Living India News/Online Desk: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਮੁੜ ਤੋਂ ਸਰਕਾਰ ਬਣਾਉਂਦੀ ਹੋਈ ਨਜ਼ਰ ਹੈ। ਆਪ ਇਸ ਵੇਲੇ 63 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ ਜਦਿਕ ਭਾਜਪਾ ਨੇ ਕੇਵਲ 7 ਸੀਟਾਂ ਉੱਤੇ ਲੀਡ ਬਣਾਈ ਹੋਈ ਹੈ ਪਰ ਇਸ ਸੱਭ ਵਿਚਾਲੇ ਆਪ ਦੇ ਪਾਰਟੀ ਪ੍ਰਧਾਨ ਅਤੇ ਦਿੱਲੀ ਦੇ ਮੁੱਖੀ ਮੰਤਰੀ ਨੇ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਜਿੱਤ ਪ੍ਰਾਪਤ ਕਰ ਹੈਟ੍ਰਿਕ ਲਗਾ ਦਿੱਤੀ ਹੈ।

Photo

ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਲੀ ਵਿਧਾਨ ਸਭਾ ਖੇਤਰ ਤੋਂ ਵੱਡੀ ਜਿੱਤ ਪ੍ਰਾਪਤ ਕਰਦੇ ਹੋਏ ਭਾਜਪਾ ਦੇ ਸੁਨੀਲ ਯਾਦਵ ਅਤੇ ਕਾਂਗਰਸ ਦੇ ਰਮੇਸ਼ ਸਬਰਵਾਲ ਨੂੰ ਹਰਾ ਦਿੱਤਾ ਹੈ। ਕੇਜਰੀਵਾਲ ਨੂੰ ਇਸ ਵੱਡੀ ਜਿੱਤ ਉੱਤੇ ਉਸ ਦੇ ਤਮਾਮ ਪਾਰਟੀ ਆਗੂਆ ਦੇ ਨਾਲ-ਨਾਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਮਹਾਰਾਸ਼ਟਰ ਦੇ ਸੀਐਮ ਨੇ ਵਧਾਈਆਂ ਦਿੱਤੀਆਂ ਹਨ।

ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕੇਜਰੀਵਾਲ ਆਪਣੇ ਸਮੱਰਥਕਾ ਵਿਚ ਪਹੁੰਚੇ ਅਤੇ ਦਿੱਲੀ ਦੀ ਜਨਤਾ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਕਿ ਆਪਣੇ ਬੇਟੇ ਉੱਤੇ ਤੀਜੀ ਵਾਰ ਭਰੋਸਾ ਕਰਕੇ ਦਿੱਲੀ ਵਾਲਿਆਂ ਨੇ ਕਮਾਲ ਕਰ ਦਿੱਤਾ ਹੈ। ਇਹ ਹਰ ਉਸ ਪਰਿਵਾਰ ਦੀ ਜਿੱਤ ਹੈ ਜਿਸ ਨੇ ਮੈਨੂੰ ਆਪਣਾ ਬੇਟਾ ਸਮਝ ਕੇ ਸਮੱਰਥਨ ਦਿੱਤਾ। ਦਿੱਲੀ ਦੇ ਲੋਕਾਂ ਨੇ ਨਵੀ ਕਿਸਮ ਦੀ ਕੰਮ ਦੀ ਰਾਜਨੀਤੀ ਨੂੰ ਜਨਮ ਦਿੱਤਾ ਹੈ।

ਕੇਜਰੀਵਾਲ ਨੇ ਅੱਗੇ ਕਿਹਾ ਕਿ ”ਇਹ ਜਿੱਤ ਭਾਰਤ ਮਾਤਾ ਦੀ ਜਿੱਤ ਹੈ। ਦਿੱਲੀ ਦੇ ਲੋਕਾਂ ਨੇ ਸੰਦੇਸ਼ ਦਿੱਤਾ ਹੈ ਵੋਟ ਉਸਨੂੰ ਜੋ ਸਕੂਲ ਅਤੇ ਮੁਹੱਲਾ ਕਲੀਨਿਕ ਬਣਾਵੇਗਾ। ਅੱਜ ਮੰਗਲਵਾਰ ਹੈ ਅਤੇ ਹਨੂਮਾਨ ਜੀ ਦਾ ਦਿਨ ਹੈ, ਹਨੂਮਾਨ ਜੀ ਦਾ ਬਹੁਤ-ਬਹੁਤ ਧੰਨਵਾਦ”।

ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਰਾਜਧਾਨੀ ਦੀ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਆਗੂ ਰਹੀ ਸ਼ੀਲਾ ਦਿਕਸ਼ਤ ਨੂੰ ਵੀ ਹਰਾ ਕੇ ਇਤਿਹਾਸ ਰੱਚ ਦਿੱਤਾ ਸੀ।

 

LEAVE A REPLY