ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਵੀਰਵਾਰ ਨੂੰ ਚੌਥਾ ਦਿਨ ਹੈ। ਉੱਥੇ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਰਾਜਸਭਾ ਵਿਚ ਭਾਰਤ-ਚੀਨ ਵਿਚਾਲੇ ਅਸਲ ਕੰਟਰੋਲ ਰੇਖਾ ਉੱਤੇ ਚੱਲ ਰਹੇ ਤਾਜ਼ਾ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ ਹੈ। ਰੱਖਿਆ ਮੰਤਰੀ ਨੇ ਕਿਹਾ ਹੈ ਕਿ ਚੀਨ ਐਲਏਸੀ ਨੂੰ ਨਹੀਂ ਮੰਨਦਾ ਹੈ ਅਤੇ ਉਸ ਨੇ ਜਮੀਨੀ ਸਥਿਤੀ ਨੂੰ ਵੀ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸੈਨਿਕਾਂ ਨੇ ਚੀਨ ਦੀਆਂ ਗਤੀਵਿਧੀਆਂ ਦੇ ਸਾਹਮਣੇ ਸੰਜਮ ਬਣਾ ਕੇ ਰੱਖਿਆ ਹੈ ਅਤੇ ਭਾਰਤੀ ਦੀ ਖੇਤਰੀ ਅਖੰਡਤਾ ਦੀ ਰੱਖਿਆ ਲਈ ਜਰੂਰ ਰੂਪ ਨਾਲ ਬਹਾਦਰੀ ਦਾ ਵੀ ਪ੍ਰਦਰਸ਼ਨ ਕੀਤਾ ਹੈ।

ਰੱਖਿਆ ਮੰਤਰੀ ਨੇ ਸੰਸਦ ਵਿਚ ਬੋਲਦਿਆਂ ਕਿਹਾ ਕਿ ਸੀਮਾ ਵਿਵਾਦ ਅਜੇ ਅਣਸੁਲਝਿਆ ਹੈ। ਚੀਨ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤਿਆਂ ਦੀ ਅਣਦੇਖੀ ਕਰ ਰਿਹਾ ਹੈ। ਉਹ ਐਲਏਸੀ ਨੂੰ ਨਹੀਂ ਮੰਨਦਾ ਤੇ ਉਸ ਦੀ ਕਥਨੀ ਤੇ ਕਰਨੀ ਵਿਚ ਫਰਕ ਹੈ ਪਰ ਅਸੀ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ। ਰੱਖਿਆ ਮੰਤਰੀ ਨੇ ਦੱਸਿਆ ਕਿ ਕੇਂਦਰ ਸਾਸ਼ਿਤ ਪ੍ਰਦੇਸ਼ ਲੱਦਾਖ ਵਿਚ ਲਗਭग 38000 ਵਰਗ ਕਿਲੋਮੀਟਰ ਉੱਤੇ ਚੀਨ ਦਾ ਗੈਰ ਕਾਨੂੰਨੀ ਕਬਜ਼ਾ ਜਾਰੀ ਹੈ। ਇਸ ਤੋਂ ਇਲਾਵਾ 1963 ਦੇ ਤਥਾਕਥਿਤ ਚੀਨ-ਪਾਕ ਸਰਹੱਦੀ ਸਮਝੌਤਿਆਂ ਤਹਿਤ ਪਾਕਿਸਤਾਨ ਨੇ ਪੀਓਕੇ ਤੋਂ ਚੀਨ ਤੱਕ ਭਾਰਤ ਦੇ ਖੇਤਰ ਵਿਚ ਗੈਰ ਕਾਨੂੰਨ ਢੰਗ ਨਾਲ 5,180 ਵਰਗ ਕਿਲੋਮੀਟਰ ਨੂੰ ਸੀਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੁਰੱਖਿਆ ਬਲਾਂ ਦੁਆਰਾ ਐਲਏਸੀ ਦਾ ਪਾਲਣ ਕੀਤਾ ਜਾਂਦਾ ਹੈ ਪਰ ਚੀਨੀ ਪੱਖ ਅਜਿਹਾ ਨਹੀਂ ਕਰ ਰਿਹਾ। ਰੱਖਿਆ ਮੰਤਰੀ ਮੁਤਾਬਕ ਚੀਨ ਨੇ ਪਿਛਲੇ ਕਈਂ ਦਹਾਕਿਆਂ ਤੋਂ ਸਰਹੱਦੀ ਖੇਤਰਾਂ ਵਿਚ ਆਪਣੀ ਤਾਇਨਾਤੀ ਸਮਰੱਥਾ ਵਧਾਉਣ ਲਈ ਮਹੱਤਵਪੂਰਨ ਬੁਨਿਆਦੀ ਢਾਂਚਿਆਂ ਦਾ ਨਿਰਮਾਣ ਕੀਤਾ ਹੈ। ਉੱਥੇ ਹੀ ਸਾਡੀ ਸਰਕਾਰ ਨੇ ਵੀ ਪਿਛਲੇ ਪੱਧਰਾਂ ਤੋਂ ਸਰਹੱਦੀ ਢਾਂਚੇ ਦੇ ਵਿਕਾਸ ਲਈ ਬਜਟ ਦੁੱਗਣਾ ਕਰ ਦਿੱਤਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਅਸੀ ਵਰਤਮਾਨ ਸਥਿਤੀ ਦੇ ਸ਼ਾਂਤੀਪੂਰਨ ਹੱਲ ਲਈ ਵਚਨਬੱਧ ਹਨ ਅਤੇ ਠੀਕ ਇਸ ਸਮੇਂ ਅਸੀ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਵੀ ਤਿਆਰ ਹਾਂ।

ਰੱਖਿਆ ਮੰਤਰੀ ਨੇ ਦੱਸਿਆ ਕਿ ਜਵਾਨਾਂ ਲਈ ਗਰਮ ਕੱਪੜੇ, ਉਨ੍ਹਾਂ ਦੇ ਰਹਿਣ ਲਈ ਵਿਸ਼ੇਸ਼ ਟੈਂਟ, ਸਾਰੇ ਹਥਿਆਰ ਅਤੇ ਗੋਲਾ ਬਾਰੂਦੇ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਸਾਡੇ ਜਵਾਨਾਂ ਦੇ ਹੌਸਲੇ ਬੁਲੰਦ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਇਹ ਸੱਚ ਹੈ ਕਿ ਅਸੀ ਲੱਦਾਖ ਵਿਚ ਕਈ ਚੁਣੌਤੀਆਂ ਵਿਚੋਂ ਲੰਘ ਰਹੇ ਹਾਂ ਪਰ ਨਾਲ ਹੀ ਮੈਨੂੰ ਭਰੋਸਾ ਹੈ ਕਿ ਸਾਡਾ ਦੇਸ਼ ਅਤੇ ਸਾਡੇ ਜਵਾਨ ਇਸ ਚੁਣੌਤੀ ਉੱਤੇ ਖਰੇ ਉਤਰਣਗੇ।

LEAVE A REPLY