ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਲਈ ਮੁਸਿਬਤ ਬਣ ਚੁੱਕਿਆ ਹੈ। ਇਸ ਵਾਇਰਸ ਨੇ ਭਾਰਤ ਵਿਚ ਵੀ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪੂਰੇ ਦੇਸ਼ ਵਿਚੋਂ ਹੁਣ ਤੱਕ 151 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਇਸ ਨਾਲ ਤਿੰਨ ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਭਾਰਤ ਦੇ ਕੁੱਲ 17 ਸੂਬੇ ਕੋਰੋਨਾ ਵਾਇਰਸ ਦੀ ਚਪੇਟ ਵਿਚ ਆਏ ਹੋਏ ਹਨ।

ਕਿਹੜੇ-ਕਿਹੜੇ ਸੂਬਿਆਂ ਵਿਚੋਂ ਕੋਰੋਨਾ ਦੇ ਮਾਮਲਿਆਂ ਦੀ ਹੋਈ ਪੁਸ਼ਟੀ

ਆਧਰਾ ਪ੍ਰਦੇਸ਼ -1,ਦਿੱਲੀ -9,ਹਰਿਆਣਾ-3,ਕਰਨਾਟਕਾ-11,ਕੇਰਲਾ-25,ਮਹਾਰਾਸ਼ਟਰ-39,ਉੜੀਸਾ-1 ,ਪੈਂਡੂਚੇਰੀ-1,ਪੰਜਾਬ-1,ਰਾਜਸਥਾਨ-2,ਤਮਿਲਨਾਡੂ-1,ਤੇਲੰਗਾਨਾ-4,ਜੰਮੂ ਕਸ਼ਮੀਰ-3,ਲੱਦਾਖ-8,ਉੱਤਰ ਪ੍ਰਦੇਸ਼-15,ਉੱਤਰਾਖੰਡ-1,ਪੱਛਮੀ ਬੰਗਾਲ-1, ਇਸ ਤੋਂ ਇਲਾਵਾ 25 ਵਿਦੇਸ਼ੀ ਨਾਗਰਿਕਾਂ ਵਿਚ ਕੋਰੋਨਾ ਵਾਇਰਸ ਦੀ ਲਾਗ ਪਾਈ ਗਈ ਹੈ ਜਦਕਿ ਇਨ੍ਹਾਂ ਸਾਰੇ 151 ਮਰੀਜ਼ਾਂ ਵਿਚੋਂ 14 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਮਹਾਰਾਸ਼ਟਰ ਅਤੇ ਕਰਨਾਟਕਾ ਵਿਚ ਦੋ ਵਿਅਕਤੀਆਂ ਦੀ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ ਹੈ ਜਦਿਕ ਰਾਜਧਾਨੀ ਦਿੱਲੀ ਵਿਚ ਵੀ ਇਕ ਔਰਤ ਨੇ ਜਾਨ ਗਵਾਈ ਹੈ।

ਭਾਰਤ ਵਿਚ ਕਈ ਸੂਬਾ ਸਰਕਾਰਾਂ ਨੇ ਕੋੋਰੋਨਾ ਵਾਇਰਸ ਨੂੰ ਪਹਿਲਾਂ ਹੀ ਮਹਾਮਾਰੀ ਐਲਾਨ ਦਿੱਤਾ ਸੀ ਇਸ ਤੋਂ ਇਲਾਵਾ 31 ਮਾਰਚ ਉਨ੍ਹਾਂ ਸਕੂਲਾ-ਕਾਲਜਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ ਜਿਨ੍ਹਾਂ ਵਿਚ ਪ੍ਰੀਖਿਆ ਨਹੀਂ ਚੱਲ ਰਹੀ ਨਾਲ ਹੀ ਸਾਰੇ ਸਿਨੇਮਾ ਘਰਾ, ਕਲੱਬਾਂ ਅਤੇ ਜਿੰਮਾ ਨੂੰ ਵੀ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Image result for कोरोना वायरस के चलते कई रेले रद्द

ਟ੍ਰੇਨਾਂ ਹੋਈਆਂ ਰੱਦ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੈਟਰਲ ਰੇਲਵੇ ਨੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦਿਆਂ 400 ਤੋਂ ਵੱਧ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਟ੍ਰੇਨਾਂ ਦੇ ਏਸੀ ਕੋਚਾਂ ਵਿਚੋਂ ਕੰਬਲਾਂ ਨੂੰ ਹਟਾਇਆ ਜਾ ਰਿਹਾ ਹੈ। 10 ਰੁਪਏ ਵਾਲੀ ਟਿਕਟ ਦੇ ਭਾਅ ਵਧਾ ਕੇ 50 ਰੁਪਏ ਤੱਕ ਕਰ ਦਿੱਤੇ ਗਏ ਹਨ। ਸਰਕਾਰ ਦੀ ਕੋਸ਼ਿਸ਼ ਹੈ ਕਿ ਰੇਲ ਵਿਚ ਹੁਣ ਲੋਕ ਘੱਟ ਤੋਂ ਘੱਟ ਸਫਰ ਕਰਨ ਕਿਉਂਕਿ ਇਸ ਨਾਲ ਕੋੋਰੋਨਾ ਵਾਇਰਸ ਦੇ ਫੈਲਣ ਦਾ ਖਤਰਾ ਰਹਿੰਦਾ ਹੈ ਨਾਲ ਹੀ ਸਟੇਸ਼ਨਾਂ ਉੱਤੇ ਭੀੜ ਘਟਾ ਕੇ ਉਨ੍ਹਾਂ ਨੂੰ ਸੈਨਾਟਾਇਜ ਕੀਤਾ ਜਾ ਰਿਹਾ ਹੈ।

LEAVE A REPLY