ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬ ਸਰਕਾਰ ਵਲੋਂ ਜੋ ਦਾਵੇ ਪਿੰਡਾਂ ਦੇ ਵਿਕਾਸ ਕਰਨ ਲਈ ਕੀਤੇ ਗਏ ਸਨ। ਉਨ੍ਹਾਂ ਨੂੰ ਪੂਰਾ ਕਰਨ ਲਈ ਸਰਕਾਰ  ਵਲੋਂ ਫਰੀਦਕੋਟ ਜਿਲ੍ਹੇ ਦੀਆਂ ਪੰਚਾਇਤਾਂ ਨੂੰ 7 ਕਰੋੜ 65 ਲੱਖ ਰੁਪਏ ਦੀਆਂ ਗਰਾਟਾਂ ਦੇ ਚੈੱਕ ਜ਼ਾਰੀ ਕੀਤੇ ਗਏ ਹਨ। ਦੱਸ ਦਈਏ ਪੂਰੇ ਜਿਲ੍ਹੇ ਦੀਆਂ ਪਹੁੰਚੀਆਂ ਪੰਚਾਇਤਾਂ ਨੂੰ ਚੈੱਕ ਦੇਣ ਲਈ ਉਚੇਚੇ ਤੌਰ ਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਵਿਧਾਇਕ ਫ਼ਰੀਦਕੋਟ ਸ: ਕੁਸ਼ਲਦੀਪ ਸਿੰਘ ਢਿੱਲੋਂ ਪਹੁੰਚੇ,  ਜਿਨ੍ਹਾਂ ਦੇ ਨਾਲ ਕੋਟਕਪੂਰਾ ਹਲਕੇ ਦੇ ਇੰਚਾਰਜ ਭਾਈ ਰਾਹੁਲ ਸਿੱਧੂ ਵੀ ਸ਼ਾਮਲ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ, ਰਾਜ ਸਰਕਾਰ ਵੱਲੋਂ ਵਿਕਾਸ ਦੇ ਕੰਮਾਂ ‘ਚ ਤੇਜ਼ੀ ਲਿਆਂਦੀ ਜਾ ਰਹੀ ਹੈ, ਜਿਸ ਅਧੀਨ ਪੇਂਡੂ ਅਤੇ ਵਿਕਾਸ ਵਿਭਾਗ ਪੰਜਾਬ ਵੱਲੋਂ ਫ਼ਰੀਦਕੋਟ ਜ਼ਿਲ੍ਹੇ ਦੀਆਂ ਸਮੂਹ 243 ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਲਈ 7 ਕਰੋੜ 65 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ। ਉਨਾਂ ਦੱਸਿਆ ਕਿ, ਇਸ ਵਿਚ ਫ਼ਰੀਦਕੋਟ ਦੀ 118 ਪੰਚਾਇਤਾਂ ਨੂੰ 3 ਕਰੋੜ 40 ਲੱਖ, ਕੋਟਕਪੂਰਾ ਬਲਾਕ ਦੀਆਂ 53 ਪੰਚਾਇਤਾਂ ਨੂੰ 2 ਕਰੋੜ 40 ਲੱਖ ਅਤੇ ਜੈਤੋ ਬਲਾਕ ਦੀਆਂ 72 ਪੰਚਾਇਤਾਂ ਨੂੰ 1 ਕਰੋੜ 85 ਲੱਖ ਦੀ ਚੈੱਕ ਰਾਸ਼ੀ ਸੌਂਪੀ ਗਈ ਹੈ। ਉਨ੍ਹਾਂ ਨਾਲ ਹੀ ਜਿਲ੍ਹੇ ਦੀਆਂ ਪੰਚਾਇਤਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ, ਇਸ ਲੜੀ ਨੂੰ ਉਹ ਇਸੇ ਤਰਾਂ ਜ਼ਾਰੀ ਰੱਖਣਗੇ।

LEAVE A REPLY