ਦਿੱਲੀ ‘ਚ ਸ਼ਾਹੀਨ ਬਾਗ ਦਾ ਮੁੱਦਾ ਸਭ ਤੋਂ ਜਿਆਦਾ ਚਰਚਾ ਦਾ ਵਿਸ਼ਾ ਰਿਹਾ ਸੀ। ਜਿਸ ਦੇ ਬਾਰੇ ‘ਚ ਭਾਜਪਾ ਅਤੇ ਆਪ ਸਰਕਾਰ ਇੱਕ ਦੂਜੇ ਨੂੰ ਨਿਸ਼ਾਨੇ ‘ਤੇ ਲੈ ਰਹੀ ਸੀ। ਇਸ ਦੌਰਾਨ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਸ਼ਾਹੀਨ ਬਾਗ ਦੇ ਮੁੱਦੇ ‘ਤੇ ਆਪਣਾ ਸਟੈਂਡ ਸ਼ਪਸ਼ਟ ਕਰਨ ਦੀ ਗੱਲ ਵੀ ਆਖੀ ਸੀ ਪਰ ਕੇਜਰੀਵਾਲ ਨੇ ਇਸ ਦੌਰਾਨ ਭਾਜਪਾ ਦੇ ਖੇਮੇ ‘ਚ ਗੱਲ ਸਿੱਟਦਿਆਂ ਇਸ ਮੁੱਦੇ ਨੂੰ ਕੇਂਦਰ ਸਰਕਾਰ ਦਾ ਮੁੱਦਾ ਕਿਹਾ ਸੀ। ਕੇਜਰੀਵਾਲ ਅਨੁਸਾਰ ਦਿੱਲੀ ‘ਚ ਕਾਨੂੰਨ ਵਿਵਸਥਾ ਕੇਂਦਰ ਸਰਕਾਰ ਦੇ ਹਿੱਸੇ ਆਉਦੀ ਹੈ, ਜਿਸ ਕਾਰਨ ਉਹ ਇਸ ਮਾਮਲੇ ‘ਤੇ ਕੋਈ ਜਵਾਬਦੇਹੀ ਨਹੀ ਦੇ ਸਕਦੇ।

ਆਪ ਅਤੇ ਭਾਜਪਾ ਦੇ ਉਮੀਦਵਾਰਾਂ ਚ ਸੀ ਟੱਕਰ

ਦਿੱਲੀ ਦੇ ਸ਼ਾਹੀਨ ਬਾਗ ਦਾ ਵੋਟ ਖੇਤਰ ਓਖਲਾ ਵਿਧਾਨ ਸਭਾ ਖੇਤਰ ਦੇ ਅਧੀਨ ਆਉਦਾ ਹੈ। ਓਖਲਾ ਸੀਟ ‘ਚ ਮੁੱਖ ਤੌਰ ਤੇ ਮੁਸਲਿਮ ਵੋਟ ਸਭ ਤੋਂ ਜਿਆਦਾ ਹੈ। ਇਸ ਵਾਰ ਭਾਜਪਾ ਅਤੇ ਆਪ ਲਈ ਸ਼ਾਹੀਨ ਬਾਗ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਰਿਹਾ ਹੈ। ਸਾਲ 1993 ਤੋਂ ਸਾਲ 2008 ਤੱਕ ਕਾਂਗਰਸ ਪਾਰਟੀ ਦਾ ਗੜ੍ਹ ਰਹੇ ਇਸ ਓਖਲਾ ਖੇਤਰ ‘ਚ ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ‘ਚ ਆਪ ਪਾਰਟੀ ਦੇ ਅਮਾਨਤੁਲਾ ਖਾਨ ਨੇ ਵੱਡੀ ਜਿੱਤ ਦਰਜ ਕੀਤੀ ਸੀ। ਇਸ ਤੋਂ ਪਹਿਲਾਂ ਸਾਲ 2013 ‘ਚ ਵੀ ਕਾਂਗਰਸ ਦੇ ਆਸਿਫ ਖਾਨ ਇਸ ਸੀਟ ਤੋਂ ਜਿਤੇ ਸੀ ਜਦਕਿ ਆਪ ਦੇ ਅਮਾਨਤੁਲਾ ਖਾਨ ਐਲਜੇਪੀ ਦੀ ਟਿਕਟ ਤੋ ਇਸ ਸੀਟ ਤੋਂ ਹਾਰ ਗਏ ਸਨ।

11 ਫਰਵਰੀ ਨੂੰ ਜਾਰੀ ਹੋ ਰਹੇ ਇਨ੍ਹਾਂ ਚੋਣ ਨਤੀਜਿਆਂ ‘ਚ ਭਾਜਪਾ ਅਤੇ ਆਪ ਉਮੀਦਵਾਰਾਂ ਵਿਚਾਲੇ ਕਰੜੀ ਟੱਕਰ ਚਲ ਰਹੀ ਹੈ। ਆਪ ਵਾਰ ਆਪ ਪਾਰਟੀ ਵਲੋਂ ਅਮਾਨਤੁਲਾ ਖਾਨ ਨੂੰ ਫਿਰ ਤੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ ਜਦਕਿ ਭਾਜਪਾ ਨੇ ਬ੍ਰਹਮਾ ਸਿੰਘ ਨੂੰ ਟਿਕਟ ਦਿੱਤੀ ਹੈ।

ਆਪ ਦੇ ਆਮਨਤੁਲਾ ਖਾਨ ਨੇ ਕੀਤੀ ਜਿੱਤ ਦਰਜ

ਦਿੱਲੀ ਦੀਆ ਇਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਓਖਲਾ ਤੋਂ ਆਪ ਦੇ ਵਿਧਾਇਕ ਰਹੇ ਅਮਾਨਤੁਲਾ ਖਾਨ ਨੇ ਇੱਕ ਵਾਰ ਫਿਰ ਜਿੱਤ ਦਰਜ ਕਰ ਲਈ ਹੈ। ਇਸ ਦੌਰਾਨ ਅਮਾਨਤੁਲਾ ਖਾਨ ਨੇ ਕੇਦਰ ਸਰਕਾਰ ਤੇ ਸ਼ਬਦੀ ਹਮਲਾ ਕਰਦਿਆ ਕਿਹਾ ਕਿ ਇਹ ਸਿਰਫ ਉਸਦੀ ਜਿਤ ਨਹੀ  ਸਗੋ ਸਚਾਈ ਦੀ ਜਿਤ ਹੋਈ ਹੈ। ਦਸ ਦਈਏ ਕਿ ਅਮਾਨਤੁਲਾ ਖਾਨ ਨੇ ਭਾਜਪਾ ਦੇ ਬ੍ਰਮਹਾ ਸਿੰਘ ਨੂੰ 90,000 ਦੇ ਕਰੀਬ ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਵੱਡੀ ਜਿੱਤ ਦਰਜ ਕੀਤੀ ਹੈ।

LEAVE A REPLY