ਦੀ ਉਤੇਜਨਾ ਇੰਨੀ ਵੱਧ ਜਾਂਦੀ ਹੈ ਕਿ ਇਹ ਮਨੁੱਖ ਨੂੰ ਹੀ ਆਪਣਾ ਸ਼ਿਕਾਰ ਬਨਾਉਣ ਲੱਗ ਜਾਂਦੇ ਹਨ ਇਸ ਲਈ ਇਕ ਇਨਸਾਨ ਹੋਣ ਦੇ ਨਾਤੇ ਮਨੁੱਖ ਦਾ ਵੀ ਫਰਜ਼ ਬਣਦਾ ਹੈ ਕਿ ਇਨ੍ਹਾਂ ਖੁਲ੍ਹੇ ਘੁੰਮ ਰਹੇ ਕੁੱਤਿਆਂ ਦੀ ਕਦਰ ਪਾਉਣ ਅਤੇ ਇਨ੍ਹਾਂ ਨੂੰ ਭੁੱਖੇ ਨਾ ਰਹਿਣ ਦੇਣ।

LEAVE A REPLY