ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਸੋਮਵਾਰ ਤੋਂ ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਉੱਥੇ ਹੀਂ ਕੋਰੋਨਾ ਟੈਸਟਿੰਗ ਵਿਚ ਲੋਕਸਭਾ ਦੇ 17 ਅਤੇ ਰਾਜਸਭਾ ਦੇ 9 ਸਾਂਸਦ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਸਾਂਸਦਾਂ ਦਾ ਟੈਸਟ 13 ਅਤੇ 14 ਸਤੰਬਰ ਨੂੰ ਸੰਸਦ ਭਵਨ ਵਿਚ ਹੀ ਕੀਤਾ ਗਿਆ ਸੀ ਜਿਸ ਵਿਚ ਇਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

ਜਾਣਕਾਰੀ ਮੁਤਾਬਕ ਕੋਰੋਨਾ ਸੰਕਰਮਿਤ ਪਾਏ ਗਏ 17 ਲੋਕਸਭਾ ਸਾਂਸਦਾਂ ਵਿਚ ਸੱਭ ਤੋਂ ਵੱਧ 12 ਸਾਂਸਦ ਭਾਰਤੀ ਜਨਤਾ ਪਾਰਟੀ ਦੇ ਹਨ। ਇਸ ਤੋਂ ਇਲਾਵਾ ਵਾਈਐਰਐਸ ਕਾਂਗਰਸ ਦੇ ਦੋ, ਸ਼ਿਵਸੈਨਾ, ਡੀਐਮਕੇ ਅਤੇ ਆਰਐਲਪੀ ਦਾ ਇਕ-ਇਕ ਸਾਂਸਦ ਕੋਰੋਨਾ ਪਾਜ਼ੀਟਿਵ ਆਇਆ ਹੈ। ਇਸ ਤਰ੍ਹਾਂ ਸੰਸਦ ਦੇ ਕੋਰੋਨਾ ਪਾਜ਼ੀਟਿਵ ਸਾਂਸਦਾਂ ਦੀ ਕੁੱਲ ਗਿਣਤੀ 26 ਤੱਕ ਪਹੁੰਚ ਗਈ ਹੈ।

ਦੱਸ ਦਈਏ ਕਿ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਾਂਸਦ ਅਤੇ ਸੰਸਦ ਕਰਮਚਾਰੀਆਂ ਸਮੇਤ 4 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਜਾਂਚ ਕਰਾਈ ਗਈ ਹੈ। ਕੋਰੋਨਾ ਕਾਰਨ ਇਸ ਵਾਰ ਜ਼ਿਆਦਾਤਰ ਕੰਮਕਾਜ ਡਿਜੀਟਲ ਤਰੀਕੇ ਨਾਲ ਹੋਵੇਗਾ ਅਤੇ ਪੂਰੇ ਭਵਨ ਨੂੰ ਸੰਕਰਮਨ ਮੁਕਤ ਬਣਾਉਣ ਦੇ ਨਾਲ ਹੀ ਦਰਵਾਜ਼ਿਆਂ ਨੂੰ ਵੀ ਟੱਚ ਫ੍ਰੀ ਬਣਾਇਆ ਗਿਆ ਹੈ। ਇਸ ਵਾਰ ਸਮਾਜਿਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਾਂਸਦਾ ਦੇ ਲਈ ਵਿਸ਼ੇਸ ਬੈਠਣ ਦੀ ਵਿਵਸਥਾ ਕੀਤੀ ਗਈ ਹੈ।

ਅੱਜ ਤੋਂ ਸ਼ੁਰੂ ਹੋ ਚੁੱਕਿਆ ਸੰਸਦ ਦਾ ਮਾਨਸੂਨ ਸੈਸ਼ਨ 1 ਅਕਤੂਬਰ ਤੱਕ ਚੱਲੇਗਾ ਅਤੇ ਲੋਕਸਭਾ ਤੇ ਰਾਜ ਸਭਾ ਹਰ ਰੋਜ਼ 4 ਘੰਟੇ ਬੈਠੇਗੀ। ਇਸ ਵਾਰ ਸਿਫਰ ਕਾਲ ਦੀ ਮਿਆਦ ਘੱਟ ਕਰਕੇ ਅੱਧਾ ਘੰਟਾ ਕਰ ਦਿੱਤੀ ਗਈ ਹੈ ਅਤੇ ਕੋਈ ਪ੍ਰਸ਼ਨਕਾਲ ਨਹੀਂ ਹੋਵੇਗਾ, ਹਾਲਾਂਕਿ ਲਿਖਤੀ ਤੌਰ ਉੱਤੇ ਪ੍ਰਸ਼ਨ ਪੁੱਛੇ ਜਾ ਸਕਦੇ ਹਨ, ਜਿਨ੍ਹਾਂ ਦਾ ਜਵਾਬ ਦਿੱਤਾ ਜਾਵੇਗਾ। ਸੈਸ਼ਨ ਦੀ ਕਾਰਵਾਈ ਦੌਰਾਨ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਵੀ ਨਹੀਂ ਹੋਵੇਗੀ।

LEAVE A REPLY