ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੁਆਰਾ ਕੋਰੋਨਾ ਵਾਇਰਸ ਉੱਤੇ ਗਾਏ ਗਏ ਵਿਵਾਦਮਈ ਗੀਤ ਨੂੰ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਆਪਣੇ ਟਵੀਟਰ ਹੈਂਡਲ ਤੋਂ ਆਖਰਕਾਰ ਹਟਾ ਹੀ ਲਿਆ ਹੈ, ਜਿਹੜਾ ਕਿ ਉਨ੍ਹਾਂ ਨੇ 26 ਮਾਰਚ ਨੂੰ ਸ਼ੇਅਰ ਕੀਤਾ ਸੀ। ਡੀਜੀਪੀ ਦੁਆਰਾ ਇਹ ਵਿਵਾਦਤ ਗੀਤ ਸ਼ੇਅਰ ਕਰਨ ਕਰਕੇ ਉਨ੍ਹਾਂ ਦੀ ਕਾਫੀ ਆਲੋਚਨਾ ਵੀ ਹੋ ਰਹੀ ਸੀ।

Sidhu Moose Wala - Wikipedia

ਦਰਅਸਲ ਆਪਣੇ ਵਿਵਾਦਤ ਗਾਣਿਆਂ ਕਰਕੇ ਅਕਸਰ ਹੀ ਸੁਰਖੀਆਂ ਵਿਚ ਰਹਿਣ ਵਾਲੇ ਸਿੱਧੂ ਮੂਸੇਵਾਲਾ ਨੇ ਪਿਛਲੇ ਦਿਨਾਂ ਵਿਚ ਕੋਰੋਨਾ ਵਾਇਰਸ ਉੱਤੇ ਇਕ ਵਿਵਾਦਤ ਗੀਤ ਬਣਾਇਆ ਸੀ ਇਸ ਗੀਤ ਵਿਚ ਨਵਾਂਸ਼ਹਿਰ ਦੇ ਪਿੰਡ ਪਠਲਾਵਾਂ ਦੇ ਮ੍ਰਿਤਕ ਬਲਦੇਵ ਸਿੰਘ ਨੂੰ ਪੰਜਾਬ ਵਿਚ ਕੋਰੋਨਾ ਵਾਇਰਸ ਦੀ ਮਹਾਮਾਰੀ ਫੈਲਾਉਣ ਦਾ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਗੀਤ ਦੀ ਵੀਡੀਓ ਵਿਚ ਬਲਦੇਵ ਸਿੰਘ ਦੀਆਂ ਫੋਟੋਆਂ ਤੱਕ ਨੂੰ ਵਰਤਿਆ ਗਿਆ ਸੀ। ਮੂਸੇਵਾਲਾ ਨੇ ਇਹ ਗੀਤ ਆਪਣੇ ਯੂ-ਟਿਊਬ ਚੈਨਲ ਉੱਤੇ ਅਪਲੋਡ ਕੀਤਾ ਸੀ ਜਿਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇਸ ਗੀਤ ਦੇ ਲਿੰਕ ਨੂੰ ਆਪਣੇ ਟਵੀਟਰ ਹੈਂਡਲ ਉੱਤੇ ਸ਼ੇਅਰ ਕੀਤਾ। ਇਕ ਵੱਡੇ ਅਤੇ ਜ਼ਿੰਮੇਵਾਰ ਅਹੁੱਦੇ ਉੱਤੇ ਤਾਇਨਾਤ ਹੋਣ ਦੇ ਬਾਵਜੂਦ ਡੀਜੀਪੀ ਦੁਆਰਾ ਅਜਿਹਾ ਗੀਤ ਸ਼ੇਅਰ ਕਰਨ ਕਰਕੇ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਬੀਤੇ ਬੁੱਧਵਾਰ ਨੂੰ ਇਹ ਗੀਤ ਆਪਣੇ ਟਵੀਟਰ ਹੈਂਡਲ ਤੋਂ ਹਟਾ ਲਿਆ ਹੈ।

ਯਾਦ ਰਹੇ ਕਿ ਪਠਲਾਵਾ ਵਾਸੀ ਮ੍ਰਿਤਕ ਬਲਦੇਵ ਸਿੰਘ(70) ਉਹੀਂ ਬਜ਼ੁਰਗ ਸੀ ਜੋ ਕਿ ਇਟਲੀ ਤੋਂ ਭਾਰਤ ਵਾਪਸ ਪਰਤਿਆ ਸੀ ਅਤੇ ਕੋਰੋਨਾ ਵਾਇਰਸ ਕਰਕੇ ਉਸ ਦੀ ਮੌਤ ਹੋ ਗਈ ਸੀ। ਬਲਦੇਵ ਸਿੰਘ ਦੇ ਸੰਪਰਕ ਵਿਚ ਆਉਣ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਵੀ ਜਾਂਚ ਰਿਪੋਰਟ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਪਾਈ ਗਈ ਸੀ।

LEAVE A REPLY