ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ :– ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੂਰੇ ਦੇਸ ਵਿੱਚੋਂ ਹੁਣ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 200 ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਹੁਣ ਤੱਕ 5 ਮੌਤਾਂ ਦੀ ਪੁਸ਼ਟੀ ਵੀ ਹੋਈ ਹੈ। ਦੇਸ਼ ਦੇ ਲਗਭਗ 20 ਸੂਬੇ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ।

 

ਪੂਰੇ ਦੇਸ਼ ਵਿਚੋਂ ਕਿੱਥੋਂ ਕਿੰਨੇ ਮਾਮਲੇ ਆਏ ਸਾਹਮਣੇ

ਆਧਰਾ ਪ੍ਰਦੇਸ਼ ਵਿਚ 3, ਛੱਤੀਸਗੜ੍ਹ ਵਿਚ 1, ਦਿੱਲੀ ਵਿਚ 16, ਗੁਜਰਾਤ ਵਿਚ 5 ਹਰਿਆਣਾ ਵਿਚ 3, ਕਰਨਾਟਕਾ ਵਿਚ 15, ਕੇਰਲਾ ਵਿਚ 26, ਮਹਾਰਾਸ਼ਟਰ ਵਿਚ 49, ਉੜੀਸਾ ਵਿਚ 2, ਪੱਡੂਚੇਰੀ ਵਿਚ 1, ਪੰਜਾਬ ਵਿਚ 3, ਰਾਜਸਥਾਨ ਵਿਚ 15, ਤਮਿਲਨਾਡੂ ਵਿਚ 3, ਤੇਲੰਗਾਨਾ ਵਿਚ 8, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ 1, ਜੰਮੂ ਕਸ਼ਮੀਰ ਵਿਚ 4, ਲੱਦਾਖ ਵਿਚ 10 ਉੱਤਰ ਪ੍ਰਦੇਸ਼ ਵਿਚ 22, ਉੱਤਰਾਖੰਡ ਵਿਚ 3 ਅਤੇ ਪੱਛਮੀ ਬੰਗਾਲ ਤੋਂ 2 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 23 ਵਿਦੇਸ਼ੀ ਨਾਗਰਿਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ ਜਿਸ ਨੂੰ ਮਿਲਾ ਕੇ ਕੁੱਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 224 ਤੱਕ ਪਹੁੰਚ ਗਈ ਹੈ। ਜਦਕਿ ਹੁਣ ਤੱਕ 23 ਮਰੀਜ਼ਾਂ ਦੀ ਸਿਹਤ ਵਿਚ ਸੁਧਾਰ ਵੀ ਹੋਇਆ ਹੈ। ਉੱਥੇ ਹੀ ਪੂਰੇ ਦੇਸ਼ ਵਿਚ 5 ਮੌਤਾਂ ਵੀ ਹੋ ਗਈਆਂ ਹਨ। ਮਹਾਰਾਸ਼ਟਰ, ਕਰਨਾਟਕ, ਦਿੱਲੀ, ਪੰਜਾਬ ਅਤੇ ਰਾਜਸਥਾਨ ਵਿਚ ਇਕ-ਇਕ ਮੌਤ ਹੋ ਚੁੱਕੀ ਹੈ।

ਕੋਰੋਨਾ ਵਾਇਰਸ ਨਾਲ ਸੱਭ ਤੋਂ ਜਿਆਦਾ ਪ੍ਰਭਾਵਿਤ ਮਹਾਰਾਸ਼ਟਰ ਹੋਇਆ ਹੈ ਜਿਸ ਕਰਕੇ ਮਹਾਰਾਸ਼ਟਰ ਸਰਕਾਰ ਨੇ ਸੂਬੇ ਦੇ 4 ਸ਼ਹਿਰ ਮੁੰਬਈ, ਪੁਣੇ, ਨਾਗਪੁਰ ਅਤੇ ਪਿੰਪਰੀ ਨੂੰ 31 ਮਾਰਚ ਤੱਕ ਪੂਰੀ ਤਰ੍ਹਾ ਲਾਕਡਾਊਨ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਬੀਤੇ ਦਿਨ ਪੀਐਮ ਮੋਦੀ ਨੇ ਵੀ ਰਾਸ਼ਟਰ ਨੂੰ ਸੰਬੋਧਿਤ ਕਰਦਿਆ 22 ਮਾਰਚ ਨੂੰ ਲਗਾਏ ਜਾਣ ਵਾਲੇ ਜਨਤਾ ਕਰਫਿਊ ਦੌਰਾਨ ਲੋਕਾਂ ਨੂੰ ਆਪਣਾ ਸਹਿਯੋਗ ਦਿਨ ਦੀ ਅਪੀਲ ਕੀਤੀ ਹੈ। ਉੱਥੇ ਹੀ ਹੁਣ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਵੀ ਰਾਜਧਾਨੀ ਵਿਚ 31 ਮਾਰਚ ਤੱਕ ਸਾਰੇ ਮੋਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ।

LEAVE A REPLY