ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਨਿਰਭਿਆ ਗੈਂਗਰੇਪ ਕੇਸ ਵਿਚ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੀ ਜੱਜ ਆਰ ਭਾਨੁਮਤੀ ਬੋਹੇਸ਼ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਚੈਂਬਰ ਵਿਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਦੁਆਰਾ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਦੋਸ਼ੀ ਵਿਨੈ ਸ਼ਰਮਾ ਦੀ ਪਟੀਸ਼ਨ ਨੂੰ ਅਦਾਲਤ ਨੇ ਖਾਰਜ਼ ਕਰ ਦਿੱਤਾ ਹੈ।

ਦਰਅਸਲ ਨਿਰਭਿਆ ਗੈਂਗਰੇਪ ਕੇਸ ਵਿਚ ਦੋਸ਼ੀ ਵਿਨੈ ਸ਼ਰਮਾਂ ਦੀ ਰਹਿਮ ਅਪੀਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖਾਰਜ਼ ਕਰ ਦਿੱਤੀ ਸੀ ਜਿਸ ਤੋਂ ਬਾਅਦ ਉਸ ਨੇ ਖਾਰਜ਼ ਕੀਤੀ ਅਪੀਲ ਨੂੰ ਸੁਪਰੀਮ ਕੋਰਟ ਵਿਚ ਚੁਣੋਤੀ ਦਿੱਤੀ। ਸੁਪਰੀਮ ਕੋਰਟ ਨੇ ਬੀਤੇ ਵੀਰਵਾਰ ਨੂੰ ਦੋਸ਼ੀ ਵਿਨੈ ਦੀ ਪਟੀਸ਼ਨ ਉੱਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਅੱਜ ਸ਼ੁੱਕਰਵਾਰ ਨੂੰ ਇਸੇ ਅਰਜ਼ੀ ਉੱਤੇ ਸੁਣਵਾਈ ਹੋ ਰਹੀ ਸੀ।

ANI TWEET

ਜੱਜ ਨੇ ਦੋਸ਼ੀ ਦੀ ਪਟੀਸ਼ਨ ਖਾਰਜ਼ ਕਰ ਦਿੱਤੀ। ਦੋਸ਼ੀ ਵਿਨੈ ਨੇ ਆਪਣੀ ਅਰਜੀ ਵਿਚ ਮਾਨਸਿਕ ਰੂਪ ਤੋਂ ਠੀਕ ਨਾਂ ਹੋਣ ਦਾ ਦਾਅਵਾ ਕੀਤਾ ਸੀ ਜਿਸ ਨੂੰ ਕੋਰਟ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਦੋਸ਼ੀ ਦੀ ਹਾਲਤ ਮਾਨਸਿਕ ਰੂਪ ਨਾਲ ਬਿਲਕੁੱਲ ਠੀਕ ਹੈ ਪਰ ਫੈਸਲਾ ਅਜੇ ਲਿਖਿਆ ਜਾ ਰਿਹਾ ਸੀ ਅਤੇ ਇਸੇ ਦੌਰਾਨ ਜਸਟਿਸ ਭਾਨੁਮਤੀ ਬੋਹੇਸ਼ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੁੱਝ ਦੇਰ ਬਾਅਦ ਉਨ੍ਹਾਂ ਨੂੰ ਹੋਸ਼ ਵੀ ਆ ਗਿਆ ਅਤੇ ਫਿਰ ਉਨ੍ਹਾਂ ਨੂੰ ਚੈਂਬਰ ਵਿਚ ਲਿਆਇਆ ਗਿਆ।

ਉੱਥੇ ਹੀ ਸੈਲੀਸਿਟਰ ਜਨਰਲ ਤੁਸ਼ਾਰ ਮਹਿਤ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਤੇਜ਼ ਬੁਖਾਰ ਸੀ ਅਤੇ ਅਜੇ ਵੀ ਉਨ੍ਹਾਂ ਨੂੰ ਤੇਜ਼ ਬੁਖਾਰ ਹੈ। ਚੈਂਬਰ ਵਿਚ ਡਾਕਟਰ ਉਸ ਦੀ ਜਾਂਚ ਕਰ ਰਹੇ ਹਨ। ਸੁਣਵਾਈ ਦੇ ਦੌਰਾਨ ਵੀ ਉਨ੍ਹਾਂ ਨੇ ਦਵਾਈ ਲਈ ਸੀ।

 

LEAVE A REPLY