ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦਿੱਲੀ ਵਿਚ ਕੋਰੋਨਾ ਦੇ ਮਾਮਲੇ 1 ਲੱਖ ਦੇ ਕਰੀਬ ਪਹੁੰਚ ਗਏ ਹਨ ਪਰ ਇਸੇ ਵਿਚਾਲੇ ਇੱਥੇ ਕੇਵਲ 12 ਦਿਨਾਂ ਅੰਦਰ 1 ਹਜ਼ਾਰ ਬੈੱਡਾਂ ਵਾਲਾ ਅਸਥਾਈ ਕੋਵਿਡ 19 ਹਸਪਤਾਲ ਤਿਆਰ ਕਰਕੇ ਖੜ੍ਹਾ ਕਰ ਦਿੱਤਾ ਗਿਆ ਹੈ ਜਿਸ ਨੂੰ ਕਿ ਰੱਖਿਆ ਮੰਤਰਾਲੇ ਦੇ ਅਧੀਨ ਵਾਲੇ ਡਿਫੈਂਸ ਰਿਸਰਚ ਐਂਡ ਡਿਵਲਪਮੈਂਟ ਆਰਗਨਾਈਜੇਸ਼ਨ(DRDO) ਦੁਆਰਾ ਬਣਾਇਆ ਗਿਆ ਹੈ।

1000 ਹਜ਼ਾਰ ਬੈੱਡਾਂ ਵਾਲੇ ਇਸ ਅਸਥਾਈ ਹਸਪਤਾਲ ਵਿਚ 250 ਆਈਸੀਯੂ ਬੈੱਡ ਵੀ ਹਨ ਤਾਂ ਜੋ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਵਿਚ ਕੋਈ ਕਮੀ ਨਾ ਆਵੇ। ਉੱਥੇ ਹੀ ਅੱਜ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਕੈਂਟ ਵਿਚ ਡੀਆਰਡੀਓ ਦੁਆਰਾ ਬਣਾਏ ਸਰਦਾਰ ਵੱਲਭ ਭਾਈ ਪਟੇਲ ਕੋਵਿਡ -19  ਹਸਪਤਾਲ ਦਾ ਦੌਰਾ ਕੀਤਾ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਅਤੇ ਡੀਆਰਡੀਓ ਦੇ ਮੁੱਖੀ ਸਤੀਸ਼ ਰੇਡੀ ਵੀ ਮੌਜੂਦ ਸਨ। ਉੱਥੇ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ”ਡੀਆਰਡੀਓ, ਗ੍ਰਹਿ ਮੰਤਰਾਲਾ, ਟਾਟਾ ਸਨਸ ਅਤੇ ਕਈਂ ਸੰਗਠਨਾ ਦੇ ਸਹਿਯੋਗ ਨਾਲ ਇਹ ਕੋਰੋਨਾ ਹਸਪਤਾਲ ਬਣ ਕੇ ਤਿਆਰ ਹੋਇਆ ਹੈ। ਇਸ ਹਸਪਤਾਲ ਨੂੰ ਸਿਰਫ 12 ਦਿਨਾਂ ਵਿਚ ਬਣਾਇਆ ਗਿਆ ਹੈ। ਇਹ ਆਪਣੇ ਆਪ ਵਿਚ ਪਰਫੈਕਟ ਹਸਪਤਾਲ ਹੈ ਜਿਸ ਵਿਚ ਸਾਰੀ ਸਹੂਲਤਾਂ ਦਿੱਤੀਆਂ ਗਈਆਂ ਹਨ।ਵਿਸ਼ਵ ਸਿਹਤ ਸੰਗਠਨ ਦੀਆਂ ਗਾਇਡਲਾਈਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦਾ ਨਿਰਮਾਣ ਕੀਤਾ ਗਿਆ ਹੈ”।

DRDO

ਹਸਪਤਾਲ ਦਾ ਦੌਰਾ ਕਰਨ ਮਗਰੋਂ ਬਾਹਰ ਆਏ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ”ਦਿੱਲੀ ਵਿਚ ਹੁਣ ਬਿਸਤਰਿਆਂ ਦੀ ਕਮੀ ਨਹੀਂ ਹੋਵੇਗੀ, ਕਿਉਂਕਿ ਸਾਡੇ ਕੋਲ 15 ਹਜ਼ਾਰ ਤੋਂ ਵੱਧ ਬਿਸਤਰੇ ਹਨ ਜਿਸ ‘ਚੋਂ ਫਿਲਹਾਲ 5300 ਹੀ ਭਰੇ ਹਨ। ਕੇਜਰੀਵਾਲ ਅਨੁਸਾਰ ਦਿੱਲੀ ਵਿਚ ਆਈਸੀਯੂ ਬੈੱਡ ਵੀ ਭਰਪੂਰ ਹਨ ਜੋ ਕਿ ਕੋਰੋਨਾ ਦੇ ਕੇਸ ਵੱਧਣ ਦੀ ਸਥਿਤੀ ਵਿਚ ਕਾਰਗਰ ਸਾਬਿਤ ਹੋਣਗੇ”।

LEAVE A REPLY