ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ ਪੰਜਾਬ ਦੇ ਰੂਪਨਗਰ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਲਗਭਗ 30 ਘੰਟੇ ਤੱਕ ਇਕ ਲਾਸ਼ ਡੀਐਮਯੂ ਟਰੇਨ ਵਿਚ ਸਫ਼ਰ ਕਰਦੀ ਰਹੀ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਟਰੇਨ ਵਿਚ ਬੈਠੀ ਸਵਾਰੀਆਂ ਨੂੰ ਇਸ ਗੱਲ ਦੀ ਭਨਕ ਤੱਕ ਨਹੀਂ ਲੱਗੀ ਕਿ ਉਹ ਕਿਸੇ ਇਨਸਾਨ ਦੀ ਲਾਸ਼ ਨਾਲ ਬੈਠ ਕੇ ਸਫ਼ਰ ਕਰ ਰਹੇ ਹਨ ਪਰ ਜਦੋਂ  1 ਦਿਨ ਬਾਅਦ ਲੋਕਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਉਨ੍ਹਾਂ ਨਾਲ ਇਕ ਲਾਸ਼ ਬੈਠੀ ਯਾਤਰਾ ਕਰ ਰਹੀ ਤਾਂ ਉਨ੍ਹਾਂ ਦੇ ਵੀ ਹੋਸ਼ ਉੱਡ ਗਏ।

ਜੇਕਰ ਤੁਸੀ ਟਰੇਨ ਵਿਚ ਸਫ਼ਰ ਕਰ ਰਹੇ ਹੋਣ ਅਤੇ ਤੁਹਾਡੇ ਨਾਲ ਕੋਈ ਜਿਊਂਦਾ ਨਹੀਂ ਬਲਕਿ ਮਰਿਆ ਹੋਇਆ ਵਿਅਕਤੀ ਸਫਰ ਕਰ ਰਿਹਾ ਹੋਵੇ ‘ਤੇ ਜਦੋਂ ਇਸ ਗੱਲ ਦੀ ਜਾਣਕਾਰੀ ਤੁਹਾਨੂੰ ਮਿਲੇ ਤਾਂ ਤੁਹਾਡੇ ਨਾਲ ਕੀ ਬੀਤੇਗੀ। ਅਜਿਹੀ ਹੀ ਇਕ ਮਾਮਲਾ ਰੂਪਨਗਰ ਤੋਂ ਅੰਬਾਲਾ,ਹਿਮਾਚਲ ਤੱਕ ਚੱਲਣ ਵਾਲੀ ਡੀਐਮਯੂ ਟਰੇਨ ਤੋਂ ਸਾਹਮਣੇ ਆਇਆ ਹੈ। ਦਰਅਸਲ 13 ਫਰਵਰੀ ਸਵੇਰੇ 8:30 ਵਜੇ ਇਕ ਬਜ਼ੁਰਗ ਵਿਅਕਤੀ ਲਾਲੜੂ ਤੋਂ ਹਿਮਾਚਲ ਦੇ ਅੰਬ ਜਾਣ ਲਈ ਟਰੇਨ ਵਿਚ ਸਵਾਰ ਹੋਇਆ ਪਰ ਟਰੇਨ ਵਿਚ ਬੈਠਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਜਿਸ ਦੇ ਕਾਰਨ ਇਸ ਬਜ਼ੁਰਗ ਦੀ ਲਾਸ਼ ਪਹਿਲਾਂ ਤਾਂ ਹਿਮਾਚਲ ਦੇ ਅੰਬ ਸਟੇਸ਼ਨ ਪਹੁੰਚੀ ਉਸ ਤੋਂ ਬਾਅਦ ਦਰਜਨਾਂ ਹੀ ਸਟੇਸ਼ਨ ਤੋਂ ਸਫ਼ਰ ਕਰਦੀ ਹੋਈ ਵਾਪਸ ਅੰਬਾਲਾ ਪਹੁੰਚੀ ਅਤੇ ਫਿਰ ਅੰਬਾਲਾ ਸਟੇਸ਼ਨ ਉੱਤੇ ਰਾਤ ਰੁਕਣ ਤੋਂ ਬਾਅਦ 14 ਫਰਵਰੀ ਨੂੰ ਇਹ ਟਰੇਨ ਫਿਰ ਹਿਮਾਚਲ ਦੇ ਲਈ ਰਵਾਨਾ ਹੋ ਗਈ।

ਇਸ ਦੌਰਾਨ ਹਰ ਸਟੇਸ਼ਨ ਉੱਤੇ ਸਵਾਰੀਆਂ ਉੱਤਰਦੀਆਂ ਅਤੇ ਚੜ੍ਹਦੀਆਂ ਰਹੀਆਂ ਪਰ ਕਿਸੇ ਨੂੰ ਇਹ ਅਦਾਜ਼ਾ ਤੱਕ ਨਹੀਂ ਹੋਇਆ ਕਿ ਉਹ ਇਕ ਲਾਸ਼ ਦੇ ਨਾਲ ਬੈਠ ਕੇ ਸਫ਼ਰ ਕਰ ਰਹੇ ਹਨ। ਟਰੇਨ ਹਿਮਾਚਲ ਪਹੁੰਚ ਜਾਂਦੀ ਅਤੇ ਫਿਰ ਅੰਬਾਲਾ ਦੇ ਲਈ ਰਵਾਨਾ ਹੁੰਦੀ ਹੈ  ਅੰਬਾਲਾ  ਤੋ ਰਵਾਨਾ ਹੋਣ ਤੋਂ ਬਾਅਦ ਜਦੋਂ ਉਹ ਜਿਲ੍ਹਾ ਰੂਪਨਗਰ ਦੇ ਭਰਤਗੜ ਸਟੇਸ਼ਨ ਉੱਤੇ ਪਹੁੰਣ ਦੇ ਨੇੜੇ ਹੁੰਦੀ ਹੈ ਉਦੋਂ ਜਾਂ ਕੇ ਸਵਾਰੀਆਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਨਾਲ ਜਿਹੜਾ ਵਿਅਕਤੀ ਬੈਠਿਆ ਹੈ ਉਹ ਇਸ ਦੁਨੀਆਂ ਵਿਚ ਨਹੀਂ ਰਿਹਾ ਹੈ ਭਾਵ ਉਸ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਟਰੇਨ ਡਰਾਇਵਰ ਨੂੰ ਦਿੱਤੀ ਜਾਂਦੀ ਹੈ ਅਤੇ ਫਿਰ ਬਜ਼ੁਰਗ ਦੀ ਲਾਸ਼ ਰੂਪਨਗਰ ਰੇਲਵੇ ਸਟੇਸ਼ਨ ਪਹੁੰਚਣ ਉੱਤੇ ਜੀਆਰਪੀ ਪੁਲਿਸ ਨੂੰ ਸੌਪ ਦਿੱਤੀ ਜਾਂਦੀ ਹੈ।

ਇਸ ਪੂਰੀ ਘਟਨਾ ਬਾਰੇ ਜਾਣਕਾਰੀ ਦਿੰਦਿਆ ਜੀਆਰਪੀ ਪੁਲਿਸ ਦੇ ਏਐਸਆਈ ਸੁਬਰੀਵ ਚੰਦ ਨੇ ਦੱਸਿਆ ਕਿ ਸਟੇਸ਼ਨ ਮਾਸਟਰ ਨੇ ਟਰੇਨ ਨੰਬਰ 64, ਬੋਗੀ ਨੰਬਰ 31041 ਵਿਚ ਡੈਡ ਬਾਡੀ ਹੋਣ ਦੀ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਟਰੇਨ ਦੇ ਸਟੇਸ਼ਨ ਉੱਤੇ ਪੁੱਜਣ ਤੇ ਲਾਸ਼ ਨੂੰ ਕੱਢ ਕੇ ਸ਼ਹਿਰ ਦੇ ਸਿਵਿਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ।ਮ੍ਰਿਤਕ ਵਿਅਕਤੀ ਦੇ ਜੇਬ ਵਿਚੋਂ ਇਕ ਡ੍ਰਾਇਵਿੰਗ ਲਾਇਸੈਂਸ ਮਿਲਿਆ ਹੈ ਜਿਸ ਮੁਤਾਬਕ ਇਸ ਦੀ ਪਹਿਚਾਣ ਗਿਆਨ ਚੰਦ ਪੁੱਤਰ ਰਾਮ ਲਾਲ ਵਾਸੀ ਪਟਿਆਲਾ, ਪੰਜਾਬ ਦੇ ਤੌਰ ਉੱਤੇ ਹੋਈ ਹੈ ਪਰ ਅਧਾਰ ਕਾਰਡ ਉੱਤੇ ਪਤਾ ਹਿਮਾਚਲ ਦੇ ਕਾਂਗੜਾ ਜਿਲ੍ਹੇ ਦਾ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਲਗਭਗ 53 ਸਾਲ ਹੈ ਅਤੇ ਇਸ ਬਾਰੇ ਮ੍ਰਿਤਕ ਦੇ ਪਰਿਵਾਰਕ ਮੈਂਬਰਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੋਸਟ ਮਾਰਟਮ ਕਰਨ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾ ਨੂੰ ਸੌਪ ਦਿੱਤੀ ਜਾਵੇਗੀ।

LEAVE A REPLY