ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤੀ ਕ੍ਰਿਕਟ ਟੀਮ ਦੇ ਵੱਡੇ ਖਿਡਾਰੀ ਹਾਰਦਿਕ ਪਾਂਡਿਆ ਪਿਤਾ ਬਣ ਚੁੱਕੇ ਹਨ। ਹਾਰਦਿਕ ਪਾਂਡਿਆਂ ਦੀ ਮੰਗੇਤਰ ਨਤਾਸ਼ਾ ਸਟੈਨਕੋਵਿਕ ਨੇ ਦੋ ਦਿਨ ਪਹਿਲਾਂ ਬੇਟੇ ਨੂੰ ਜਨਮ ਦਿੱਤਾ ਹੈ, ਇਸ ਗੱਲ ਦੀ ਜਾਣਕਾਰੀ ਖੁਦ ਪਾਂਡਿਆ ਨੇ ਸੋਸ਼ਲ ਮੀਡੀਆ ਉੱਤੇ ਇਕ ਤਸਵੀਰ ਸਾਂਝੀ ਕਰਕੇ ਦਿੱਤੀ ਸੀ ਪਰ ਉਸ ਵਿਚ ਬੱਚੇ ਦਾ ਚਹਿਰਾ ਨਹੀਂ ਵਿਖਾਈ ਦੇ ਰਿਹਾ ਸੀ। ਹਾਰਦਿਕ ਨੇ ਆਪਣੇ ਘਰ ਆਏ ਨੰਨਹੇ ਮਹਿਮਾਨ ਦੀ ਹੁਣ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ ਜਿਸ ਵਿਚ ਉਸਦਾ ਚਹਿਰਾ ਵੀ ਵਿਖਾਈ ਦੇ ਰਿਹਾ ਹੈ।

ਹਾਰਦਿਕ ਪਾਂਡਿਆ ਦੁਆਰਾ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਤਸਵੀਰ ਵਿਚ ਉਹ ਆਪਣੇ ਬੇਟੇ ਨੂੰ ਬਾਹਾਂ ਵਿਚ ਲੈਂਦੇ ਹੋਏ ਨਜ਼ਰ ਆ ਰਹੇ ਹਨ। ਪਾਂਡਿਆ ਦੇ ਚਿਹਰੇ ਉੱਤੇ ਆਪਣੇ ਬੱਚੇ ਨੂੰ ਲੈ ਕੇ ਹੋ ਰਹੀ ਖੁਸ਼ੀ ਉਨ੍ਹਾਂ ਦੇ ਚਹਿਰੇ ਉੱਤੇ ਸਾਫ ਵੇਖੀ ਜਾ ਸਕਦੀ ਹੈ। ਉਨ੍ਹਾਂ ਨੇ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ ਹੈ ”ਇਹ ਪ੍ਰਮਾਤਮਾ ਦਾ ਆਸ਼ੀਰਵਾਦ ਹੈ”।

ਇਸ ਤੋਂ ਪਹਿਲਾਂ ਵੀ ਹਾਰਦਿਕ ਨੇ ਇੰਸਟਾਗ੍ਰਾਮ ਉੱਤੇ ਸਟੋਰੀ ਵਿਚ ਇਕ ਫੋਟੋ ਸਾਂਝੀ ਕੀਤੀ ਸੀ ਜਿਸ ਵਿਚ ਉਹ ਗੱਡੀ ਵਿਚ ਬੈਠੇ ਹੋਏ ਨਜ਼ਰ ਆ ਰਹੇ ਹਨ। ਫੋਟੋ ਵਿਚ ਗੱਡੀ ਦੀ ਪਿਛਲੀ ਸੀਟ ਉੱਤੇ ਬੇਬੀ ਡਾਇਪਰ ਰੱਖੇ ਹੋਏ ਵਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਨੇ ਫੋਟੋ ਨਾਲ ਵੀ ਲਿਖਿਆ ਸੀ ”ਬੇਬੀ ਦੇ ਡਾਇਪਰ ਰਸਤੇ ਵਿਚ ਹਨ, ਨਤਾਸਾ ਸਟੈਨਕੋਵਿਕ”।

ਦੱਸ ਦਈਏ ਕਿ ਵੀਰਵਾਰ ਨੂੰ ਹਾਰਦਿਕ ਪਾਂਡਿਆ ਨੇ ਸੋਸ਼ਲ ਮੀਡੀਆ ਉੱਤੇ ਇਕ ਤਸਵੀਰ ਸਾਂਝੀ ਕਰਕੇ ਪਿਤਾ ਬਣਨ ਦੀ ਜਾਣਕਾਰੀ ਦਿੱਤੀ ਸੀ। ਹਾਰਦਿਕ ਪਾਂਡਿਆਂ ਦੁਆਰਾ ਸ਼ੇਅਰ ਕੀਤੀ ਇਸ ਖੁਬਸੂਰਤ ਤਸਵੀਰ ਵਿਚ ਉਹ ਆਪਣੇ ਬੱਚੇ ਦਾ ਹੱਥ ਫੜੇ ਹੋਏ ਨਜ਼ਰ ਆ ਰਹੇ ਹਨ। ਹਾਰਦਿਕ ਨੂੰ ਪਿਤਾ ਬਣਨ ਉੱਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦੇ ਰਹੇ ਹਨ।

LEAVE A REPLY