ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਦਿੱਲੀ ਚੋਣ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ 70 ਵਿਚੋਂ 62 ਸੀਟਾਂ ਜਿੱਤੇ ਕੇ ਮੁੜ ਤੋਂ ਸੱਤਾ ਵਿਚ ਵਾਪਸੀ ਕਰ ਲਈ ਹੈ। ਉੱਥੇ ਹੀ ਭਾਜਪਾ ਨੂੰ 8 ਸੀਟਾਂ ਨਾਲ ਹੀ ਸੰਤੁਸ਼ਟ ਹੋਣਾ ਪਿਆ ਹੈ ਜਦਕਿ ਕਾਂਗਰਸ ਇਕ ਵਾਰ ਫਿਰ ਫਾਡੀ ਰਹੀ ਹੈ। ਰਾਜਧਾਨੀ ਵਿਚ ਮਿਲੀ ਇਤਿਹਾਸਕ ਜਿੱਤ ਤੋਂ ਬਾਅਦ ਆਪ ਆਗੂ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਹੈ ਕਿ ਦਿੱਲੀ ਚੋਣ ਨਤੀਜਿਆਂ ਤੋਂ ਬਾਅਦ ਹੁਣ ਪੰਜਾਬ ਦਾ ਵੀ ਮਾਹੌਲ ਬਦਲੇਗਾ।

ਭਗਵੰਤ ਮਾਨ ਨੇ ਕਿਹਾ ਹੈ ਕਿ ਦਿੱਲੀ ਵਿਚ ਹੋਈ ਆਪ ਦੀ ਜਿੱਤ ਪੂਰੇ ਦੇਸ਼ ਦੇ ਲੋਕਾਂ ਦੀ ਜਿੱਤ ਹੈ। ਲੋਕਾਂ ਨੇ ਵਿਕਾਸ ਨੂੰ ਵੋਟ ਪਾਈ ਹੈ ਅਤੇ ਸਕੂਲਾਂ, ਮੁਹੱਲਾ ਕਲੀਨਿਕ ਅਤੇ ਬਿਜਲੀ, ਪਾਣੀ ਦੀ ਸਹੂਲਤ ਨੂੰ ਜਿਤਾਇਆ ਹੈ।  ਭਗਵੰਤ ਮਾਨ ਨੇ ਅੱਗੇ ਕਿਹਾ ਕਿ ਜਨਤਾ ਨੇ ਨਫਰਤ ਅਤੇ ਭਾਈ-ਭਾਈ ਵਿਚ ਫੁੱਟ ਪਾਉਣ ਵਾਲੀ ਰਾਜਨੀਤੀ ਨੂੰ ਨਿਕਾਰਿਆ ਹੈ।  ਭਗਵੰਤ ਮਾਨ ਅਨੁਸਾਰ ਹੁਣ ਪੂਰੇ ਦੇਸ਼ ਦਾ ਮਾਹੌਲ ਬਦਲੇਗਾ ਅਤੇ ਜਦੋਂ ਦੇਸ਼ ਦਾ ਮਾਹੌਲ ਬਦਲੇਗਾ ਤਾਂ ਪੰਜਾਬ ਦਾ ਵੀ ਮਾਹੌਲ ਬਦਲਣਾ ਸੁਭਾਵਕ ਹੈ।

ਦੱਸ ਦਈਏ ਕਿ ਭਗਵੰਤ ਮਾਨ ਦਿੱਲੀ ਚੋਣਾਂ ਵਿਚ ਆਪ ਦੇ ਸਟਾਰ ਪ੍ਰਚਾਰਕ ਰਹੇ ਹਨ। ਉਨ੍ਹਾਂ ਨੇ ਰਾਜਧਾਨੀ ਦੇ ਕੋਨੇ-ਕੋਨੇ ਵਿਚ ਜਾਂ ਕੇ ਰੈਲੀਆਂ ਅਤੇ ਸਭਾਵਾਂ ਨੂੰ ਸੋਬਿੰਧਤ ਕੀਤਾ ਹੈ। ਇਹ ਵੀ ਦੱਸ ਦਈਏ ਕਿ ਦਿੱਲੀ ਵਿਚ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਰਾਜਧਾਨੀ ਦੇ ਮੁੱਖ ਮੰਤਰੀ 16 ਫਰਵਰੀ ਦਿਨ ਐਤਵਾਰ ਨੂੰ ਰਾਮਲੀਲਾ ਮੈਦਾਨ ਵਿਚ ਮੁੱਖ ਮੰਤਰੀ ਦੇ ਅਹੁੱਦੇ ਦੀ ਸੁਹੰ ਚੁੱਕਣਗੇ ਜਿਸ ਵਿਚ ਪਾਰਟੀ ਅਤੇ ਦੂਜੀ ਰਾਜਨੀਤਿਕ ਧੀਰਾਂ ਦੇ ਵੀ ਕਈ ਵੱਡੇ ਆਗੂ ਸ਼ਾਮਲ ਹੋਣਗੇ। ਇਸ ਮੌਕੇ ਉੱਤੇ ਕੇਜਰੀਵਾਲ ਨੇ ਪੂਰੀ ਦਿੱਲੀ ਦੀ ਜਨਤਾ ਨੂੰ ਸੱਦਾ ਦਿੱਤਾ ਹੈ।

ਦਿੱਲੀ ਦੇ ਬਾਅਦ ਹੁਣ ਪੰਜਾਬ ਵਿਚ ਵੀ ਬਦਲੇਗਾ ਮਾਹੌਲ: ਭਗਵੰਤ ਮਾਨ

ਦਿੱਲੀ ਦੇ ਬਾਅਦ ਹੁਣ ਪੰਜਾਬ ਵਿਚ ਵੀ ਬਦਲੇਗਾ ਮਾਹੌਲ: ਭਗਵੰਤ ਮਾਨ #BhagwantMaan #Delhi #Punjab #Aap #Politics

Posted by Living India News on Thursday, February 13, 2020

LEAVE A REPLY